ਵੈੱਬ ਡੈਸਕ- ਚਿਹਰੇ 'ਤੇ ਕਾਲੇ ਧੱਬੇ (ਬਲੈਕਹੈਡਸ) ਇਕ ਆਮ ਸਮੱਸਿਆ ਬਣ ਗਏ ਹਨ, ਜੋ ਸੁੰਦਰਤਾ ਨੂੰ ਖਰਾਬ ਕਰ ਦਿੰਦੇ ਹਨ। ਮਾਹਿਰਾਂ ਅਨੁਸਾਰ ਇਨ੍ਹਾਂ ਨੂੰ ਤੌਲੀਆ ਦੀ ਮਦਦ ਨਾਲ ਬਿਨਾਂ ਕਿਸੇ ਕੈਮੀਕਲ ਟ੍ਰੀਟਮੈਂਟ ਦੇ ਵੀ ਹਟਾਇਆ ਜਾ ਸਕਦਾ ਹੈ। ਇਹ ਤਰੀਕਾ ਸਭ ਤੋਂ ਆਸਾਨ, ਸੁਰੱਖਿਅਤ ਅਤੇ ਚਿਹਰੇ ਲਈ ਡੀਪ ਕਲੀਨਰ ਵਜੋਂ ਕੰਮ ਕਰਦਾ ਹੈ। ਆਓ ਜਾਣਦੇ ਹਾਂ ਇਸ ਘਰੇਲੂ ਨੁਸਖ਼ੇ ਬਾਰੇ ਵਿਸਥਾਰ ਨਾਲ:-
ਸਭ ਤੋਂ ਪਹਿਲਾਂ ਚਿਹਰਾ ਸਾਫ਼ ਕਰੋ
- ਹਲਕੇ ਫੇਸਵਾਸ਼ ਨਾਲ ਚਿਹਰਾ ਧੋ ਲਵੋ ਤਾਂ ਜੋ ਧੂੜ-ਮਿੱਟੀ ਅਤੇ ਆਇਲ ਹਟ ਜਾਵੇ।
- ਇਕ ਬਰਤਨ 'ਚ ਪਾਣੀ ਉਬਾਲੋ ਅਤੇ ਉਸ 'ਚ ਸਾਫ਼ ਤੌਲੀਆ ਭਿਓਂ ਦਿਓ।
- ਤੌਲੀਆ ਨਿਚੋੜ ਕੇ ਉਸ ਨੂੰ 3–5 ਮਿੰਟ ਲਈ ਚਿਹਰੇ 'ਤੇ ਰੱਖੋ।
- ਇਸ ਨਾਲ ਚਮੜੀ ਦੇ ਰੋਮਛਿਦਰ (pores) ਖੁੱਲ੍ਹ ਜਾਣਗੇ ਅਤੇ ਬਲੈਕਹੈਡਸ ਢਿੱਲੇ ਹੋ ਜਾਣਗੇ।
ਹੌਲੀ-ਹੌਲੀ ਰਗੜੋ
- ਉਸੇ ਤੌਲੀਆ ਨੂੰ ਨੱਕ ਜਾਂ ਠੋਡੀ ਵਰਗੀਆਂ ਬਲੈਕਹੈਡ ਵਾਲੀਆਂ ਥਾਵਾਂ ‘ਤੇ ਹੌਲੀ-ਹੌਲੀ ਗੋਲ-ਗੋਲ ਮਸਾਜ ਕਰੋ।
- ਜ਼ਿਆਦਾ ਜ਼ੋਰ ਨਾ ਲਗਾਓ, ਨਹੀਂ ਤਾਂ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ।
- ਅੰਤ 'ਚ ਚਿਹਰਾ ਠੰਡੇ ਪਾਣੀ ਨਾਲ ਧੋ ਲਵੋ ਤਾਂ ਜੋ pores ਮੁੜ ਬੰਦ ਹੋ ਜਾਣ।
- ਚਾਹੋ ਤਾਂ ਹਲਕਾ ਮਾਇਸਚਰਾਈਜ਼ਰ ਲਗਾ ਸਕਦੇ ਹੋ।
ਧਿਆਨ ਰੱਖਣ ਯੋਗ ਗੱਲਾਂ
- ਤੌਲੀਆ ਹਮੇਸ਼ਾ ਸਾਫ਼ ਅਤੇ ਨਰਮ ਹੋਣਾ ਚਾਹੀਦਾ ਹੈ।
- ਇਹ ਪ੍ਰਕਿਰਿਆ ਰੋਜ਼ ਨਾ ਕਰੋ, ਸਿਰਫ਼ ਹਫ਼ਤੇ 'ਚ 1–2 ਵਾਰੀ ਹੀ ਕਰੋ।
- ਜੇ ਚਮੜੀ ਬਹੁਤ ਸੈਂਸਿਟਿਵ ਹੈ, ਤਾਂ ਬਹੁਤ ਹਲਕੇ ਹੱਥ ਨਾਲ ਹੀ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਜ਼ਾਨਾ ਖਾਲੀ ਪੇਟ ਕਰੋ ਇਹ ਕੰਮ, ਕਦੇ ਨਹੀਂ ਹੋਣਗੀਆਂ ਕਿਡਨੀ ਤੇ ਲਿਵਰ ਦੀਆਂ ਸਮੱਸਿਆਵਾਂ
NEXT STORY