ਹੈਲਥ ਡੈਸਕ- ਕੀ ਤੁਸੀਂ ਜਾਣਦੇ ਹੋ ਕਿ ਦਿਨ 'ਚ ਸਿਰਫ਼ 5 ਮਿੰਟ ਕੱਢ ਕੇ ਤੁਸੀਂ ਆਪਣੇ ਸਰੀਰ ਨੂੰ ਵੱਡੀਆਂ ਬੀਮਾਰੀਆਂ ਤੋਂ ਬਚਾ ਸਕਦੇ ਹੋ? ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ 5-10 ਮਿੰਟ ਤੱਕ ਕੁਝ ਆਸਾਨ ਗੱਲਾਂ ‘ਤੇ ਧਿਆਨ ਦਿੱਤਾ ਜਾਵੇ, ਤਾਂ ਜਿਗਰ (ਲਿਵਰ) ਅਤੇ ਗੁਰਦੇ (ਕਿਡਨੀ) ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਦਿਲ ਦੀ ਫੇਲ੍ਹ ਹੋਣ ਵਾਲੀ ਗੰਭੀਰ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਹ ਛੋਟੇ-ਛੋਟੇ ਬਦਲਾਅ ਤੁਹਾਨੂੰ ਵੱਡੀਆਂ ਬੀਮਾਰੀਆਂ ਤੋਂ ਕਿਵੇਂ ਬਚਾ ਸਕਦੇ ਹਨ।
ਲਿਵਰ ਅਤੇ ਕਿਡਨੀ ਨੂੰ ਬਚਾਉਣ ਲਈ 5-ਮਿੰਟ ਫਿਕਸ
ਸਵੇਰੇ ਕੋਸਾ ਪਾਣੀ ਪੀਓ
ਸਵੇਰ ਉੱਠਦੇ ਹੀ ਕੋਸਾ ਪਾਣੀ ਪੀਓ। ਇਹ ਸਰੀਰ ਤੋਂ ਟਾਕਸਿਨ ਬਾਹਰ ਕੱਢਣ 'ਚ ਮਦਦ ਕਰਦਾ ਹੈ। ਇਹ ਕਿਡਨੀ ‘ਤੇ ਬੋਝ ਘਟਾਉਂਦਾ ਹੈ ਅਤੇ ਲਿਵਰ ਨੂੰ ਸਾਫ਼ ਰੱਖਣ 'ਚ ਸਹਾਇਕ ਹੁੰਦਾ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
2. ਲੰਮੇ ਸਮੇਂ ਬੈਠਣ ਤੋਂ ਬਚੋ
ਜ਼ਿਆਦਾ ਦੇਰ ਬੈਠਣ ਨਾਲ ਬਲੱਡ ਫਲੋ ਘੱਟ ਜਾਂਦਾ ਹੈ ਅਤੇ ਸਰੀਰ 'ਚ ਟਾਕਸਿਨ ਜਮ੍ਹਾਂ ਹੁੰਦੇ ਹਨ। ਹਰ ਕੁਝ ਸਮੇਂ ਬਾਅਦ ਖੜ੍ਹੇ ਹੋ ਕੇ ਤੁਰਨ ਨਾਲ ਲਿਵਰ ਅਤੇ ਕਿਡਨੀ ਐਕਟਿਵ ਰਹਿੰਦੇ ਹਨ।
ਲੂਣ ਅਤੇ ਖੰਡ ‘ਤੇ ਕੰਟਰੋਲ
- ਜ਼ਿਆਦਾ ਲੂਣ ਖਾਣ ਨਾਲ ਕਿਡਨੀ ‘ਤੇ ਦਬਾਅ ਵੱਧਦਾ ਹੈ।
- ਖੰਡ ਅਤੇ ਪ੍ਰੋਸੈਸਡ ਫੂਡ ਲਿਵਰ 'ਚ ਚਰਬੀ (ਫੈਟ) ਜਮ੍ਹਾਂ ਕਰਦੇ ਹਨ।
- ਹਰ ਰੋਜ਼ ਖਾਣੇ 'ਚ ਲੂਣ ਹਲਕਾ ਰੱਖੋ ਅਤੇ ਮਿੱਠਾ ਘੱਟ ਕਰੋ।
- 5 ਮਿੰਟ ਸੋਚੋ ਕਿ ਕੀ ਸੱਚੀ ਦਵਾਈ ਜਾਂ ਸ਼ਰਾਬ ਜ਼ਰੂਰੀ ਹੈ- ਕਿਉਂਕਿ ਲਿਵਰ ਨੂੰ ਸਭ ਤੋਂ ਵੱਧ ਨੁਕਸਾਨ ਸ਼ਰਾਬ ਅਤੇ ਬਿਨਾਂ ਲੋੜ ਦੀਆਂ ਦਵਾਈਆਂ ਕਰਦੀਆਂ ਹਨ।
ਇਹ ਵੀ ਪੜ੍ਹੋ : ਭੁੱਲ ਕੇ ਵੀ ਇਕੱਠੀਆਂ ਨਾ ਖਾਓ ਇਹ 2 ਦਵਾਈਆਂ, ਨਹੀਂ ਤਾਂ ਜਾਣਾ ਪੈ ਸਕਦੈ ਹਸਪਤਾਲ
ਡੀਪ ਬ੍ਰੀਦਿੰਗ
2-3 ਮਿੰਟ ਡੂੰਘਾ ਸਾਹ ਲੈਣ ਨਾਲ ਸਰੀਰ 'ਚ ਆਕਸੀਜਨ ਦੀ ਸਪਲਾਈ ਵੱਧਦੀ ਹੈ। ਇਸ ਨਾਲ ਲਿਵਰ ਦੀ ਡਿਟੌਕਸ ਪ੍ਰਕਿਰਿਆ ਤੇਜ਼ ਹੁੰਦੀ ਹੈ ਅਤੇ ਕਿਡਨੀ ਦੀ ਫਿਲਟਰਿੰਗ ਸਮਰੱਥਾ ਮਜ਼ਬੂਤ ਬਣਦੀ ਹੈ।
ਇਕ ਫਲ ਰੋਜ਼ ਖਾਓ
ਦਿਨ 'ਚ ਇਕ ਫਲ ਜ਼ਰੂਰ ਖਾਓ- ਜਿਵੇਂ ਸੇਬ, ਪਪੀਤਾ, ਤਰਬੂਜ਼ ਜਾਂ ਨਾਰੀਅਲ ਪਾਣੀ। ਇਹ ਐਂਟੀਓਕਸੀਡੈਂਟ ਅਤੇ ਪਾਣੀ ਨਾਲ ਭਰਪੂਰ ਹੁੰਦੇ ਹਨ, ਜੋ ਲਿਵਰ ਨੂੰ ਸਾਫ਼ ਅਤੇ ਕਿਡਨੀ ਨੂੰ ਹਾਈਡ੍ਰੇਟ ਰੱਖਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੂਟੀ ਰਸਤੇ ਪਹੁੰਚ ਰਿਹੈ 'ਕੈਂਸਰ', ਕੀ ਤੁਸੀਂ ਕਰਵਾਈ ਘਰ ਆਉਂਦੇ ਪਾਣੀ ਦੀ ਜਾਂਚ
NEXT STORY