ਨਵੀਂ ਦਿੱਲੀ—ਲੜਕੀਆਂ ਨੂੰ ਲੈ ਕੇ ਅੱਜ ਵੀ ਕਈਆਂ ਲੋਕਾਂ ਦੀ ਸੋਚ ਬਦਲੀ ਨਹੀਂ ਹੈ। ਫਿਰ ਭਾਵੇਂ ਉਨ੍ਹਾਂ ਦੇ ਖਾਣ -ਪੀਣ, ਪਹਿਰਾਵਾ । ਕਈ ਲੋਕ ਅੱਜ ਵੀ ਸੋਚਦੇ ਹਨ ਕਿ ਲੜਕੀਆਂ ਨੂੰ ਸਾਦੇ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਨੂੰ ਉੱਂਚੀ ਆਵਾਜ਼ 'ਚ ਗੱਲ ਨਹੀਂ ਕਰਨੀ ਚਾਹੀਦੀ। ਅੱਜ ਕੱਲ੍ਹ ਦੀਆਂ ਲੜਕੀਆਂ ਆਜ਼ਾਦ ਖਿਆਲਾਂ ਦੀਆਂ ਹਨ । ਉਹ ਹਰ ਗੱਲ 'ਚ ਆਪਣੀ ਸਲਾਹ ਦਿੰਦੀਆਂ ਹਨ। ਚਾਹੇ ਉਹ ਵਿਆਹ ਬਾਰੇ ਹੋਵੇ ਜਾਂ ਫਿਰ ਪੜ੍ਹਾਈ ਬਾਰੇ ਜੀਵਨਸ਼ੈਲੀ ਭਾਵੇਂ ਜਿੰਨੀ ਵੀ ਬਦਲ ਗਈ ਹੋਵੇ ਪਰ ਕੁਝ ਗੱਲਾਂ ਅੱਜ ਵੀ ਲੜਕੀਆਂ ਨੂੰ ਸੁਣੀਆਂ ਪੈਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ।
1. ਅੱਜ ਲੜਕੀ ਆਪਣੀ ਮਰਜ਼ੀ ਦੇ ਕੱਪੜੇ ਪਾ ਲਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਇਹ ਕੀ ਪਾਇਆ ਹੈ , ਦੂਜਿਆਂ ਦੇ ਸਾਹਮਣੇ ਇਸ ਤਰ੍ਹਾਂ ਜਾਵੇਗੀ। ਜਾ ਆਪਣੇ ਕੱਪੜੇ ਬਦਲ ਕੇ ਆ ।
2. ਜੇਕਰ ਕਿਸੇ ਗੱਲ 'ਤੇ ਲੜਕੀ ਆਪਣੀ ਰਾਏ ਜਾਂ ਸਲਾਹ ਦਿੰਦੀ ਹੈ। ਤਾਂ ਪਰਿਵਾਰਕ ਮੈਬਰਾਂ ਦਾ ਕਹਿਣਾ ਹੁੰਦਾ ਕੀ ਹਰ ਗੱਲ 'ਚ ਆਪਣੀ ਸਲਾਹ ਦੇਣੀ ਠੀਕ ਨਹੀਂ ਹੈ। ਤੇਰੇ ਵਰਗੀਆਂ ਲੜਕੀਆਂ ਨੂੰ ਜ਼ਿਅਦਾ ਨਹੀਂ ਬੋਲਣਾ ਚਾਹੀਦਾ।
3. ਕਿਸੇ ਪ੍ਰਤੀਯੋਗਤਾ 'ਚ ਜੇਕਰ ਉਹ ਪਹਿਲੇ ਨੰਬਰ ਤੇ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਤੇਰੇ ਨਾਲ ਨਾ ਹੁੰਦੇ ਤਾਂ ਤੂੰ ਜਿੱਤ ਨਹੀਂ ਸਕਦੀ ਸੀ।
4. ਅੱਜ ਕੱਲ੍ਹ ਦੀਆਂ ਲੜਕੀਆਂ ਨੂੰ ਰਸੋਈ ਦਾ ਕੰਮ ਘੱਟ ਹੀ ਆਉਂਦਾ ਹੈ। ਅਜਿਹੇ 'ਚ ਮਾਵਾਂ ਕਹਿੰਦੀਆਂ ਹਨ ਕਿ ਕੱਲ੍ਹ ਨੂੰ ਵਿਆਹ ਹੋਵੇਗਾ ਤਾਂ ਸੁਹਰਿਆ ਨੇ ਕਹਿਣਾ ਹੈ ਕਿ ਲੜਕੀ ਨੂੰ ਤਾਂ ਕੁਝ ਵੀ ਨਹੀਂ ਬਣਾਉਣਾ ਆÀੁਂਦਾ।
5.ਜੇਕਰ ਕੋਈ ਲੜਕੀ ਜ਼ਿਆਦਾ ਖਾਂਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਘੱਟ ਖਾਇਆ ਕਰ ਮੋਟੀ ਹੋ ਗਈ। ਤਾਂ ਤੇਰਾ ਵਿਆਹ ਨਹੀਂ ਹੋਵੇਗਾ।
6. ਲੜਕੀਆਂ ਨੂੰ ਉਮਰ ਦੇ ਹਿਸਾਬ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ ਨਹੀਂ ਤਾਂ ਉਸ ਨੂੰ ਚੰਗਾ ਲੜਕਾ ਨਹੀਂ ਮਿਲੇਗਾ। ਜਿਵੇਂ ਹੀ ਲੜਕੀ 22 ਸਾਲ ਦੀ ਹੋਈ, ਨਾਲ ਹੀ ਉਸ ਦੇ ਵਿਆਹ ਦੀਆਂ ਤਿਆਰੀਆਂ ਸ਼ਰੂ ਹੋ ਜਾਂਦੀਆਂ ਹਨ।
ਅਪਣਾਓ ਇਹ ਤਰੀਕਾ, ਹਫਤੇ 'ਚ ਦੂਰ ਹੋ ਜਾਣਗੇ ਕਾਲੇ ਘੇਰੇ
NEXT STORY