ਜਲੰਧਰ— ਗਾਜਰ, ਪੱਤਾ ਗੋਭੀ ਅਤੇ ਸ਼ਿਮਲਾ ਮਿਰਚ ਵਰਗੀਆਂ ਹਰੀਆਂ ਸਬਜ਼ੀਆਂ ਤੋਂ ਬਣਿਆ ਵੈਜੀਟੇਬਲ ਮੰਚੂਰੀਅਨ ਗਰੇਵੀ ਬਹੁਤ ਹੀ ਸੁਆਦ ਅਤੇ ਮਸਾਲੇਦਾਰ ਚਾਈਨੀਜ਼ ਵਿਅੰਜਨ ਹੈ। ਤੁਸੀਂ ਇਸ ਨੂੰ ਸਟਾਰਟਰ ਦੀ ਤਰ੍ਹਾਂ ਇਕੱਲਾ ਵੀ ਬਣਾ ਸਕਦੇ ਹੋ ਅਤੇ ਚਾਈਨੀਜ਼ ਸ਼ੇਜਵਾਨ ਫਰਾਈਡ ਚੌਲਾਂ ਨਾਲ ਵੀ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਮੰਚੂਰੀਅਨ ਬਾਲਸ ਲਈ ਸਮੱਗਰੀ
ਕੱਦੂਕਸ ਕੀਤੀ ਹੋਈ ਗੋਭੀ - 300 ਗ੍ਰਾਮ
ਕੱਦੂਕਸ ਕੀਤੀ ਹੋਈ ਗਾਜਰ - 70 ਗ੍ਰਾਮ
ਲਾਲ ਮਿਰਚ - 1/2 ਚੱਮਚ
ਅਦਰਕ-ਲਸਣ ਪੇਸਟ - 1 ਚੱਮਚ
ਨਮਕ - 1/2 ਚੱਮਚ
ਮੈਦਾ - 80 ਗ੍ਰਾਮ
ਕਾਰਨ ਫਲੋਰ - 2 ਚੱਮਚ
ਪਾਣੀ - 2 ਚੱਮਚ
ਤਲਣ ਲਈ ਤੇਲ
ਇੰਝ ਬਣਾਓ ਮੰਚੂਰੀਅਨ ਬਾਲਸ
1. ਕਟੋਰੇ 'ਚ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ।
2. ਆਪਣੇ ਹੱਥ ਵਿਚ ਕੁਝ-ਕੁਝ ਮਿਸ਼ਰਣ ਲੈ ਕੇ ਇਸ ਦੇ ਗੇਂਦ ਦੇ ਆਕਾਰ ਦੀ ਤਰ੍ਹਾਂ ਗੋਲੇ ਬਣਾ ਲਓ।
3. ਇਕ ਭਾਂਡੇ ਵਿਚ ਤੇਲ ਗਰਮ ਕਰੋ ਅਤੇ ਬਰਾਉਨ ਅਤੇ ਕੁਰਕੁਰਾ ਹੋਣ ਤੱਕ ਡੀਪ ਫਰਾਈ ਕਰੋ।
4. ਇਸ ਨੂੰ ਟਿਸ਼ੂ ਪੇਪਰ 'ਤੇ ਕੱਢੋ ਅਤੇ ਵੱਖ ਰੱਖੋ।
(ਗ੍ਰੇਵੀ ਲਈ)
ਤੇਲ - 2 ਚੱਮਚ
ਲਸਣ - 1,1/2 ਚੱਮਚ
ਹਰਾ ਪਿਆਜ਼ - 20 ਗ੍ਰਾਮ
ਸਫੈਦ ਪਿਆਜ਼ - 40 ਗ੍ਰਾਮ
ਹਰੀ ਮਿਰਚ - 1/2 ਵੱਡਾ ਚੱਮਚ
ਸ਼ਿਮਲਾ ਮਿਰਚ - 55 ਗ੍ਰਾਮ
ਰੈੱਡ ਚਿੱਲੀ ਸਾਓਸ - 1 ਵੱਡਾ ਚੱਮਚ
ਸੋਇਆ ਸਾਓਸ - 2 ਚੱਮਚ
ਸਿਰਕਾ - 1 ਵੱਡਾ ਚੱਮਚ
ਕੈੱਚਅਪ - 2 ਚੱਮਚ
ਨਮਕ - 1/4 ਚੱਮਚ
ਕਾਲੀ ਮਿਰਚ - 1/4 ਚੱਮਚ
ਹਰੇ ਪਿਆਜ਼ - ਸੁਆਦ ਲਈ
ਇੰਝ ਤਿਆਰ ਕਰੋ ਗ੍ਰੇਵੀ
1. ਇਕ ਪੈਨ 'ਚ 2 ਚੱਮਚ ਤੇਲ ਗਰਮ ਕਰੋ ਅਤੇ 1,1/2 ਚੱਮਚ ਲਸਣ ਪਾ ਕੇ ਚੰਗੀ ਤਰ੍ਹਾਂ ਹਿਲਾ ਲਓ।
2. ਫਿਰ ਇਸ 'ਚ 20 ਗ੍ਰਾਮ (ਸਪ੍ਰਿੰਗ) ਹਰੇ ਪਿਆਜ਼ ਅਤੇ 40 ਗ੍ਰਾਮ (ਸਪ੍ਰਿੰਗ) ਸਫੈਦ ਪਿਆਜ਼ ਭੁੰਨ ਲਓ।
3. ਫਿਰ 1/2 ਚੱਮਚ ਹਰੀ ਮਿਰਚ ਪਾਓ।
4. ਹੁਣ 55 ਗ੍ਰਾਮ ਸ਼ਿਮਲਾ ਮਿਰਚ ਪਾ ਕੇ ਨਰਮ ਹੋਣ ਤੱਕ ਪਕਾ ਲਓ।
5. 1 ਵੱਡਾ ਚੱਮਚ ਰੈੱਡ ਚਿੱਲੀ ਸਾਓਸ, 2 ਚੱਮਚ ਸੋਇਆ ਸਾਓਸ, 1 ਵੱਡਾ ਚੱਮਚ ਸਿਰਕਾ ਅਤੇ 2 ਚੱਮਚ ਕੈੱਚਅਪ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
6. 1/4 ਚੱਮਚ ਨਮਕ, 1/4 ਚੱਮਚ ਕਾਲੀ ਮਿਰਚ ਪਾ ਕੇ ਇਸ ਨੂੰ ਫਿਰ ਤੋਂ ਮਿਲਾ ਲਓ।
7. ਹੁਣ ਤੱਲੇ ਹੋਏ ਮੰਚੂਰੀਅਨ ਨੂੰ ਇਸ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 3 ਤੋਂ 5 ਮਿੰਟ ਲਈ ਕੁੱਕ ਕਰੋ।
8. ਹਰੇ ਪਿਆਜ਼ਾਂ ਨਾਲ ਗਾਰਨਿਸ਼ ਕਰੋ ਅਤੇ ਗਰਮਾ-ਗਰਮ ਸਰਵ ਕਰੋ।
ਰਿਲੇਸ਼ਨਸ਼ਿਪ 'ਚ ਕਦੇ ਸੀਰੀਅਸ ਨਹੀਂ ਹੁੰਦੇ ਇਨ੍ਹਾਂ 6 ਰਾਸ਼ੀਆਂ ਦੇ ਲੋਕ
NEXT STORY