ਨਵੀਂ ਦਿੱਲੀ : ਮਿੱਠਾ ਖਾਣਾ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਬੱਚਿਆਂ ਬਾਰੇ ਗੱਲ ਕਰੀਏ ਤਾਂ ਮਿੱਠੀਆ ਚੀਜ਼ਾਂ ਉਨ੍ਹਾਂ ਦੀਆਂ ਮਨਪਸੰਦ ਹੁੰਦੀਆਂ ਹਨ। ਉਹ ਹਰ ਚੀਜ਼ ਵਿਚ ਮਿੱਠਾ ਖਾਣਾ ਪਸੰਦ ਕਰਦੇ ਹਨ ਪਰ ਵੱਡੀ ਮਾਤਰਾ ਵਿਚ ਚਾਕਲੇਟ, ਟੌਫੀਆਂ ਆਦਿ ਖਾਣ ਨਾਲ ਵੀ ਦੰਦਾਂ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਖਰਾਬ ਹੁੰਦੀ ਹੈ।
ਅਜਿਹੀ ਸਥਿਤੀ ਵਿੱਚ ਤੁਸੀਂ ਉਨ੍ਹਾਂ ਨੂੰ ਵੇਸਣ ਅਤੇ ਸੂਜੀ ਨਾਲ ਤਿਆਰ ਹਲਵਾ ਬਣਾ ਕੇ ਖੁਆ ਸਕਦੇ ਹੋ। ਖਾਣੇ ਵਿਚ ਸਵਾਦ ਹੋਣ ਦੇ ਨਾਲ ਇਹ ਉਨ੍ਹਾਂ ਨੂੰ ਸਿਹਤਮੰਦ ਵੀ ਰੱਖੇਗਾ।
ਵੇਸਣ ਅਤੇ ਸੂਜੀ ਵਿਚ ਮੌਜੂਦ ਜ਼ਰੂਰੀ ਗੁਣ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਨਾਲ ਹੀ, ਇਸ ਨੂੰ ਖਾਣ ਨਾਲ ਢਿੱਡ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਬੱਚੇ ਵਾਰ-ਵਾਰ ਬਾਹਰ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਗੇ।
ਸਮੱਗਰੀ
ਵੇਸਣ- 1 ਕੱਪ
ਸੂਜੀ- 1/2 ਕੱਪ
ਇਲਾਇਚੀ ਪਾਊਡਰ- 1/4 ਚਮਚਾ
ਖੰਡ- 2 ਚਮਚੇ
ਕਾਜੂ ਪਾਊਡਰ- 1 ਚਮਚਾ
ਦੇਸੀ ਘਿਓ- 3/4 ਕੱਪ
ਪਾਣੀ- 4 ਕੱਪ
ਬਦਾਮ-10-12 (ਬਾਰੀਕ ਕੱਟੇ ਹੋਏ)
ਕਾਜੂ- 10-12 (ਬਾਰੀਕ ਕੱਟੇ ਹੋਏ)
ਵਿਧੀ
ਸਭ ਤੋਂ ਪਹਿਲਾਂ ਹੌਲੀ ਅੱਗ 'ਤੇ ਕੜਾਹੀ ਰੱਖੋ। ਹੁਣ ਇਸ ਵਿੱਚ ਘਿਓ ਪਿਘਲਾਓ। ਹੁਣ ਵੇਸਣ ਅਤੇ ਸੂਜੀ ਪਾਓ ਅਤੇ ਭੂਰਾ ਹੋਣ ਤੱਕ ਫਰਾਈ ਕਰੋ। ਮਿਸ਼ਰਣ ਭੂਰਾ ਹੋਣ ਤੋਂ ਬਾਅਦ ਇਸ ਵਿਚ ਪਾਣੀ ਮਿਲਾਓ ਅਤੇ ਹਿਲਾਓ।
ਪਾਣੀ ਦੇ ਸੁੱਕ ਜਾਣ ਅਤੇ ਗਾੜ੍ਹਾ ਹੋਣ ਤੋਂ ਬਾਅਦ ਇਸ ਵਿਚ ਚੀਨੀ ਅਤੇ ਕਾਜੂ ਪਾਊਡਰ ਮਿਲਾਓ ਅਤੇ ਮਿਕਸ ਕਰੋ। ਜਦੋਂ ਚੀਨੀ ਘੁਲ ਜਾਂਦੀ ਹੈ, ਤਾਂ ਇਲਾਇਚੀ ਪਾਊਡਰ ਮਿਲਾਓ ਅਤੇ ਮਿਕਸ ਕਰੋ। 2 ਮਿੰਟ ਪਕਾਉਣ ਤੋਂ ਬਾਅਦ ਗੈਸ ਬੰਦ ਕਰੋ। ਤੁਹਾਡੇ ਖਾਣ ਲਈ ਸੂਜੀ ਅਤੇ ਵੇਸਣ ਦਾ ਹਲਵਾ ਬਣ ਕੇ ਤਿਆਰ ਹੈ ਇਸ ਨੂੰ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ।
Beauty Tips: ਰੁੱਖੀ ਅਤੇ ਆਇਲੀ ਸਕਿਨ ਤੋਂ ਨਿਜ਼ਾਤ ਦਿਵਾਉਂਦੈ 'ਕੱਚਾ ਦੁੱਧ', ਇੰਝ ਕਰੋ ਵਰਤੋਂ
NEXT STORY