ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਔਰਤਾਂ ਦੀ ਪਸੰਦ ਵਿੰਟਰ ਵੀਅਰ ਵੱਲ ਮੁੜ ਜਾਂਦੀ ਹੈ। ਇਸ ਸੀਜ਼ਨ ’ਚ ਕੋਟ, ਜੈਕੇਟ, ਸਵੈਟਰ ਅਤੇ ਕਾਰਡੀਗਨ ਵਰਗੇ ਆਊਟਫਿੱਟਸ ਕਾਫ਼ੀ ਲੋਕਪ੍ਰਿਯ ਹੁੰਦੇ ਹਨ ਪਰ ਇਨ੍ਹਾਂ ਵਿਚ ਵੀ ਐਂਬ੍ਰਾਇਡਰਡ ਕੋਟ ਸਭ ਤੋਂ ਵੱਧ ਟ੍ਰੈਂਡ ਵਿਚ ਹਨ। ਇਹ ਕੋਟ ਨਾ ਸਿਰਫ਼ ਠੰਢ ਤੋਂ ਬਚਾਉਂਦੇ ਹਨ, ਸਗੋਂ ਔਰਤਾਂ ਨੂੰ ਇਕ ਟ੍ਰੈਡੀਸ਼ਨਲ, ਐਲੀਗੈਂਟ ਅਤੇ ਰਾਇਲ ਲੁਕ ਪ੍ਰਦਾਨ ਕਰਦੇ ਹਨ। ਫੁੱਲਾਂ ਵਾਲੀ ਐਂਬ੍ਰਾਇਡਰੀ ਨਾਲ ਸਜੇ ਇਹ ਕੋਟ ਦੇਖਣ ਵਿਚ ਇੰਨੇ ਖ਼ੂਬਸੂਰਤ ਲੱਗਦੇ ਹਨ ਕਿ ਇਹ ਕਿਸੇ ਵੀ ਡਰੈੱਸ ਨੂੰ ਚਾਰ-ਚੰਦ ਲਾ ਦਿੰਦੇ ਹਨ।
ਐਂਬ੍ਰਾਇਡਰਡ ਕੋਟ ਦੀ ਖ਼ਾਸੀਅਤ ਉਨ੍ਹਾਂ ਦਾ ਫੈਬਰਿਕ ਅਤੇ ਡਿਜ਼ਾਈਨ ਹੈ। ਜ਼ਿਆਦਾਤਰ ਇਹ ਵੈਲਵੇਟ, ਵੂਲਨ ਜਾਂ ਗਰਮ ਫੈਬਰਿਕ ਦੇ ਬਣੇ ਹੁੰਦੇ ਹਨ, ਜੋ ਠੰਢੀਆਂ ਹਵਾਵਾਂ ਤੋਂ ਪੂਰੀ ਸੁਰੱਖਿਆ ਦਿੰਦੇ ਹਨ। ਕੁਝ ਔਰਤਾਂ ਸਿੰਪਲ ਪਲੇਨ ਕੋਟ ਪਸੰਦ ਕਰਦੀਆਂ ਹਨ, ਤਾਂ ਕੁਝ ਵੈਲਵੇਟ ’ਤੇ ਕੀਤੀ ਗਈ ਰਿਚ ਐਂਬ੍ਰਾਇਡਰੀ ਵਾਲੇ ਕੋਟ ਚੁਣਦੀਆਂ ਹਨ। ਇਸ ਸੀਜ਼ਨ ਵਿਚ ਲੌਂਗ ਐਂਬ੍ਰਾਇਡਰਡ ਕੋਟ ਖ਼ਾਸ ਤੌਰ ’ਤੇ ਪਾਪੂਲਰ ਹਨ, ਜੋ ਸੂਟ, ਕੁੜਤੀ, ਪੈਂਟ ਜਾਂ ਜੀਨਸ ਦੇ ਨਾਲ ਆਸਾਨੀ ਨਾਲ ਸਟਾਈਲ ਕੀਤੇ ਜਾ ਸਕਦੇ ਹਨ।
ਸੂਟ ਦੇ ਉੱਪਰ ਪਹਿਨਣ ’ਤੇ ਇਹ ਇੰਡੀਅਨ ਟ੍ਰੈਡੀਸ਼ਨਲ ਲੁਕ ਦਿੰਦੇ ਹਨ, ਜਦਕਿ ਜੀਨਸ-ਟੌਪ ਦੇ ਨਾਲ ਇੰਡੋ-ਵੈਸਟਰਨ ਸਟਾਈਲ ਕ੍ਰਿਏਟ ਕਰਦੇ ਹਨ। ਨਵ-ਵਿਆਹੀਆਂ ਕੁੜੀਆਂ ਅਤੇ ਮੁਟਿਆਰਾਂ ਦੀ ਇਹ ਪਹਿਲੀ ਪਸੰਦ ਬਣੇ ਹੋਏ ਹਨ, ਕਿਉਂਕਿ ਇਹ ਕੋਟ ਵਿਆਹ, ਮਹਿੰਦੀ, ਸੰਗੀਤ ਜਾਂ ਇੰਗੇਜਮੈਂਟ ਵਰਗੇ ਮੌਕਿਆਂ ’ਤੇ ਪ੍ਰਫੈਕਟ ਲੱਗਦੇ ਹਨ। ਇਹ ਕੋਟ ਠੰਢ ਤੋਂ ਬਚਣ ਦੇ ਨਾਲ-ਨਾਲ ਕਾਫ਼ੀ ਸੁੰਦਰ ਦਿਖਦੇ ਹਨ। ਇਨ੍ਹਾਂ ਦੀ ਐਂਬ੍ਰਾਇਡਰੀ ਇੰਨੀ ਆਕਰਸ਼ਕ ਹੁੰਦੀ ਹੈ ਕਿ ਉੱਪਰ ਸਵੈਟਰ ਜਾਂ ਵਾਧੂ ਲੇਅਰ ਦੀ ਲੋੜ ਨਹੀਂ ਪੈਂਦੀ। ਇਨ੍ਹਾਂ ਵਿਚ ਕਲਰ ਆਪਸ਼ਨਸ ਵੀ ਬੇਹੱਦ ਵੈਰਾਇਟੀ ਵਾਲੇ ਹਨ। ਰੈੱਡ, ਮੈਰੂਨ, ਰਾਇਲ ਬਲੂ, ਬਲੈਕ, ਗ੍ਰੀਨ ਵਰਗੇ ਡੀਪ ਸ਼ੇਡਸ ਵਿਚ ਮਲਟੀ-ਕਲਰ ਥ੍ਰੈਡ ਐਂਬ੍ਰਾਇਡਰੀ ਇਨ੍ਹਾਂ ਦੀ ਖ਼ੂਬਸੂਰਤੀ ਵਧਾਉਂਦੀ ਹੈ।
ਸਟਾਈਲਿੰਗ ਦੀ ਗੱਲ ਕਰੀਏ ਤਾਂ ਔਰਤਾਂ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਕੈਰੀ ਕਰ ਰਹੀਆਂ ਹਨ। ਕੁਝ ਮੁਟਿਆਰਾਂ ਇਨ੍ਹਾਂ ਦੇ ਫਰੰਟ ’ਤੇ ਬ੍ਰੋਚ, ਬੈਲਟ ਜਾਂ ਬਟਨ ਲਾ ਕੇ ਲੁਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੀਆਂ ਹਨ। ਠੰਢ ਜ਼ਿਆਦਾ ਹੋਣ ’ਤੇ ਸਕਾਰਫ਼, ਟੋਪੀ ਜਾਂ ਸਟੋਲ ਨਾਲ ਪੇਅਰ ਕਰਨਾ ਪਸੰਦ ਕੀਤਾ ਜਾਂਦਾ ਹੈ। ਇਨ੍ਹਾਂ ਨਾਲ ਅਕਸੈੱਸਰੀਜ਼ ’ਚ ਮਿਨੀਮਲ ਜਿਊਲਰੀ, ਕਲੱਚ ਬੈਗ ਜਾਂ ਵਾਚ ਕਾਫ਼ੀ ਸੂਟ ਕਰਦੀ ਹੈ। ਹੇਅਰ ਸਟਾਈਲ ਵਿਚ ਮੁਟਿਆਰਾਂ ਨੂੰ ਇਨ੍ਹਾਂ ਨਾਲ ਜੂੜਾ, ਪੋਨੀਟੇਲ ਜਾਂ ਓਪਨ ਹੇਅਰ ਚੰਗੇ ਲੱਗਦੇ ਹਨ। ਫੁੱਟਵੀਅਰ ਵਿਚ ਸੂਟ ਦੇ ਨਾਲ ਜੁੱਤੀ ਜਾਂ ਹਾਈ ਹੀਲਸ, ਜਦਕਿ ਜੀਨਸ ਦੇ ਨਾਲ ਸਨੀਕਰਸ ਜਾਂ ਬੂਟਸ ਪ੍ਰਫੈਕਟ ਚੁਆਇਸ ਹਨ। ਕੁੱਲ ਮਿਲਾ ਕੇ, ਐਂਬ੍ਰਾਇਡਰਡ ਕੋਟ ਇਸ ਸਰਦੀ ਵਿਚ ਫੈਸ਼ਨ ਦਾ ਸਭ ਤੋਂ ਵੱਡਾ ਟ੍ਰੈਂਡ ਹਨ। ਇਹ ਨਾ ਸਿਰਫ਼ ਗਰਮਾਹਟ ਦਿੰਦੇ ਹਨ, ਸਗੋਂ ਔਰਤਾਂ ਦੀ ਸ਼ਖ਼ਸੀਅਤ ਨੂੰ ਰਾਇਲ ਅਤੇ ਗ੍ਰੇਸਫੁੱਲ ਟੱਚ ਪ੍ਰਦਾਨ ਕਰਦੇ ਹਨ।
ਖੂਬਸੂਰਤੀ ਦੇ ਪੈਮਾਨਿਆਂ ਨੂੰ ਚੁਣੌਤੀ: 27 ਸਾਲਾਂ ਦੇ ਸੰਘਰਸ਼ ਮਗਰੋਂ ਬਿਨਾਂ ਵਾਲਾਂ ਦੇ ਦੁਲਹਨ ਬਣੀ ਪੰਜਾਬੀ ਮੁਟਿਆਰ
NEXT STORY