ਨਵੀਂ ਦਿੱਲੀ— ਅੱਜ-ਕਲ ਲੋਕਾਂ ਨੂੰ ਡੇਂਗੂ ਬੁਖਾਰ ਹੀ ਜ਼ਿਆਦਾਤਰ ਹੋ ਰਿਹਾ ਹੈ। ਇਸ ਬੁਖਾਰ ਦੇ ਰੋਗੀਆਂ ਦੀ ਹਾਲਤ ਕਾਫੀ ਗੰਭੀਰ ਹੋ ਜਾਂਦੀ ਹੈ। ਇਸ ਹਾਲਤ 'ਚ ਉਸ ਨੂੰ ਸਮਝ ਨਹੀਂ ਆਉਂਦਾ ਕਿ ਉਹ ਕਿ ਕਰੇ ਅਤੇ ਕਿ ਨਾ ਕਰੇ। ਇਸ ਸਮੇਂ ਜੇ ਤੁਸੀਂ ਥੋੜ੍ਹਾ ਜਿਹਾ ਹੋਂਸਲਾ ਰੱਖੋ ਅਤੇ ਚੰਗਾ ਖਾਓ, ਸਮੇਂ 'ਤੇ ਦਵਾਈ ਲਓ, ਜਿਸ ਦੇ ਨਾਲ ਡੇਂਗੂ ਦਾ ਵਾਇਰਸ ਤੁਹਾਡੇ 'ਤੇ ਹਮਲਾ ਨਾ ਕਰ ਸਕੇ। ਜੇ ਤੁਹਾਨੂੰ ਜ਼ਿਆਦਾ ਪਾਣੀ ਪੀਣ ਦੀ ਆਦਤ ਨਹੀਂ ਹੈ ਤਾਂ ਉਸ ਨੂੰ ਹੁਣੇ ਹੀ ਆਪਣੀ ਆਦਤ 'ਚ ਸ਼ਾਮਲ ਕਰ ਲਓ ਕਿਉਂਕਿ ਇਸ ਨਾਲ ਤੁਹਾਡੇ ਸਰੀਰ ਦੀ ਗੰਦਗੀ ਬਾਹਰ ਨਿਕਲ ਆਵੇਗੀ। ਆਓ ਦੇਖਦੇ ਹਾਂ ਡੇਂਗੂ ਦੇ ਰੋਗੀ ਨੂੰ ਕਿਹੜੇ ਨੁਸਖੇ ਵਰਤਣੇ ਚਾਹੀਦੇ ਹਨ।
1. ਕਾਹੜਾ
ਤੁਸੀਂ ਰੋਜ਼ਾਨਾ ਗਲੋ ਦੀ ਵੇਲ ਅਤੇ ਤੁਲਸੀ ਦੇ ਪੱਤਿਆਂ ਦਾ ਕਾਹੜਾ ਬਣਾਕੇ ਪੀਓ। ਇਸ ਨੂੰ ਪੀਣ ਨਾਲ ਸੈੱਲ ਬਹੁਤ ਜਲਦੀ ਵਧਣ ਲੱਗਦੇ ਹਨ।
2. ਨਾਸ਼ਤਾ
ਨਾਸ਼ਤਾ ਅਜਿਹਾ ਕਰੋ ਜੋ ਅਸਾਨੀ ਨਾਲ ਪਚ ਸਕੇ। ਪੋਹਾ,ਇਡਲੀ,ਉਪਮਾ ਆਦਿ ਖਾਓ। ਇਹ ਅਸਾਨੀ ਨਾਲ ਪਚ ਜਾਂਦੇ ਹਨ।
3. ਸਮੇਂ 'ਤੇ ਦਵਾਈਆਂ ਖਾਓ
ਜੇ ਤੁਹਾਨੂੰ ਦਵਾਈ ਖਾਣਾ ਪਸੰਦ ਨਹੀਂ ਹੈ ਫਿਰ ਵੀ ਵੀਇਰਸ ਤੋਂ ਬਚਣ ਦੇ ਲਈ ਦਵਾਈ ਸਮੇਂ 'ਤੇ ਖਾਓ।
4. ਹਾਈਡ੍ਰੇਟ ਰਹੋ
ਜੇ ਤੁਸੀਂ ਸਾਰਾ ਦਿਨ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੁੰਦੇ ਤਾਂ ਉਸ ਦੀ ਜਗ੍ਹਾ ਤੇ ਨਾਰੀਅਲ ਪਾਣੀ, ਘਰ 'ਚ ਬਣਿਆ ਜੂਸ ਜਾਂ ਸ਼ੱਕਰ ਅਤੇ ਨਮਕ ਵਾਲਾ ਘੋਲ ਪੀ ਸਕਦੇ ਹੋ ਜਿਸ ਦੇ ਨਾਲ ਸਰੀਰ 'ਚ ਡੀਹਾਈਡ੍ਰੇਸ਼ਨ ਨਾ ਰਹੇ। ਇਸ ਦੇ ਨਾਲ ਹੀ ਘੰਟੇ ਬਾਅਦ ਥੋੜ੍ਹਾ ਪਾਣੀ ਜ਼ਰੂਰ ਪੀ ਲਓ। ਜਿਸ ਦੇ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲ ਸਕੇ।
5. ਫਲ ਖਾਓ
ਕੁਝ ਖਾਣ ਦਾ ਮਨ ਨਾ ਕਰੇ ਤਾਂ ਫਲ ਹੀ ਖਾਓ। ਇਹ ਤੁਹਾਨੂੰ ਊਰਜਾ ਦਿੰਦੇ ਹਨ। ਸਾਰੀ ਰਾਤ ਖਾਲੀ ਪੇਟ ਰਹਿਣ ਤੋਂ ਬਾਅਦ ਜੇ ਤੁਸੀਂ ਇਕ ਸੰਤਰੇ ਅਤੇ ਸੇਬ ਵਰਗੇ ਫਲ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਜਿਸ ਦੀ ਵਰਤੋ ਨਾਲ ਤੁਹਾਡੇ ਸੈੱਲ ਜਲਦੀ ਵਧਣ ਲੱਗ ਜਾਣਗੇ।
6. ਤਲੇ ਹੋਏ ਭੋਜਨ ਤੋਂ ਦੂਰ ਰਹੋ
ਜੇ ਤੁਹਾਨੂੰ ਤਲਿਆ ਭੋਜਨ ਪਸੰਦ ਹੈ ਤਾਂ ਇਸ ਦਾ ਖਿਆਲ ਵੀ ਆਪਣੇ ਮਨ 'ਚੋਂ ਕੱਢ ਦਿਓ ਕਿਉਂਕਿ ਇਸ ਸਮੇਂ ਤੁਹਾਡਾ ਸਰੀਰ ਬੀਮਾਰੀਆਂ ਨਾਲ ਲੜਣ 'ਚ ਲਗਿਆ ਹੋਇਆ ਹੈ ਤੁਹਾਡਾ ਸਰੀਰ ਕਾਫੀ ਕਮਜ਼ੋਰ ਹੈ ਜਿਸ ਕਾਰਨ ਇਹ ਭੋਜਨ ਤੁਹਾਡੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
7. ਪੋਸ਼ਟਿਕ ਭੋਜਨ ਦੀ ਵਰਤੋ ਕਰੋ
ਬੀਮਾਰੀਆਂ ਦੌਰਾਨ ਬਹੁਤ ਸਾਰੀਆਂ ਦਵਾਈਆਂ ਖਾਣ ਨਾਲ ਲੋਕਾਂ ਨੂੰ ਕਬਜ਼ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਅਜਿਹੇ ਭੋਜਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਜਿਸ 'ਚ ਬਹੁਤ ਸਾਰਾ ਫਾਇਵਰ ਹੋਵੇ। ਚਾਹ ਦੀ ਜਗ੍ਹਾ 'ਤੇ ਨਿੰਬੂ ਪਾਣੀ ਦੀ ਵਰਤੋ ਕਰੋ।
ਬੁੱਲ੍ਹਾਂ ਨੂੰ ਨਰਮ ਅਤੇ ਗੁਲਾਬੀ ਬਣਾਉਣ ਲਈ ਅਪਣਾਓ ਇਹ ਆਸਾਨ ਤਰੀਕਾ
NEXT STORY