ਘਰ 'ਚ 'ਕਿਟੀ ਪਾਰਟੀ' ਰੱਖੀ ਹੋਵੇ ਅਤੇ ਇਹ ਸਮਝ ਨਾ ਆ ਰਿਹਾ ਹੋਵੇ ਕਿ ਮਹਿਮਾਨਾਂ ਦੇ ਖਾਣ ਲਈ ਕੀ ਖਾਸ ਬਣਾਇਆ ਜਾਵੇ ਤਾਂ ਅਜਿਹੇ ਸਮੇਂ 'ਚ ਤੁਸੀਂ ਆਪਣੇ ਮਹਿਮਾਨਾਂ ਨੂੰ 'ਚੀਜ਼ੀ ਫ੍ਰੈਂਚ ਫਰਾਈਜ਼' ਬਣਾ ਕੇ ਉਨ੍ਹਾਂ ਨੂੰ ਖੁਸ਼ ਕਰ ਸਕਦੇ ਹੋ। ਇਸ ਨੂੰ ਬਣਾਉਣਾ ਹੋਰ ਵੀ ਆਸਾਨ ਹੈ ਅਤੇ ਇਹ ਬੇਹੱਦ ਪਸੰਦ ਵੀ ਕੀਤਾ ਜਾਵੇਗਾ।
ਸਮੱਗਰੀ...
ਫ੍ਰੋਜਨ ਪੋਟੈਟੋ ਫ੍ਰੈਂਚ ਫਰਾਈਜ਼- 28 ਅੋਂਸ
ਸਪਾਈਸੀ ਨਾਚੋਜ਼ ਚਿਪਸ- 200 ਗ੍ਰਾਮ
ਕੱਦੂਕਸ ਕੀਤਾ ਹੋਇਆ ਚੀਜ਼— 50 ਗ੍ਰਾਮ
ਪਿਸਿਆ ਹੋਏ ਜ਼ੀਰਾ— 1/4 ਛੋਟਾ ਚਮਚ
ਪਿਆਜ਼- 1 (ਬਾਰੀਕ ਕੱਟਿਆ ਹੋਇਆ)
ਟਮਾਟਰ-1 (ਬਾਰੀਕ ਕੱਟਿਆ ਹੋਇਆ)
ਹਰੀ ਮਿਰਚ- 2 (ਬਾਰੀਕ ਕੱਟੀ ਹੋਈ)
ਹਰਾ ਧਨੀਆ- ਗਾਰਨਿਸ਼ ਕਰਨ ਲਈ।
ਬਣਾਉਣ ਦੀ ਵਿਧੀ—
— ਸਭ ਤੋਂ ਪਹਿਲਾਂ ਬੇਕਿੰਗ ਟਰੇਅ 'ਚ 28 ਅੋਂਸ ਫਰੋਜਨ ਪੋਟੈਟੋ ਫਰੈਂਚ ਅਤੇ 200 ਗ੍ਰਾਮ ਸਪਾਈਸੀ ਨਾਚੋਸ ਚਿਪਸ ਨੂੰ ਮਿਕਸ ਕਰਕੇ ਫੈਲਾਓ। ਫਿਰ ਇਸ ਦੇ ਉਪਰ 50 ਗ੍ਰਾਮ ਕੱਦੂਕਸ ਕੀਤਾ ਹੋਇਆ ਚੀਜ਼ ਬਰਾਬਰ ਮਾਤਰਾ 'ਚ ਪਾਓ। ਇਸ ਤੋਂ ਬਾਅਦ ਇਸ ਦੇ ਉਪਰ 1/4 ਛੋਟਾ ਚਮਚ ਪਿਸਿਆ ਹੋਇਆ ਜੀਰਾ, ਬਾਰੀਕ ਕੱਟਿਆ ਪਿਆਜ਼ ਅਤੇ ਕਟੀ ਹੋਈ ਹਰੀ ਮਿਰਚ ਮਿਕਸ ਕਰੋ।
— ਹੁਣ ਇਸ ਤੋਂ ਬਾਅਦ ਮਾਈਕ੍ਰੋਵੇਵ 'ਚ 7-8 ਮਿੰਟ ਲਈ ਚੀਜ਼ ਪਿਘਲਣ ਤੱਕ ਗ੍ਰਿਲ ਕਰੋ। ਇਸ ਤੋਂ ਬਾਅਦ ਇਸ ਨੂੰ ਬਾਊਲ ਜਾਂ ਪਲੇਟ 'ਚ ਕੱਢ ਕੇ ਹਰੇ ਧਨੀਏ ਨਾਲ ਗਾਰਨਿਸ਼ ਕਰੋ। ਤੁਹਾਡੇ ਚੀਜ਼ੀ ਫਰੈਂਚ ਚਿਪਸ ਬਣ ਕੇ ਤਿਆਰ ਹਨ। ਹੁਣ ਤੁਸੀਂ ਇਸ ਨੂੰ ਆਪਣੇ ਮਹਿਮਾਨਾਂ ਨੂੰ ਸਰਵ ਕਰ ਸਕਦੇ ਹੋ।
ਰਸੋਈ ਦੇ ਇਹ ਸਮਾਰਟ ਟਿਪਸ ਤੁਹਾਡਾ ਮੁਸ਼ਕਿਲ ਕੰਮ ਕਰਨਗੇ ਆਸਾਨ
NEXT STORY