ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਇਸ ਸਮੇਂ ਜੇਕਰ ਕੋਈ ਕੱਟ ਸਭ ਤੋਂ ਜ਼ਿਆਦਾ ਚਰਚਾ ’ਚ ਹੈ ਤਾਂ ਉਹ ਹੈ ਵੀ-ਨੈੱਕ। ਸਿਰਫ਼ ਇੰਡੀਅਨ ਡਰੈੱਸ ਹੀ ਨਹੀਂ, ਸਗੋਂ ਵੈਸਟਰਨ ਵੀਅਰ ਅਤੇ ਇੰਡੋ-ਵੈਸਟਰਨ ਵੀਅਰ ’ਚ ਵੀ ਵੀ-ਨੈੱਕ ਅੱਜ ਮੁਟਿਆਰਾਂ ਦੀ ਟਾਪ ਚੁਆਇਸ ਬਣਿਆ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਕੱਟ ਸਟਾਈਲਿਸ਼ ਵੀ ਹੈ, ਕੰਫਰਟੇਬਲ ਵੀ ਅਤੇ ਹਰ ਬਾਡੀ ਟਾਈਪ ’ਤੇ ਪਰਫੈਕਟ ਲੱਗਦਾ ਹੈ। ਸਾੜ੍ਹੀ ਦੇ ਨਾਲ ਵੀ-ਨੈੱਕਲਾਈਨ ਬਲਾਊਜ਼ ਅੱਜਕੱਲ ਸਭ ਤੋਂ ਜ਼ਿਆਦਾ ਟ੍ਰੈਂਡ ’ਚ ਹਨ। ਡੀਪ ਵੀ-ਨੈੱਕ, ਬੋਟ ਸ਼ੇਪ ਵੀ-ਨੈੱਕ ਅਤੇ ਬੈਕ ਵੀ-ਨੈੱਕ ਬਲਾਊਜ਼ ਸਾੜ੍ਹੀ ਨੂੰ ਇਕਦਮ ਐਲੀਗੈਂਟ ਅਤੇ ਮਾਡਰਨ ਲੁੱਕ ਦਿੰਦੇ ਹਨ। ਖ਼ਾਸ ਕਰ ਕੇ ਪਾਰਟੀ ਅਤੇ ਹੋਰ ਫੰਕਸ਼ਨਾਂ ’ਚ ਮੁਟਿਆਰਾਂ ਹੈਵੀ ਵਰਕ ਵਾਲੇ ਵੀ-ਨੈੱਕ ਬਲਾਊਜ਼ ਨੂੰ ਖ਼ੂਬ ਪਸੰਦ ਕਰ ਰਹੀਆਂ ਹਨ।
ਉੱਥੇ ਹੀ, ਕੁੜਤੀਆਂ ਦੀ ਗੱਲ ਕਰੀਏ ਤਾਂ ਵੀ-ਨੈੱਕ ਕੁੜਤੀਆਂ ਸਕੂਲ ਅਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਦੀਆਂ ਫੇਵਰੇਟ ਬਣ ਗਈਆਂ ਹਨ। ਕਾਟਨ ਅਤੇ ਰੇਯਾਨ ਦੀ ਹਲਕੀ ਵੀ-ਨੈੱਕ ਕੁੜਤੀ ਜੀਨਸ ਜਾਂ ਪਲਾਜ਼ੋ ਦੇ ਨਾਲ ਕੈਜ਼ੂਅਲ ਲੁੱਕ ਲਈ ਬੈਸਟ ਹੈ। ਆਫ਼ਿਸ ਲਈ ਮਾਡਰੇਟ ਵੀ-ਨੈੱਕ ਕੁੜਤੀ ਵਿਦ ਜੈਕੇਟ ਪ੍ਰੋਫੈਸ਼ਨਲ ਅਤੇ ਸਟਾਈਲਿਸ਼ ਦੋਵੇਂ ਲੱਗਦੀ ਹੈ। ਵੈਸਟਰਨ ਵੀਅਰ ’ਚ ਵੀ-ਨੈੱਕ ਟਾਪਸ ਨੇ ਤਾਂ ਕਮਾਲ ਹੀ ਕਰ ਦਿੱਤਾ ਹੈ। ਪਲੇਨ, ਪ੍ਰਿੰਟਿਡ, ਰਫ਼ਲ ਵਾਲੇ ਅਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਵਾਲੇ ਵੀ-ਨੈੱਕਲਾਈਨ ਟਾਪਸ ਮੁਟਿਆਰਾਂ ਦੇ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਗਏ ਹਨ। ਜੀਨਸ, ਸਕਰਟ ਜਾਂ ਟ੍ਰਾਊਜ਼ਰ ਦੇ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਵਨ ਪੀਸ ਪਾਰਟੀ ਵੀਅਰ ਡਰੈੱਸ ’ਚ ਵੀ ਵੀ-ਨੈੱਕ ਸਭ ਤੋਂ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ। ਵੀ-ਨੈੱਕਲਾਈਨ ਫੁੱਲ ਸਲੀਵਜ਼ ਡਰੈੱਸ ਤੋਂ ਲੈ ਕੇ ਸਲੀਵਲੈੱਸ ਅਤੇ ਆਫ਼-ਸ਼ੋਲਡਰ ਵੀ-ਨੈੱਕ ਡਰੈੱਸ ਤੱਕ, ਹਰ ਵੈਰਾਇਟੀ ਮੁਟਿਆਰਾਂ ਨੂੰ ਖ਼ੂਬ ਪਸੰਦ ਆ ਰਹੀ ਹੈ।
ਫਰਾਕ ਸਟਾਈਲ, ਫਿੱਟ-ਐਂਡ-ਫ਼ਲੇਅਰ ਵੀ ਮਿਡੀ ਡਰੈੱਸ ’ਚ ਵੀ-ਨੈੱਕ ਕੱਟ ਅੱਜ ਹਰ ਫੈਸ਼ਨ ਬ੍ਰਾਂਡ ’ਚ ਦੇਖਣ ਨੂੰ ਮਿਲ ਰਿਹਾ ਹੈ। ਇੰਡੋ-ਵੈਸਟਰਨ ’ਚ ਲਾਂਗ ਸ਼੍ਰਗ, ਕੇਪ ਸਟਾਈਲ ਟਾਪ ਅਤੇ ਵੀ-ਨੈੱਕ ਟਿਊਨਿਕ ਵੀ ਖ਼ੂਬ ਪਸੰਦ ਕੀਤੇ ਜਾ ਰਹੇ ਹਨ। ਵੀ-ਨੈੱਕ ਆਊਟਫ਼ਿਟਸ ਦੇ ਨਾਲ ਜਿਊਲਰੀ ਦੀ ਚੋਣ ਲੁੱਕ ਨੂੰ ਹੋਰ ਨਿਖਾਰਦੀ ਹੈ। ਡੀਪ ਵੀ-ਨੈੱਕ ਦੇ ਨਾਲ ਲਾਈਟ ਚੇਨ ਨੈੱਕਲੇਸ ਜਾਂ ਲੇਅਰ ਵਾਲੀ ਚੇਨ, ਮੀਡੀਅਮ ਵੀ-ਨੈੱਕ ਦੇ ਨਾਲ ਲਾਂਗ ਈਅਰਰਿੰਗਜ਼ ਅਤੇ ਛੋਟੀ ਵੀ-ਨੈੱਕ ਦੇ ਨਾਲ ਸਟੱਡ ਈਅਰਰਿੰਗਜ਼ ਸਭ ਤੋਂ ਜ਼ਿਆਦਾ ਚੱਲਦੇ ਹਨ। ਚੋਕਰ ਵੀ ਅੱਜਕੱਲ ਵੀ-ਨੈੱਕ ਦੇ ਨਾਲ ਖ਼ੂਬ ਟ੍ਰੈਂਡ ’ਚ ਹੈ।
ਅਸੈਸਰੀਜ਼ ’ਚ ਡਿਜ਼ਾਈਨਰ ਬੈਗ, ਸਲਿੰਗ ਬੈਗ ਅਤੇ ਕਲੱਚ ਵੀ-ਨੈੱਕ ਡਰੈੱਸ ਦੇ ਨਾਲ ਆਸਾਨੀ ਨਾਲ ਸਟਾਈਲ ਕੀਤੇ ਜਾ ਸਕਦੇ ਹਨ। ਵਾਲਾਂ ਨੂੰ ਖੁੱਲ੍ਹਾ ਛੱਡਿਆ ਜਾਵੇ ਜਾਂ ਹਾਈ ਬਣਾਇਆ ਜਾਵੇ, ਵੀ-ਨੈੱਕ ਧੌਣ ਅਤੇ ਕਾਲਰ ਬੋਨ ਨੂੰ ਹਾਈਲਾਈਟ ਕਰ ਕੇ ਪੂਰੀ ਲੁੱਕ ਨੂੰ ਗ੍ਰੇਸ ਦਿੰਦੇ ਹਨ। ਕੁੱਲ ਮਿਲਾ ਕੇ ਵੀ-ਨੈੱਕ ਸਿਰਫ਼ ਇਕ ਕੱਟ ਨਹੀਂ, ਸਗੋਂ ਇਕ ਸਟਾਈਲ ਸਟੇਟਮੈਂਟ ਬਣ ਚੁੱਕਾ ਹੈ। ਇੰਡੀਅਨ ਹੋਵੇ ਜਾਂ ਵੈਸਟਰਨ, ਕੈਜ਼ੂਅਲ ਹੋਵੇ ਜਾਂ ਪਾਰਟੀ ਵੀਅਰ- ਵੀ-ਨੈੱਕ ਹਰ ਜਗ੍ਹਾ ਫਿੱਟ ਬੈਠਦੇ ਹਨ। ਇਸੇ ਵਜ੍ਹਾ ਕਰ ਕੇ ਅੱਜ ਹਰ ਮੁਟਿਆਰਾਂ ਆਪਣੇ ਵਾਰਡਰੋਬ ’ਚ ਘੱਟੋ-ਘੱਟ 2-3 ਵੀ-ਨੈੱਕ ਆਊਟਫ਼ਿਟਸ ਜ਼ਰੂਰ ਸ਼ਾਮਲ ਕਰ ਰਹੀਆਂ ਹਨ।
ਬੱਚਿਆਂ ਨੂੰ 'ਬੋਰ' ਹੋਣ ਦਿਓ ਤਾਂ ਹੀ ਉਹ ਬਣਨਗੇ ਜੀਨੀਅਸ : ਨੋਵਾਕ ਜੋਕੋਵਿਚ
NEXT STORY