ਵੈੱਬ ਡੈਸਕ- ਚਮੜੀ ਨੂੰ ਜਵਾਨ ਤੇ ਸਿਹਤਮੰਦ ਰੱਖਣ ਲਈ ਕੋਲੇਜਨ ਸਭ ਤੋਂ ਵੱਡੀ ਭੂਮਿਕਾ ਨਿਭਾਉਂਦਾ ਹੈ। ਇਹ ਨਾ ਸਿਰਫ਼ ਝੁਰੜੀਆਂ ਤੋਂ ਬਚਾਉਂਦਾ ਹੈ, ਸਗੋਂ ਏਜਿੰਗ ਦੀ ਪ੍ਰਕਿਰਿਆ ਨੂੰ ਵੀ ਹੌਲੀ ਕਰਦਾ ਹੈ। ਉਮਰ ਵੱਧਣ ਨਾਲ ਸਰੀਰ 'ਚ ਕੋਲੇਜਨ ਦੀ ਘਾਟ ਆਉਣ ਲੱਗਦੀ ਹੈ, ਜਿਸ ਕਾਰਨ ਚਮੜੀ ਢਿੱਲੀ ਪੈਣ ਲੱਗਦੀ ਹੈ ਅਤੇ ਚਿਹਰੇ ਦਾ ਨਿਖਾਰ ਘਟ ਜਾਂਦਾ ਹੈ। ਬਾਜ਼ਾਰ 'ਚ ਮਿਲਣ ਵਾਲੀਆਂ ਕੋਲੇਜਨ ਬੂਸਟਰ ਕ੍ਰੀਮਾਂ ਅਤੇ ਸੀਰਮ ਬੇਹੱਦ ਮਹਿੰਗੇ ਹੁੰਦੇ ਹਨ ਪਰ ਹੁਣ ਤੁਸੀਂ ਘਰ 'ਚ ਹੀ ਕੁਦਰਤੀ ਤਰੀਕੇ ਨਾਲ ਕੋਲੇਜਨ ਬੂਸਟਰ ਨਾਈਟ ਕ੍ਰੀਮ ਤਿਆਰ ਕਰ ਸਕਦੇ ਹੋ, ਜੋ ਨਾ ਸਿਰਫ਼ ਸਸਤੀ ਹੈ ਬਲਕਿ ਬਿਨਾਂ ਕਿਸੇ ਸਾਈਡ ਇਫੈਕਟ ਦੇ ਚਮੜੀ ਨੂੰ ਚਮਕਦਾਰ ਤੇ ਟਾਈਟ ਬਣਾਉਂਦੀ ਹੈ।
ਘਰ 'ਚ ਕਿਵੇਂ ਬਣੇਗੀ ਕੋਲੇਜਨ ਕ੍ਰੀਮ?
- 1 ਚੁਕੰਦਰ ਦਾ ਰਸ ਕੱਢੋ।
- ਇਸ 'ਚ 1 ਚਮਚ ਕਾਰਨਸਟਾਰਚ ਤੇ 70ml ਗੁਲਾਬਜਲ ਮਿਲਾ ਕੇ ਗਾੜਾ ਹੋਣ ਤੱਕ ਉਬਾਲੋ।
- 2 ਚਮਚ ਅਲਸੀ ਨੂੰ 1 ਕੱਪ ਪਾਣੀ 'ਚ ਉਬਾਲੋ ਅਤੇ ਜੈੱਲ ਵਰਗਾ ਬਣਨ 'ਤੇ ਬੰਦ ਕਰ ਦਿਓ।
- ਇਹ ਜੈੱਲ ਚੁਕੰਦਰ ਵਾਲੇ ਮਿਕਸਚਰ 'ਚ ਮਿਲਾਓ।
- ਹੁਣ ਇਸ 'ਚ 1 ਚਮਚ ਬਾਦਾਮ ਦਾ ਤੇਲ ਅਤੇ ਕੁਝ ਬੂੰਦਾਂ ਜੋਜੋਬਾ ਆਇਲ ਦੀ ਪਾਓ।
- ਚੰਗੀ ਤਰ੍ਹਾਂ ਮਿਕਸ ਕਰਕੇ ਕ੍ਰੀਮ ਤਿਆਰ ਕਰੋ।
ਇਸਤਮਾਲ ਕਿਵੇਂ ਕਰਨਾ ਹੈ?
ਰਾਤ ਨੂੰ ਸੌਂਣ ਤੋਂ ਪਹਿਲਾਂ ਚਿਹਰਾ ਧੋ ਲਵੋ। ਥੋੜ੍ਹੀ ਜਿਹੀ ਕ੍ਰੀਮ ਲੈ ਕੇ ਹਲਕੇ ਹੱਥਾਂ ਨਾਲ ਉੱਪਰ ਵੱਲ ਮਸਾਜ ਕਰਦੇ ਹੋਏ ਕ੍ਰੀਮ ਪੂਰੇ ਚਿਹਰੇ 'ਤੇ ਲਗਾਓ। ਸਵੇਰੇ ਕੋਸੇ ਪਾਣੀ ਨਾਲ ਚਿਹਰਾ ਧੋ ਲਵੋ। ਕੁਝ ਦਿਨਾਂ 'ਚ ਹੀ ਚਮੜੀ 'ਤੇ ਨੈਚੁਰਲ ਗਲੋਅ ਤੇ ਝੁਰੜੀਆਂ 'ਚ ਕਮੀ ਦਿਖਾਈ ਦੇਵੇਗੀ।
ਫਾਇਦੇ
- ਚੁਕੰਦਰ- ਨੈਚੁਰਲੀ ਕੋਲੇਜਨ ਵਧਾਉਣ ਦਾ ਕੰਮ ਕਰਦਾ ਹੈ। ਇਸ 'ਚ ਵਿਟਾਮਿਨ C ਨਾਲ ਭਰਪੂਰ ਮਾਤਰਾ 'ਚ ਹੁੰਦਾ ਹੈ।
- ਅਲਸੀ ਦੇ ਬੀਜ– ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਚਮੜੀ ਨੂੰ ਨਰਮ ਤੇ ਚਮਕਦਾਰ ਬਣਾਉਂਦੇ ਹਨ।
- ਗੁਲਾਬ ਜਲ- ਚਮੜੀ ਦਾ pH ਬੈਲੈਂਸ ਕਰਦਾ ਹੈ।
- ਬਾਦਾਮ ਤੇ ਜੋਜੋਬਾ ਤੇਲ – ਵਿਟਾਮਿਨ A, D ਤੇ E ਨਾਲ ਚਮੜੀ ਨੂੰ ਡੀਪ ਨਿਊਟ੍ਰਿਸ਼ਨ ਦਿੰਦੇ ਹਨ।
ਨੋਟ- ਇਸ ਕ੍ਰੀਮ ਨੂੰ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ। ਜੇਕਰ ਐਲਰਜੀ ਜਾਂ ਜਲਣ ਮਹਿਸੂਸ ਹੋਵੇ ਤਾਂ ਇਸ ਦਾ ਇਸਤੇਮਾਲ ਨਾ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
30 ਸਾਲ ਦੀ ਉਮਰ ਤੋਂ ਬਾਅਦ ਅਚਾਨਕ ਕਿਉਂ ਵਧਣ ਲੱਗਦਾ ਹੈ ਮਰਦਾਂ ਦਾ ਭਾਰ ? ਜਾਣੋ Fat to Fit ਹੋਣ ਦੇ ਆਸਾਨ ਤਰੀਕੇ
NEXT STORY