ਨਵੀਂ ਦਿੱਲੀ— ਸਬਜੀਆਂ ਸਿਹਤ ਲਈ ਕਿੰਨੀਆਂ ਫਾਇਦੇਮੰਦ ਹਨ ਇਹ ਦੱਸਣ ਦੀ ਲੋੜ ਨਹੀਂ ਹੈ। ਅਸੀ ਸਬਜੀਆਂ ਨੂੰ ਜ਼ਿਆਦਾਤਰ ਪਕਾ ਕੇ ਜਾਂ ਸਲਾਦ ਦੇ ਰੂਪ 'ਚ ਕੱਚਾ ਖਾਂਦੇ ਹਾਂ। ਪਰ ਜੇਕਰ ਸਬਜੀਆਂ ਨੂੰ ਉਬਾਲ ਕੇ ਖਾਧਾ ਜਾਵੇ ਤਾਂ ਸਾਨੂੰ ਕਿਤੇ ਜ਼ਿਆਦਾ ਪੌਸ਼ਟਿਕ ਤੱਤ ਮਿਲ ਸਕਦੇ ਹਨ।
ਇਸ ਲਈ ਸਬਜੀਆਂ ਉਬਾਲ ਕੇ ਖਾਣੀਆਂ ਚਾਹੀਦੀਆਂ ਹਨ
ਹੋ ਸਕਦਾ ਹੈ ਕਿ ਉਬਲੀਆਂ ਹੋਈਆਂ ਸਬਜੀਆਂ ਤੁਹਾਨੂੰ ਸ਼ੁਰੂ 'ਚ ਸੁਆਦੀ ਨਾ ਲੱਗਣ ਪਰ ਇਹ ਤੁਹਾਡੀ ਇਮਨਿਊਟੀ ਨੂੰ ਮਜ਼ਬੂਤ ਬਣਾਉਂਦੀਆਂ ਹਨ। ਇਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਸਬਜੀਆਂ ਉਬਾਲਣ 'ਤੇ ਇਨ੍ਹਾਂ ਵਿਚਲੀ ਗੰਦਗੀ ਬਾਹਰ ਨਿਕਲ ਜਾਂਦੀ ਹੈ। ਇਸ ਦੇ ਇਲਾਵਾ ਇਹ ਭਾਰ ਘਟਾਉਣ 'ਚ ਮਦਦ ਕਰਦੀਆਂ ਹਨ।
ਫਲੀਆਂ
ਫਲੀਆਂ 'ਚ ਫਾਈਬਰ, ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਫੋਲੇਟਸ, ਫੋਟੋ ਪੋਸ਼ਕ ਤੱਤ, ਵਿਟਾਮਿਨ ਅਤੇ ਹੋਰ ਕਈ ਪੋਸ਼ਕ ਤੱਤ ਮਿਲਦੇ ਹਨ। ਜੇ ਸਬਜੀਆਂ ਨੂੰ ਉਬਾਲ ਕੇ ਖਾਧਾ ਜਾਵੇ ਤਾਂ ਇਹ ਸਾਰੇ ਤੱਤ ਤੁਹਾਨੂੰ ਮਿਲ ਸਕਦੇ ਹਨ। ਉਬਲੀਆਂ ਫਲੀਆਂ ਡਾਇਬੀਟੀਜ਼ ਰੋਗੀਆਂ ਲਈ ਚੰਗੀ ਹੁੰਦੀਆਂ ਹਨ। ਇਸ ਲਈ ਫਲੀਆਂ ਨੂੰ ਘੱਟ ਤੋਂ ਘੱਟ ਪੰਜ ਮਿੰਟ ਲਈ ਉਬਾਲੋ ਫਿਰ ਇਸ 'ਚ ਸਵਾਦ ਮੁਤਾਬਕ ਨਮਕ ਅਤੇ ਕਾਲੀ ਮਿਰਚ ਪਾ ਕੇ ਖਾਓ।
ਕਰੀਨਾ ਦੀ ਤਰ੍ਹਾਂ ਸੋਹਾ ਦਾ ਪ੍ਰੈਗਨੇਂਸੀ ਸਟਾਇਲ ਹੈ ਖਾਸ
NEXT STORY