ਨਵੀਂ ਦਿੱਲੀ—ਜ਼ਿਆਦਾਤਰ ਲੋਕਾਂ ਨੂੰ ਖਾਣੇ ਦੇ ਨਾਲ ਅਚਾਰ ਬਹੁਤ ਪਸੰਦ ਹੁੰਦਾ ਹੈ। ਇਸ ਨਾਲ ਭੋਜਨ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਜੇਕਰ ਇਸ ਨਾਲ ਨਿੰਬੂ ਅਤੇ ਹਰੀਆਂ ਮਿਰਚਾਂ ਦਾ ਅਚਾਰ ਹੋਵੇ ਤਾਂ ਖਾਣੇ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ ਜੇਕਰ ਤੁਸੀਂ ਵੀ ਅਚਾਰ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਘਰ 'ਚ ਹੀ ਨਿੰਬੂ ਅਤੇ ਹਰੀਆਂ ਮਿਰਚਾਂ ਦਾ ਅਚਾਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਅਚਾਰ ਇਕ ਅਜਿਹੀ ਚੀਜ਼ ਹੈ ਜਿਸ ਨੂੰ ਹਰ ਮੌਸਮ 'ਚ ਖਾਧਾ ਜਾ ਸਕਦਾ ਹੈ। ਪਰਾਂਠੇ ਅਤੇ ਰੋਟੀ ਨਾਲ ਤਾਂ ਇਸ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਆਓ ਦੇਖਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਬਣਾਉਣ ਲਈ ਸੱਮਗਰੀ
- 100 ਗ੍ਰਾਮ ਹਰੀਆਂ ਮਿਰਚਾਂ
- 4 ਵੱਡੇ ਚਮਚਾ ਰਾਈ
- 4 ਨਿੰਬੂ ਟੁਕੜੇ 'ਚ ਕੱਟੇ ਹੋਏ
- 1 ਨਿੰਬੂ ਦਾ ਰਸ
- ਅੱਧਾ ਛੋਟਾ ਚਮਚਾ ਹਲਦੀ
- ਅੱਧਾ ਛੋਟਾ ਚਮਚਾ ਹਿੰਗ
- ਲੂਣ ਸੁਆਦ ਮੁਤਾਬਕ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ ਅਤੇ ਸੁੱਕੇ ਕੱਪੜੇ ਨਾਲ ਸਾਫ ਕਰ ਲਓ। ਫਿਰ ਮਿਰਚਾਂ 'ਚ ਚੀਰਾ ਲਗਾ ਲਓ। ਹੁਣ ਇਕ ਭਾਂਡੇ 'ਚ ਰਾਈ, ਹਲਦੀ ਪਾਊੁਡਰ, ਹਿੰਗ, ਨਮਕ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਸਾਲਾ ਤਿਆਰ ਕਰ ਲਓ। ਹੁਣ ਮਸਾਲੇ ਨੂੰ ਚੀਰਾ ਲੱਗੀ ਮਿਰਚ 'ਚ ਭਰ ਦਿਓ। ਹੁਣ ਇਕ ਭਾਂਡੇ 'ਚ ਨਿੰਬੂ ਦੇ ਟੁੱਕੜੇ ਅਤੇ ਮਸਾਲਾ ਭਰੀਆਂ ਮਿਰਚਾਂ ਨੂੰ ਹਲਕੇ ਹੱਥ ਨਾਲ ਮਿਲਾ ਦਿਓ। ਹੁਣ ਇਸ ਅਚਾਰ ਨੂੰ ਇਕ ਸਾਫ਼ ਅਤੇ ਕੱਚ ਦੇ ਬਣੇ ਮਰਦਵਾਨ 'ਚ ਭਰ ਕੇ ਰੱਖ ਦਿਓ। 2 ਤੋਂ 3 ਦਿਨਾਂ ਤੱਕ ਇਸ ਮਰਦਵਾਨ ਨੂੰ ਧੁੱਪ 'ਚ ਰੱਖੋ, ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇਸ ਨੂੰ ਹਿਲਾ ਕੇ ਮਸਾਲਾ ਮਿਲਾਉਂਦੇ ਰਹੋ। ਇਸ ਤੋਂ ਬਾਅਦ ਤੁਸੀਂ ਪਰਾਂਠੇ ਨਾਲ ਅਚਾਰ ਦਾ ਸੁਆਦ ਲਓ।
Amazing! 10 ਸ਼ਹਿਰ ਜੋ ਆਪਣੇ ਰੰਗ-ਬਿਰੰਗੇ ਘਰਾਂ ਲਈ ਦੁਨੀਆਭਰ 'ਚ ਹੈ ਮਸ਼ਹੂਰ
NEXT STORY