ਜਲੰਧਰ—ਦਹੀਂ 'ਚ ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ। ਉਂਝ ਤਾਂ ਲੋਕ ਇਸ 'ਚ ਚੀਨੀ ਮਿਲਾ ਕੇ ਖਾਣਾ ਪਸੰਦ ਕਰਦੇ ਹਨ। ਪਰ ਇਸ 'ਚ ਕੁਝ ਹੋਰ ਚੀਜ਼ਾਂ ਮਿਲਾ ਕੇ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਕਿਸ ਸਮੱਸਿਆ ਲਈ ਦਹੀਂ 'ਚ ਕੀ ਮਿਲਾ ਕੇ ਖਾਣਾ ਚਾਹੀਦਾ ਹੈ।
ਸ਼ਹਿਦ—ਹਮੇਸ਼ਾ ਲੋਕਾਂ ਨੂੰ ਮੂੰਹ 'ਚ ਛਾਲੇ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਦਹੀਂ 'ਚ ਸ਼ਹਿਦ ਮਿਕਸ ਕਰਕੇ ਖਾਣ ਨਾਲ ਹੀ ਆਰਾਮ ਮਿਲਦਾ ਹੈ।
ਕਾਲੀ ਮਿਰਚ ਅਤੇ ਨਮਕ—1 ਕੌਲੀ ਦਹੀਂ 'ਚ ਸੁਆਦ ਅਨੁਸਾਰ ਨਮਕ ਅਤੇ 2-3 ਚੁਟਕੀ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਵਰਤੋਂ ਕਰਨ ਨਾਲ ਸਰੀਰ 'ਚ ਜਮ੍ਹਾ ਵਾਧੂ ਫੈਟ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
ਸ਼ੱਕਰ ਅਤੇ ਡਰਾਈ ਫਰੂਸਟ —ਦੁਬਲੇ ਪਤਲੇ ਲੋਕਾਂ ਨੂੰ ਸਹੀ ਭਾਰ ਪਾਉਣ ਲਈ ਰੋਜ਼ 1 ਕੌਲੀ ਦਹੀਂ 'ਚ ਸ਼ੱਕਰ ਅਤੇ ਡਰਾਈ ਫਰੂਟਸ ਮਿਕਸ ਕਰਕੇ ਖਾਣਾ ਚਾਹੀਦਾ ਹੈ। ਇਸ ਨਾਲ ਭਾਰ ਵਧਾਉਣ ਦੇ ਨਾਲ ਥਕਾਵਟ ਅਤੇ ਕਮਜ਼ੋਰੀ ਵੀ ਦੂਰ ਹੋਣ 'ਚ ਮਦਦ ਮਿਲਦੀ ਹੈ।
ਅਜ਼ਵਾਇਨ—ਜੋ ਲੋਕ ਬਵਾਸੀਰ ਬਿਮਾਰੀ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਦਹੀਂ 'ਚ 1/4 ਛੋਟਾ ਚਮਚ ਅਜ਼ਵਾਇਨ ਮਿਕਸ ਕਰਕੇ ਖਾਣੀ ਚਾਹੀਦੀ ਹੈ।
ਸੌਂਫ—ਜਿਨ੍ਹਾਂ ਲੋਕਾਂ ਨੂੰ ਚੰਗੀ ਨੀਂਦ ਲੈਣ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਇਕ ਕੌਲੀ ਦਹੀਂ 'ਚ 1/2 ਛੋਟਾ ਚਮਚ ਸੌਂਫ ਮਿਕਸ ਕਰਕੇ ਵਰਤੋਂ ਕਰਨੀ ਚਾਹੀਦੀ। ਇਸ ਨਾਲ ਚੰਗੀ ਨੀਂਦ ਆਉਣ ਦੇ ਨਾਲ ਗੈਸ ਅਤੇ ਸੜਨ ਦੀ ਪ੍ਰੇਸ਼ਾਨੀ ਤੋਂ ਵੀ ਰਾਹਤ ਮਿਲਦੀ ਹੈ।
ਓਟਸ—ਦਹੀਂ 'ਚ ਓਟਸ ਮਿਲਾ ਕੇ ਖਾਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ 'ਚ ਮਜ਼ਬੂਤੀ ਆਉਂਦੀ ਹੈ। ਨਾਲ ਹੀ ਸਰੀਰ ਨੂੰ ਸਾਰੇ ਜ਼ਰੂਰੀ ਵਿਟਾਮਿਨਸ, ਮਿਨਰਲ ਮਿਲਦੇ ਹਨ।
ਚੌਲ—ਹਮੇਸ਼ਾ ਲੋਕਾਂ ਨੂੰ ਅੱਧੇ ਸਿਰ 'ਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਅਜਿਹੇ 'ਚ ਉਨ੍ਹਾਂ ਲੋਕਾਂ ਨੂੰ ਉਬਲੇ ਚੌਲਾਂ 'ਚ ਦਹੀਂ ਮਿਲਾ ਕੇ ਖਾਣ ਨਾਲ ਇਸ ਪ੍ਰੇਸ਼ਾਨੀ ਤੋਂ ਛੇਤੀ ਹੀ ਰਾਹਤ ਮਿਲਦੀ ਹੈ।
ਭੁੰਨ੍ਹਿਆ ਜੀਰਾ ਅਤੇ ਕਾਲਾ ਨਮਕ—ਪਾਚਨ ਸੰਬੰਧੀ ਪ੍ਰੇਸ਼ਾਨੀ ਹੋਣ 'ਤੇ 1 ਕੌਲੀ ਦਹੀਂ 'ਚ ਸੁਆਦ ਅਨੁਸਾਰ ਕਾਲਾ ਨਮਕ ਅਤੇ 2-3 ਚੁਟਕੀ ਭੁੰਨਿਆ ਜੀਰਾ ਮਿਕਸ ਕਰਕੇ ਖਾਣਾ ਚਾਹੀਦਾ ਹੈ। ਇਸ ਨਾਲ ਪਾਚਨ ਕਿਰਿਆ ਮਜ਼ਬੂਤ ਹੋਣ ਨਾਲ ਭੁੱਖ ਵਧਣ 'ਚ ਵੀ ਮਦਦ ਮਿਲੇਗੀ।
ਕੇਲਾ—ਕੇਲੇ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ ਆਦਿ ਵਰਗੇ ਕੋਈ ਪੋਸ਼ਕ ਤੱਤ ਪਾਏ ਜਾਂਦੇ ਹਨ। ਅਜਿਹੇ 'ਚ ਪੇਟ ਨਾਲ ਸੰਬੰਧਤ ਪ੍ਰੇਸ਼ਾਨੀ ਹੋਣ 'ਤੇ ਇਸ 'ਚ ਦਹੀਂ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ। ਨਾਲ ਹੀ ਬਲੱਡ ਪ੍ਰੈੱਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
ਇਸਬਗੋਲ—ਜੇਕਰ ਕਿਸੇ ਨੂੰ ਲੂਜ ਮੋਸ਼ਨ ਲੱਗ ਗਏ ਹਨ ਤਾਂ ਅਜਿਹੇ 'ਚ ਦਹੀਂ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਪੇਟ ਨੂੰ ਸਹੀ ਰੱਖਣ ਦੇ ਨਾਲ ਕੈਲੇਸਟਰੋਲ ਨੂੰ ਘੱਟ ਕਰ ਸਕਦਾ ਹੈ।
ਨਾਸ਼ਤੇ 'ਚ ਬਣਾਓ ਹੈਲਦੀ ਓਟਸ ਪੈਨਕੇਕ
NEXT STORY