ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਇਨੀਂ ਦਿਨੀਂ ਟੂ-ਸ਼ੇਡ ਆਊਟਫਿਟਸ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇੰਡੀਅਨ ਹੋਵੇ, ਵੈਸਟਰਨ ਹੋਵੇ ਜਾਂ ਇੰਡੋ-ਵੈਸਟਰਨ, ਹਰ ਸਟਾਈਲ ’ਚ ਟੂ-ਸ਼ੇਡ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਦੋ ਰੰਗਾਂ ਦਾ ਇਹ ਯੂਨੀਕ ਕੰਬੀਨੇਸ਼ਨ ਆਊਟਫਿਟ ਨੂੰ ਨਵੀਂ ਅਤੇ ਫ੍ਰੈਸ਼ ਲੁੱਕ ਦਿੰਦਾ ਹੈ, ਇਸ ਲਈ ਮੁਟਿਆਰਾਂ ਤੋਂ ਲੈ ਕੇ ਔਰਤਾਂ ਤੱਕ ਸਭ ਦੀ ਪਹਿਲੀ ਪਸੰਦ ਬਣ ਰਿਹਾ ਹੈ। ਇੰਡੀਅਨ ਆਊਟਫਿਟਸ ’ਚ ਟੂ-ਸ਼ੇਡ ਦਾ ਟ੍ਰੈਂਡ ਜ਼ੋਰਾਂ ’ਤੇ ਹੈ। ਲਹਿੰਗਾ-ਚੋਲੀ ’ਚ ਇਕ ਸ਼ੇਡ ਦਾ ਲਹਿੰਗਾ ਅਤੇ ਦੂਜੀ ਸ਼ੇਡ ਦੀ ਚੋਲੀ ਜਾਂ ਲਹਿੰਗੇ ’ਚ ਹੀ ਦੋ ਰੰਗਾਂ ਦੀਆਂ ਕਲੀਆਂ ਦੀ ਵਰਤੋਂ ਖੂਬ ਦਿਸਦੀ ਹੈ। ਸਾੜ੍ਹੀਆਂ ’ਚ ਬਾਰਡਰ ਅਤੇ ਪੱਲੇ ਵੱਖਰੀ ਸ਼ੇਡ ਦੇ ਰੱਖੇ ਜਾਂਦੇ ਹਨ, ਜਿਸ ਨਾਲ ਲੁੱਕ ਰਾਇਲ ਲੱਗਦੀ ਹੈ। ਸਲਵਾਰ-ਸੂਟ ’ਚ ਕੁੜਤੀ ਇਕ ਰੰਗ ਦੀ ਅਤੇ ਦੁਪੱਟਾ ਜਾਂ ਸਲਵਾਰ ਦੂਜੇ ਰੰਗ ਦੀ ਰੱਖਣ ਦਾ ਰੁਝਾਨ ਵਧਿਆ ਹੈ। ਮਹਿੰਦੀ ਗ੍ਰੀਨ-ਪਿੰਕ, ਰੈੱਡ-ਓਰੇਂਜ, ਬਲੈਕ-ਗੋਲਡਨ ਵਰਗੇ ਕੰਬੀਨੇਸ਼ਨ ਸਭ ਤੋਂ ਜ਼ਿਆਦਾ ਡਿਮਾਂਡ ’ਚ ਹਨ। ਵੈਸਟਰਨ ਵੀਅਰ ’ਚ ਟੂ-ਸ਼ੇਡ ਸ਼ਰਟ, ਟਾਪ, ਕ੍ਰਾਪ ਟਾਪ ਦੀ ਭਰਮਾਰ ਹੈ।

ਇੱਥੋਂ ਤੱਕ ਕਿ ਬਾਟਮਸ ਭਾਵ ਪੈਂਟ, ਸਕਰਟ ਅਤੇ ਪਲਾਜ਼ੋ ਵੀ ਟੂ-ਸ਼ੇਡ ’ਚ ਟ੍ਰੈਂਡ ਕਰ ਰਹੇ ਹਨ। ਇੰਡੋ-ਵੈਸਟਰਨ ’ਚ ਟਿਊਨਿਕ, ਸ਼੍ਰਗ ਅਤੇ ਗਾਊਨ ’ਚ ਦੋ ਰੰਗਾਂ ਦੀ ਵਰਤੋਂ ਆਊਟਫਿਟ ਨੂੰ ਸਟਾਈਲਿਸ਼ ਬਣਾਉਂਦੀ ਹੈ। ਆਫਿਸ ਤੋਂ ਪਾਰਟੀ ਤੱਕ, ਹਰ ਮੌਕੇ ’ਤੇ ਇਹ ਫਿੱਟ ਬੈਠਦੇ ਹਨ। ਟੂ-ਸ਼ੇਡ ’ਚ ਕਈ ਤਰ੍ਹਾਂ ਦੇ ਡਿਜ਼ਾਈਨ ਮਿਲਦੇ ਹਨ। ਕਈ ਵਾਰ ਇਕ ਸ਼ੇਡ ਪਲੇਨ ਹੁੰਦੀ ਹੈ ਅਤੇ ਦੂਜੀ ਸ਼ੇਡ ’ਤੇ ਡਾਟ, ਲਾਈਨ, ਫਲਾਵਰ ਪ੍ਰਿੰਟ ਬਣੇ ਹੁੰਦੇ ਹਨ। ਉੱਥੇ ਹੀ, ਕਈ ਆਊਟਫਿਟਸ ’ਚ ਦੋਵਾਂ ਸ਼ੇਡਸ ਨੂੰ ਬਰਾਬਰ ਸੈੱਟ ਕੀਤਾ ਜਾਂਦਾ ਹੈ, ਜਿਵੇਂ ਜ਼ਿਗ-ਜ਼ੈਗ ਲਾਈਨ, ਸਟ੍ਰਾਈਪਸ ਜਾਂ ਕਲਰ ਬਲਾਕ ਪੈਟਰਨ। ਕੁਝ ਆਊਟਫਿਟਸ ’ਚ ਟੂ-ਸ਼ੇਡ ਵਰਟੀਕਲੀ ਜਾਂ ਹੌਰੀਜ਼ੌਂਟਲੀ ਡਿਵਾਈਡ ਕੀਤੇ ਗਏ ਹੁੰਦੇ ਹਨ, ਜੋ ਹਾਈਟ ਅਤੇ ਬਾਡੀ ਨੂੰ ਸਲਿਮ ਲੁੱਕ ਦਿੰਦੇ ਹਨ। ਇਨ੍ਹੀਂ ਦਿਨੀਂ ਬਲੈਕ-ਓਰੇਂਜ, ਵ੍ਹਾਈਟ-ਰੈੱਡ, ਮਹਿੰਦੀ ਗ੍ਰੀਨ-ਪਿੰਕ, ਵ੍ਹਾਈਟ-ਪਿੰਕ, ਬਲੈਕ-ਗ੍ਰੀਨ, ਓਰੇਂਜ-ਗ੍ਰੀਨ ਅਤੇ ਰੈੱਡ-ਗੋਲਡਨ ਕੰਬੀਨੇਸ਼ਨ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਇਹ ਆਊਟਫਿਟਸ ਕਦੇ ਪਲੇਨ ਰਹਿੰਦੇ ਹਨ ਤੇ ਕਦੇ ਪ੍ਰਿੰਟਿਡ, ਨਾਲ ਹੀ ਕਈ ਆਊਟਫਿਟਸ ’ਤੇ ਲੈਸ ਵਰਕ, ਮਿਰਰ ਵਰਕ, ਸਟੋਨ ਵਰਕ ਅਤੇ ਜ਼ਰੀ ਵਰਕ ਵੀ ਖੂਬ ਦਿਸਦਾ ਹੈ, ਜੋ ਲੁੱਕ ਨੂੰ ਹੋਰ ਰਿਚ ਬਣਾਉਂਦਾ ਹੈ।
ਟੂ-ਸ਼ੇਡ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਮੁਟਿਆਰਾਂ ਅਤੇ ਔਰਤਾਂ ਕੋਲ ਮੈਚਿੰਗ ਅਸੈਸਰੀਜ਼ ਅਤੇ ਜਿਊਲਰੀ ਦੇ ਬਦਲ ਵਧ ਜਾਂਦੇ ਹਨ। ਟੂ-ਸ਼ੇਡ ’ਚੋਂ ਕਿਸੇ ਵੀ ਇਕ ਕਲਰ ਦੀ ਜਿਊਲਰੀ ਜਾਂ ਅਸੈਸਰੀ ਨੂੰ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਔਰਤਾਂ ਇਨ੍ਹਾਂ ਦੇ ਨਾਲ ਗੋਲਡਨ, ਸਿਲਵਰ ਅਤੇ ਡਾਇਮੰਡ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਆਊਟਫਿਟ ’ਤੇ ਕੀਤੇ ਗਏ ਵਰਕ ਦੇ ਨਾਲ ਜਿਊਲਰੀ ਮੈਚ ਕਰਨਾ ਵੀ ਪਸੰਦ ਕਰਦੀਆਂ ਹਨ। ਅਸੈਸਰੀਜ਼ ’ਚ ਮੈਚਿੰਗ ਫੁੱਟਵੀਅਰ, ਬੈਗ, ਕਲੱਚ ਅਤੇ ਬੈਲਟ ਇਨ੍ਹਾਂ ਆਊਟਫਿਟਸ ਦੀ ਸ਼ੋਭਾ ਹੋਰ ਵਧਾ ਦਿੰਦੇ ਹਨ। ਕੁੱਲ ਮਿਲਾ ਕੇ ਟੂ-ਸ਼ੇਡ ਆਊਟਫਿਟਸ ਦਾ ਟ੍ਰੈਂਡ ਕਾਫੀ ਯੂਨੀਕ ਅਤੇ ਵਰਸੇਟਾਈਲ ਹੈ। ਦੋ ਰੰਗਾਂ ਦਾ ਬੈਲੈਂਸ ਹਰ ਬਾਡੀ ਟਾਈਪ ਅਤੇ ਸਕਿਨ ਟੋਨ ’ਤੇ ਸੂਟ ਕਰਦਾ ਹੈ। ਇਸੇ ਵਜ੍ਹਾ ਕਰ ਕੇ ਇਹ ਫੈਸ਼ਨ ਮਾਰਕੀਟ ’ਚ ਤੇਜ਼ੀ ਨਾਲ ਆਪਣੀ ਜਗ੍ਹਾ ਬਣਾ ਰਿਹਾ ਹੈ।
Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ
NEXT STORY