ਨਵੀਂ ਦਿੱਲੀ— ਚਿਹਰੇ ਦੇ ਨਾਲ ਵਾਲ ਵੀ ਸਾਡੀ ਪਰਸਨੈਲਿਟੀ ਨੂੰ ਵਧਾਉਂਦੇ ਹਨ ਅਤੇ ਜੇ ਇਹ ਉਮਰ ਤੋਂ ਪਹਿਲਾਂ ਝੜ ਜਾਣ ਤਾਂ ਸ਼ਰਮਿੰਦਗੀ ਦਿਵਾਉਂਦੇ ਹਨ। ਔਰਤਾਂ ਦੇ ਮੁਕਾਬਲੇ ਮਰਦਾਂ 'ਚ ਗੰਜੇਪਨ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਗੰਜੇਪਨ ਦੀ ਵਜ੍ਹਾ ਨਾਲ ਕੁਝ ਲੋਕ ਇੰਨੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਕਿ ਤਣਾਅ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹੇ 'ਚ ਉਹ ਬਹੁਤ ਸਾਰੇ ਬਿਊਟੀ ਟ੍ਰੀਟਮੈਂਟ ਦਾ ਸਹਾਰਾ ਵੀ ਲੈਂਦੇ ਹਨ, ਜੇ ਤੁਸੀਂ ਵੀ ਗੰਜੇਪਨ ਦੀ ਵਜ੍ਹਾ ਨਾਲ ਪ੍ਰੇਸ਼ਾਨ ਹੋ ਤਾਂ ਇਹ ਤੇਲ ਤੁਹਾਡੇ ਲਈ ਵਰਦਾਨ ਵੀ ਸਾਬਤ ਹੋ ਸਕਦਾ ਹੈ। ਇਹ ਤੇਲ ਪੁਦੀਨੇ ਦਾ ਤੇਲ ਹੈ, ਜਿਸ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਵਾਲਾਂ ਦੀਆਂ ਸਮੱਸਿਆਵਾਂ ਨੂੰ ਜਿਵੇਂ ਗੰਜਾਪਨ, ਵਾਲਾ ਦਾ ਝੜਣਾ,ਸਿਕਰੀ, ਆਦਿ ਨੂੰ ਖਤਮ ਕਰਦਾ ਹੈ। ਇਸ ਤੋਂ ਇਲਾਵਾ ਗਰਮੀਆਂ 'ਚ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਸਿਰ ਦਰਦ ਤੋਂ ਰਾਹਤ ਅਤੇ ਠੰਡਕ ਮਿਲਦੀ ਹੈ।
1. ਗੰਜਾਪਨ ਰੋਕੇ
ਜੇ ਤੁਹਾਡੇ ਵਾਲਾਂ ਤੇਜ਼ੀ ਨਾਲ ਝੜਣ ਕਾਰਨ ਨਾਲ ਸਿਰ 'ਚ ਗੰਜਾਪਨ ਪੈ ਗਿਆ ਹੈ ਤਾਂ ਪੁਦੀਨੇ ਦੇ ਤੇਲ ਦੀ ਵਰਤੋਂ ਕਰੋ। ਇਸ ਤੇਲ ਨਾਲ ਸਿਰ ਦੇ ਰੋਮਛਿੱਦਰ ਖੁੱਲ੍ਹਦੇ ਹਨ ਅਤੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਪਹਿਲਾਂ ਇਸ 'ਚ ਵਿਟਾਮਿਨ ਈ ਦਾ ਕੈਪਸੂਲ ਮਿਲਾਓ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਲਗਾਓ। ਇਸ ਨਾਲ ਖੂਨ ਪ੍ਰਵਾਹ ਤੇਜ਼ ਹੋ ਕੇ ਵਾਲ ਵਧਣ ਲੱਗਦੇ ਹਨ।
2. ਵਾਲਾਂ ਨੂੰ ਬਣਾਏ ਮਜ਼ਬੂਤ
ਇਸ ਤੇਲ 'ਚ ਪਿਊਲਗੋਨ ਅਤੇ ਮੇਂਟੋਨ ਹੁੰਦੇ ਹਨ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ। ਤੁਸੀਂ ਇਸ ਨੂੰ ਸਿੱਧੇ ਵੀ ਵਾਲਾਂ 'ਤੇ ਲਗਾ ਸਕਦੇ ਹੋ।
3. ਸਿਕਰੀ
ਸਿਕਰੀ ਤਾਂ ਵਾਲਾਂ ਦੀ ਆਮ ਸਮੱਸਿਆ ਹੈ ਇਸ ਕਾਰਨ ਸਕੈਲਪ ਦਾ ਰੁੱਖਾਪਨ ਵੀ ਵਧਣ ਲੱਗਦਾ ਹੈ, ਜੇ ਤੁਸੀਂ ਵੀ ਸਿਕਰੀ ਤੋਂ ਪ੍ਰੇਸ਼ਾਨ ਹੋ ਤਾਂ ਪੁਦੀਨੇ ਦਾ ਤੇਲ ਤੁਹਾਡੇ ਲਈ ਬੈਸਟ ਆਪਸ਼ਨ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਵਾਲਾਂ 'ਚ ਨਮੀ ਬਣੀ ਰਹਿੰਦੀ ਹੈ। ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਖੂਬਸੂਰਤ ਹੁੰਦੇ ਹਨ।
4. ਦਿਮਾਗ ਨੂੰ ਰੱਖੇ ਠੰਡਾ
ਪੁਦੀਨੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਗਰਮੀਆਂ 'ਚ ਇਸ ਦੇ ਤੇਲ ਦੀ ਮਾਲਿਸ਼ ਨਾਲ ਦਿਮਾਗ ਵੀ ਠੰਡਾ ਰਹਿੰਦਾ ਹੈ। ਇਸ ਨਾਲ ਥਕਾਵਟ ਅਤੇ ਸੁਸਤੀ ਵੀ ਦੂਰ ਹੁੰਦੀ ਹੈ।
5. ਸਿਰ ਦਰਦ ਹਟਾਏ
ਗਰਮੀਆਂ 'ਚ ਸਿਰ ਦਰਦ ਦੀ ਸਮੱਸਿਆ ਬਹੁਤ ਆਮ ਹੁੰਦੀ ਹੈ। ਇਸ ਤੋਂ ਰਾਹਤ ਪਾਉਣ ਲਈ ਪੁਦੀਨੇ ਦਾ ਤੇਲ ਕਾਫੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਦਰਦ ਨਿਵਾਰਕ ਗੁਣ ਹੁੰਦੇ ਹਨ।
ਪਤਨੀ ਕਦੇ ਨਹੀਂ ਬਦਲ ਪਾਉਂਦੀ ਪਤੀ ਦੀਆਂ ਇਹ 5 ਆਦਤਾਂ
NEXT STORY