ਵੈੱਬ ਡੈਸਕ- ਵਿਆਹ, ਪਾਰਟੀ ਤੇ ਹੋਰ ਖਾਸ ਮੌਕਿਆਂ ਲਈ ਹੈਵੀ ਐਂਬ੍ਰਾਇਡਰੀ ਵਾਲੇ ਲਹਿੰਗਾ ਚੋਲੀ ਅੱਜਕੱਲ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਇਸ ਵਿਚ ਕੀਤੀ ਗਈ ਕਢਾਈ, ਜਰੀ ਦਾ ਕੰਮ ਅਤੇ ਮੋਤੀਆਂ ਦੀ ਸਜਾਵਟ ਇਸਨੂੰ ਇਕ ਸ਼ਾਹੀ ਅਤੇ ਰਾਇਲ ਲੁਕ ਪ੍ਰਦਾਨ ਕਰਦੀ ਹੈ। ਖਾਸ ਕਰ ਕੇ ਵਿਆਹਾਂ, ਤਿਉਹਾਰਾਂ ਜਾਂ ਵੱਡੇ ਸਮਾਰੋਹਾਂ ਵਿਚ ਇਹ ਲਹਿੰਗਾ ਚੋਲੀ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੇ ਹਨ। ਹੈਵੀ ਐਂਬ੍ਰਾਇਡਰੀ ਅਤੇ ਚਮਕਦਾਰ ਰੰਗਾਂ ਦਾ ਮੇਲ ਲਹਿੰਗਾ ਚੋਲੀ ਨੂੰ ਅਨੋਖਾ ਬਣਾਉਂਦਾ ਹੈ। ਭਾਵੇਂ ਵਿਆਹ ਦੀਆਂ ਰਸਮਾਂ ਹੋਣ ਜਾਂ ਰਿਸੈਪਸ਼ਨ, ਇਹ ਲਹਿੰਗਾ ਚੋਲੀ ਹਰ ਮੌਕੇ ’ਤੇ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਦਿੰਦੇ ਹਨ।
ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਨੀਲੇ ਅਤੇ ਉਸਦੇ ਸ਼ੇਡਸ ਦੇ ਰੰਗ ਦੇ ਲਹਿੰਗਾ ਚੋਲੀ ਵਿਚ ਦੇਖਿਆ ਜਾ ਸਕਦਾ ਹੈ। ਲਹਿੰਗਾ ਚੋਲੀ ਵਿਚ ਇਹ ਰੰਗ ਆਪਣੇ ਸ਼ਾਹੀ ਅਤੇ ਠੰਢੇ ਅਕਸ ਕਾਰਨ ਖਾਸੇ ਪਸੰਦ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹਲਕੇ ਪੇਸਟਰ ਰਗ ਜਿਵੇਂ ਮਿੰਟ ਗ੍ਰੀਨ, ਪੀਚ ਅਤੇ ਲਾਈਟ ਪਿੰਕ ਵੀ ਟਰੈਂਡ ਵਿਚ ਹਨ ਜੋ ਮੁਟਿਆਰਾਂ ਨੂੰ ਇਕ ਨਵੀਂ ਅਤੇ ਤਾਜ਼ਾ ਲੁਕ ਦਿੰਦੇ ਹਨ। ਰਵਾਇਤੀ ਵਿਆਹਾਂ ਅਤੇ ਤਿਉਹਾਰਾਂ ਲਈ ਲਾਲ ਅਤੇ ਮੈਰੂਨ ਰੰਗ ਵੀ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਹੈਵੀ ਐਂਬ੍ਰਾਇਡਰੀ ਅਤੇ ਜਰੀ ਵਰਕ ਵਾਲੇ ਲਹਿੰਗਾ ਚੋਲੀ, ਜੋ ਫੁੱਲਾਂ ਦੇ ਡਿਜ਼ਾਈਨ ਅਤੇ ਸੀਕਵਿਨ ਨਾਲ ਸਜੇ ਹੁੰਦੇ ਹਨ, ਅੱਜਕੱਲ ਬਹੁਤ ਟਰੈਂਡ ਵਿਚ ਹਨ। ਹਲਕੀ ਫਲੋਰਲ ਕਢਾਈ ਅਤੇ ਡਿਜੀਟਲ ਪ੍ਰਿੰਟਸ ਨਾਲ ਮਿਨੀਮਲ ਲਹਿੰਗੇ ਵੀ ਪਸੰਦ ਕੀਤੇ ਜਾ ਰਹੇ ਹਨ, ਜੋ ਮੁਟਿਆਰਾਂ ਨੂੰ ਆਧੁਨਿਕ ਅਤੇ ਸਟਾਈਲਿਸ਼ ਲੁਕ ਦਿੰਦੇ ਹਨ।
ਅਸਿਮੈਟ੍ਰਿਕਲ ਕਟਸ ਅਤੇ ਲੇਅਰਡ ਡਿਜ਼ਾਈਨ ਵਾਲੇ ਲਹਿੰਗੇ ਇਸ ਸੀਜ਼ਨ ਵਿਚ ਮੁਟਿਆਰਾਂ ਵਿਚਾਲੇ ਹਿਟ ਹਨ। ਕ੍ਰਾਪ ਟਾਪ ਨਾਲ ਲਹਿੰਗੇ ਦਾ ਸੁਮੇਲ ਵੀ ਮੁਟਿਆਰਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਨਾਲ ਮੁਟਿਆਰਾਂ ਜਿਊਲਰੀ ਜਿਵੇਂ ਝੁਮਕੇ, ਚੋਕਰ ਨੈੱਕਲੈੱਸ ਅਤੇ ਚੂੜੀਆਂ ਪਹਿਨਣਾ ਪਸੰਦ ਕਰਦੀਆਂ ਹਨ। ਇਸਦੇ ਨਾਲ ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲ ਜਾਂ ਜੂੜਾ ਬਨ ਮੁਟਿਆਰਾਂ ਦੀ ਲੁਕ ਨੂੰ ਹੋਰ ਖਾਸ ਬਣਾਉਂਦੇ ਹਨ। ਜ਼ਿਆਦਾਤਰ ਮੁਟਿਆਰਾਂ ਇਨ੍ਹਾਂ ਦੇ ਦੁਪੱਟੇ ਨੂੰ ਮੋਡੇ ’ਤੇ ਇਕ ਸਾਈਡ ਡ੍ਰੇਪ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਜ਼ਿਆਦਾ ਖੂਬਸੂਰਤ ਦਿਖਣ ਵਿਚ ਮਦਦ ਕਰਦਾ ਹੈ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਜ਼ਿਆਦਾਤਰ ਹਾਈ ਹੀਲਸ ਅਤੇ ਹਾਈ ਬੈਲੀ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਇਨ੍ਹਾਂ ਨਾਲ ਕਲਚ ਅਤੇ ਪੋਟਲੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਹੋਰ ਜ਼ਿਆਦਾ ਸਟਾਈਲਿਸ ਬਣਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਰਾਸੀਟਾਮੋਲ, ਪੇਨ ਕਿੱਲਰਜ਼ ਜਾਂ ਖੰਘ ਦੀ ਦਵਾਈ ਲੈਣ ਤੋਂ ਪਹਿਲਾਂ ਸਾਵਧਾਨ ! ਹੋ ਸਕਦੀਆਂ ਹਨ ਇਹ ਗੰਭੀਰ ਸਮੱਸਿਆਵਾਂ
NEXT STORY