ਜਲੰਧਰ— ਚਿਹਰੇ ਦੀ ਖੂਬਸੂਰਤੀ ਵਿਚ ਅੱਖਾਂ ਦਾ ਅਹਿਮ ਰੋਲ ਹੁੰਦਾ ਹੈ ਵੱਡੀਆਂ ਅੱਖਾਂ, ਆਈਬ੍ਰੋਅ ਅਤੇ ਪਲਕਾਂ ਕਿਹਨੂੰ ਪਸੰਦ ਨਹੀਂ ਹੁੰਦੀਆਂ ਜ਼ਿਆਦਾ ਲੜਕੀਆਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੀਆਂ ਅੱਖਾਂ ਖੂਬਸੂਰਤ ਅਤੇ ਆਕਰਸ਼ਤ ਹੋਣ ਪਰ ਪਲਕਾਂ ਦੀ ਘੱਟ ਗ੍ਰੋਥ ਅਤੇ ਫਿੱਕੀ ਆਈਬ੍ਰੋਅ ਇਸ ਵਿਚ ਮੁਸ਼ਕਿਲ ਬਣਦੀ ਹੈ। ਪਲਕਾਂ ਅਤੇ ਆਈਬ੍ਰੋਅ ਨਾਲ ਹੀ ਅੱਖਾਂ ਜ਼ਿਆਦਾ ਖੂਬਸੂਰਤ ਅਤੇ ਘਣੀਆਂ ਲਗਦੀਆਂ ਹਨ। ਬਹੁਤ ਸਾਰੀਆਂ ਲੜਕੀਆਂ ਮੇਕਅੱਪ ਅਤੇ ਨਕਲੀ ਪਲਕਾਂ ਦਾ ਸਹਾਰਾ ਲੈਂਦੀਆਂ ਹਨ ਅਤੇ ਆਪਣੀਆਂ ਅੱਖਾਂ ਨੂੰ ਸੋਹਣਾ ਦਿਖਾਉਂਦੀਆਂ ਹਨ। ਜਿਨ੍ਹਾਂ ਨੂੰ ਜ਼ਿਆਦਾ ਸਮੇਂ ਤੱਕ ਵਰਤਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਲਈ ਕੁਦਰਤੀ ਪਲਕਾਂ ਅਤੇ ਆਈਬ੍ਰੋਅ ਜ਼ਿਆਦਾ ਬਹਿਤਰ ਰਹਿੰਦੀਆਂ ਹਨ। ਜੇ ਤੁਸੀਂ ਵੀ ਪਲਕਾਂ ਅਤੇ ਆਈਬ੍ਰੋਅ ਨੂੰ ਸੰਘਣਾ ਬਣਾਉਣਾ ਚਾਹੁੰਦੀ ਹੋ ਤਾਂ ਕੁਝ ਘਰੇਲੂ ਤਰੀਕਿਆਂ ਨੂੰ ਵਰਤੋ। ਜਿਨ੍ਹਾਂ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ।
1. ਪੈਟ੍ਰੋਲਿਅਮ ਜੈੱਲੀ
ਪੈਟ੍ਰੋਲਿਅਮ ਜੈੱਲੀ ਆਪਣੀ ਪਲਕਾਂ ਅਤੇ ਆਈਬ੍ਰੋਅ ਉੱਤੇ ਲਗਾਓ। ਇਸ ਨਾਲ ਗ੍ਰੋਥ ਤੇਜ਼ੀ ਨਾਲ ਵਧੇਗੀ। ਇਸ ਘਰੇਲੂ ਨੁਸਖੇ ਨਾਲ ਆਪਣੀ ਪਲਕਾਂ ਅਤੇ ਆਈਬ੍ਰੋਅ ਨੂੰ ਸੰਘਣਾ ਅਤੇ ਮਜ਼ਬੂਤ ਬਣਾਓ।
2. ਜੈਤੂਨ ਦਾ ਤੇਲ
ਸੌਂਣ ਤੋਂ ਪਹਿਲਾਂ ਆਪਣੀ ਪਲਕਾਂ ਅਤੇ ਆਈਬ੍ਰੋਅ ਉੱਤੇ ਰੂੰ ਦੀ ਮਦਦ ਨਾਲ ਜੈਤੂਨ ਦਾ ਤੇਲ ਲਗਾਓ। ਅਜਿਹਾ ਕਰਨ ਨਾਲ ਪੂਰੀ ਰਾਤ ਜੈਤੂਨ ਦੇ ਤੇਲ ਵਿਚ ਮੋਜੂਦ ਵਿਟਾਮਿਨ ਪਲਕਾਂ ਵਿੱਚ ਸਮਾਂ ਜਾਣਗੇ ਅਤੇ ਉਸ ਨਾਲ ਉਨ੍ਹਾਂ ਦੀ ਗ੍ਰੋਥ ਵੀ ਵਧੇਗੀ।
3. ਨਿੰਬੂ ਦੇ ਛਿਲਕੇ
ਇਕ ਛੋਟੇ ਜਿਹੇ ਕਟੋਰੇ 'ਚ ਨਿੰਬੂ ਦੇ ਛਿਲਕੇ ਅਤੇ ਜੈਤੂਨ ਦਾ ਤੇਲ ਮਿਲਾਓ। ਫਿਰ ਇਸ ਨੂੰ ਸੁੱਕਣ ਲਈ ਰੱਖ ਦਿਓ। ਸੁੱਕਣ ਤੋਂ ਬਾਅਦ ਨਿੰਬੂ ਦੇ ਇਨ੍ਹਾਂ ਛਿਲਕਿਆਂ ਦਾ ਇਸਤੇਮਾਲ ਆਪਣੀ ਪਲਕਾਂ ਅਤੇ ਆਈਬ੍ਰੋਅ 'ਤੇ ਕਰੋ। ਰਾਤ ਭਰ ਲੱਗਿਆਂ ਰਹਿਣ ਦਿਓ ਅਤੇ ਸਵੇਰੇ ਧੋ ਲਓ।
4. ਐਲੋਵੇਰਾ
ਐਲੋਵੇਰਾ ਦੀ ਮਦਦ ਨਾਲ ਤੁਹਾਨੂੰ ਆਪਣੀ ਪਲਕਾਂ ਨੂੰ ਘਣਾ ਅਤੇ ਸੰਘਣਾ ਬਣਾਉਣ ਵਿਚ ਕਾਫੀ ਮਦਦ ਮਿਲਦੀ ਹੈ। 1 ਚਮਚ ਐਲੋਵੇਰਾ ਜੈੱਲ ਲਓ ਫਿਰ ਇਸ 'ਚ ਜੋਜੋਵਾ ਦਾ ਤੇਲ ਮਿਲਾ ਲਓ। ਮਿਲਾਉਣ ਤੋਂ ਬਾਅਦ ਇਸ ਨੂੰ ਆਪਣੀ ਪਲਕਾਂ ਅਤੇ ਆਈਬਰੋਂ 'ਤੇ ਲਗਾਓ। ਜਿਸ ਤਰ੍ਹਾਂ ਤੁਸੀਂ ਮਸਕਾਰੇ ਦਾ ਇਸਤੇਮਾਲ ਕਰਦੇ ਹੋ। ਉਂਝ ਹੀ ਇਸ ਮਿਸ਼ਰਣ ਨੂੰ ਲਗਾਓ।15 ਮਿੰਟ ਬਾਅਦ ਇਸ ਨੂੰ ਸਾਫ ਕਰ ਦਿਓ।
5. ਗ੍ਰੀਨ ਟੀ
ਅੱਧਾ ਕੱਪ ਗ੍ਰੀਨ ਟੀ ਬਣਾਓ ਅਤੇ ਉਸ ਵਿਚ ਚੀਨੀ ਨਾ ਪਾਓ। ਇਸ ਨੂੰ ਠੰਡਾ ਹੋਣ ਦਿਓ ਅਤੇ ਰੂੰ ਦੀ ਮਦਦ ਨਾਲ ਇਸ ਨੂੰ ਆਪਣੀਆਂ ਪਲਕਾਂ 'ਤੇ ਲਗਾਓ। ਇਸ ਨੂੰ 20 ਮਿੰਟ ਤੱਕ ਸੁੱਕਣ ਤੋਂ ਬਾਅਦ ਧੋ ਲਓ।
ਮੋਕੇ ਕਰ ਰਹੇ ਹਨ ਚਿਹਰੇ ਦੀ ਖੂਬਸੂਰਤੀ ਨੂੰ ਫਿੱਕਾ ਤਾਂ ਅਪਣਾਓ ਇਹ ਘਰੇਲੂ ਨੁਸਖੇ
NEXT STORY