ਵੈੱਬ ਡੈਸਕ - ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਕਈ ਥਾਵਾਂ 'ਤੇ ਬਹੁਤ ਠੰਡ ਪੈ ਰਹੀ ਹੈ। ਸਰਦੀਆਂ ਦੇ ਮੌਸਮ ’ਚ ਲੋਕਾਂ ਨੂੰ ਸਿਰਫ਼ ਆਪਣਾ ਹੀ ਖ਼ਿਆਲ ਨਹੀਂ ਰੱਖਣਾ ਚਾਹੀਦਾ ਸਗੋਂ ਹੋਰ ਕਈ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ’ਚ ਸਮਾਰਟਫ਼ੋਨ ਵੀ ਸ਼ਾਮਲ ਹਨ। ਸਰਦੀਆਂ ਦੇ ਮੌਸਮ 'ਚ ਸਮਾਰਟਫੋਨ ਦੀ ਸਹੀ ਵਰਤੋਂ ਕਰਨ ਦੇ ਨਾਲ-ਨਾਲ ਇਸ ਦਾ ਜ਼ਿਆਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਅਜਿਹਾ ਨਾ ਕਰਨ ਨਾਲ ਸਮਾਰਟਫੋਨ ਨੂੰ ਨੁਕਸਾਨ ਹੋ ਸਕਦਾ ਹੈ। ਸਰਦੀਆਂ ਦੇ ਮੌਸਮ ਵਿੱਚ ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਕੁਝ ਗਲਤੀਆਂ ਕਰਨ ਤੋਂ ਬਚਣਾ ਵੀ ਜ਼ਰੂਰੀ ਹੈ।
ਨਾ ਕਰੋ ਇਹ ਗਲਤੀਆਂ :-
ਸਰਦੀਆਂ ਦੇ ਮੌਸਮ ’ਚ ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਕੁਝ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਗਲਤੀਆਂ ਕਰਨ ਨਾਲ ਸਮਾਰਟਫੋਨ ਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਆਓ ਇਨ੍ਹਾਂ 'ਤੇ ਇਕ ਨਜ਼ਰ ਮਾਰੀਏ।
-ਬਹੁਤ ਠੰਢੀਆਂ ਅਤੇ ਬਰਫ਼ ਵਾਲੀਆਂ ਥਾਵਾਂ 'ਤੇ ਸਮਾਰਟਫ਼ੋਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
- ਸਮਾਰਟਫੋਨ ਨੂੰ ਬਹੁਤ ਠੰਡੀ ਜਗ੍ਹਾ 'ਤੇ ਨਹੀਂ ਰੱਖਣਾ ਚਾਹੀਦਾ।
- ਸਮਾਰਟਫੋਨ ਨੂੰ ਵਾਰ-ਵਾਰ ਚਾਰ ਨਹੀਂ ਕਰਨਾ ਚਾਹੀਦਾ।
- ਜ਼ਿਆਦਾ ਠੰਡ ’ਚ ਸਮਾਰਟਫੋਨ ਨੂੰ ਬੈਟਰੀ ਸੇਵਿੰਗ ਮੋਡ ’ਤੇ ਵੀ ਰੱਖਿਆ ਜਾ ਸਕਦਾ ਹੈ ਜਿਸ ਨਾਲ ਬੈਟਰੀ ਜ਼ਿਆਦਾ ਖਰਚ ਨਹੀਂ ਹੋਵੇਗੀ ਅਤੇ ਵਾਰ-ਵਾਰ ਚਾਰਜ ਵੀ ਨਹੀਂ ਕਰਨਾ ਪਵੇਗਾ।
- ਹੋ ਸਕੇ ਤਾਂ ਠੰਡ ਦੇ ਦੌਰਾਨ ਸਮਾਰਟਫੋਨ ਨੂੰ ਕਿਸੇ ਕਵਰ ’ਚ ਰੱਖਣਾ ਚਾਹੀਦਾ ਹੈ।
- ਸਮਾਰਟਫੋਨ ਦੇ ਠੰਡਾ ਹੋਣ ’ਤੇ ਤੁਰੰਤ ਉਸ ਨੂੰ ਚਾਰਜ ਨਹੀਂ ਕਰਨਾ ਚਾਹੀਦਾ। ਉਸ ਦੇ ਤਾਪਮਾਨ ਦੇ ਨਾਰਮਰ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।
ਲਾੜੀ ਬਣਨ ਤੋਂ ਪਹਿਲਾਂ ਅਪਣਾਓ ਇਹ ਤਰੀਕੇ, ਮਿਲੇਗੀ ਚਮਕਦਾਰ ਚਮੜੀ ਤੇ ਪਰਫੈਕਟ ਫਿਗਰ
NEXT STORY