ਮੁੰਬਈ— ਅੱਜ-ਕਲ੍ਹ ਬਾਜ਼ਾਰ 'ਚ ਤੁਹਾਨੂੰ ਵੱਖ-ਵੱਖ ਕਿਸਮਾਂ ਅਤੇ ਰੰਗਾਂ ਦੀਆਂ ਲਿਪਸਟਿਕਾਂ ਮਿਲ ਜਾਣਗੀਆਂ, ਜਿੰਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੋਚਿਆ ਹੋਵੇਗਾ। ਜੇ ਤੁਸੀਂ ਕੰਮਕਾਜੀ ਔਰਤ ਹੋ, ਕਾਲਜ ਪੜ੍ਹਨ ਵਾਲੀ ਕੁੜੀ ਜਾਂ ਹੋਮਮੇਕਰ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਲਈ ਲਿਪਸਟਿਕ ਦੀ ਚੋਣ ਆਪਣੀ ਸਕਿਨ ਮੁਤਾਬਕ ਕਰੋ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਤੁਹਾਨੂੰ ਆਪਣੇ ਲਈ ਲਿਪਸਟਿਕ ਦੀ ਚੋਣ ਕਰਦੇ ਹੋਏ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਡਾਰਕ ਸਕਿਨ ਟੋਨ
ਡਾਰਕ ਸਕਿਨ ਟੋਨ ਵਾਲੇ ਲੋਕਾਂ 'ਤੇ ਬ੍ਰਾਈਟ ਰੰਗ ਸਹੀ ਲੱਗਦੇ ਹਨ। ਜੇ ਤੁਹਾਡਾ ਕੰਮਪਲੇਕਸ਼ਨ ਡਾਰਕ ਹੈ ਤਾਂ ਤੁਸੀਂ ਬਰਾਊਨ ਜਾਂ ਮਰਜੈਂਟਾ ਰੰਗ ਦੀ ਲਿਪਸਟਿਕ ਟ੍ਰਾਈ ਕਰ ਸਕਦੇ ਹੋ। ਰਿੱਚ ਕਲਰ, ਡਾਰਕ ਟੋਨ ਵਾਲੇ ਲੋਕਾਂ 'ਤੇ ਚੰਗੇ ਲੱਗਦੇ ਹਨ।
ਜੇ ਤੁਸੀਂ ਬਹੁਤ ਜ਼ਿਆਦਾ ਸਾਂਵਲੇ ਹੋ ਤਾਂ ਪੇਸਟਲ ਸ਼ੇਡਸ ਜਾਂ ਲਾਈਟ ਸ਼ੇਡਸ ਨਾ ਲਗਾਓ। ਇਸ ਦੇ ਨਾਲ ਹੀ ਮਟੈਲਿਕ ਸ਼ੇਡਸ ਵੀ ਨਾ ਟ੍ਰਾਈ ਕਰੋ।
2. ਸਫੇਦ ਸਕਿਨ
ਜਿਨ੍ਹਾਂ ਲੋਕਾਂ ਦੀ ਸਕਿਨ ਸਫੇਦ ਹੁੰਦੀ ਹੈ, ਉਨ੍ਹਾਂ 'ਤੇ ਹਰ ਰੰਗ ਦੀ ਲਿਪਸਟਿਕ ਚੰਗੀ ਲੱਗਦੀ ਹੈ। ਉਨ੍ਹਾਂ ਲੋਕਾਂ 'ਤੇ ਅੋਰੰਜ, ਰੈੱਡ, ਬਰਾਊਨ ਅਤੇ ਪਿੰਕ ਰੰਗ ਬਹੁਤ ਚੰਗੇ ਲੱਗਦੇ ਹਨ। ਇਸ ਦੇ ਨਾਲ ਹੀ ਉਹ ਗੋਲਡ ਅਤੇ ਮਟੈਲਿਕ ਕਲਰ ਵੀ ਟ੍ਰਾਈ ਕਰ ਸਕਦੇ ਹਨ।
ਸਫੇਦ ਸਕਿਨ ਵਾਲੇ ਲੋਕਾਂ ਨੂੰ ਡਾਰਕ ਬਲੂ, ਡਾਰਕ ਰੈੱਡ ਜਾਂ ਬੈਂਗਨੀ ਰੰਗ ਵਾਲੀ ਲਿਪਸਟਿਕ ਨਹੀਂ ਲਗਾਉਣੀ ਚਾਹੀਦੀ। ਇਸ ਦੇ ਨਾਲ ਹੀ ਸ਼ਿਮਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੂੰ ਬਹੁਤ ਜ਼ਿਆਦਾ ਗਲਾਸੀ ਲਿਪਸਟਿਕ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।
3. ਫੇਅਰ ਸਕਿਨ ਟੋਨ
ਇਸ ਸਕਿਨ ਵਾਲੇ ਲੋਕ ਕਿਸੇ ਵੀ ਰੰਗ ਦਾ ਲਿਪ ਗਲੋਸ ਜਾਂ ਲਿਪਸਟਿਕ ਲਗਾ ਸਕਦੇ ਹਨ। ਤੁਸੀਂ ਬਲੂ ਰੰਗ ਦੀ ਲਿਪਸਟਿਕ ਟ੍ਰਾਈ ਕਰ ਸਕਦੇ ਹੋ।
ਫੇਅਰ ਸਕਿਨ ਵਾਲੇ ਲੋਕਾਂ ਨੂੰ ਬਲੈਕ, ਗ੍ਰੀਨ ਅਤੇ ਅੋਰੰਜ ਆਦਿ ਰੰਗਾਂ ਵਾਲੀ ਲਿਪਸਟਿਕ ਨਹੀਂ ਲਗਾਉਣੀ ਚਾਹੀਦੀ।
4. ਫਿੱਕੀ ਸਕਿਨ ਟੋਨ
ਤੁਹਾਡੀ ਸਕਿਨ ਟੋਨ ਮੁਤਾਬਕ ਚਿਹਰੇ 'ਤੇ ਪੇਸਟਲ ਜਾਂ ਲਾਈਟ ਸ਼ੇਡ ਦੀ ਲਿਪਸਟਿਕ ਜ਼ਿਆਦਾ ਚੰਗੀ ਲੱਗੇਗੀ। ਰੈੱਡ, ਪਰਪਲ ਅਤੇ ਬਲੂ ਰੰਗ ਦੀ ਲਿਪਸਟਿਕ ਤੁਹਾਨੂੰ ਸੈਕਸੀ ਲੁਕ ਦੇਵੇਗੀ।
ਫਿੱਕੀ ਸਕਿਨ ਟੋਨ ਵਾਲੇ ਲੋਕਾਂ ਨੂੰ ਬਰਾਊਨ, ਰੈੱਡ ਅਤੇ ਮੈਰੂਨ ਰੰਗ ਦੀ ਲਿਪਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਮਟੈਲਿਕ ਜਾਂ ਬ੍ਰੋਨਜ਼ ਸ਼ੇਡਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਗਰਮੀਆਂ 'ਚ ਜ਼ਰੂਰ ਕਰੋਂ ਦਹੀਂ ਦਾ ਇਸਤੇਮਾਲ, ਮਿਲਣਗੇ ਕਈ ਫਾਇਦੇ
NEXT STORY