ਜਲੰਧਰ- ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਨਰਾਤਿਆਂ ਦਾ ਹਰ ਦਿਨ ਬਹੁਤ ਖਾਸ ਹੁੰਦਾ ਹੈ। ਇਨ੍ਹੀਂ ਦਿਨੀਂ ਗਰਬਾ ਅਤੇ ਪੂਜਾ ਲਈ ਔਰਤਾਂ ਫੈਸ਼ਨ ਨੂੰ ਖੂਬ ਫਾਲੋ ਕਰਦੀਆਂ ਹਨ। ਹਾਲਾਂਕਿ ਕੋਰੋਨਾ ਕਾਰਨ ਇਸ ਵਾਰ ਡਾਂਡੀਆ-ਗਰਬਾ ਉਤਸਵ ਰੱਦ ਕਰ ਦਿੱਤਾ ਗਿਆ ਹੈ ਪਰ ਔਰਤਾਂ ਦੁਰਗਾ ਪੂਜਾ ’ਚ ਖਾਸ ਲਿਬਾਸ ਪਹਿਨ ਸਕਦੀਆਂ ਹਨ। ਇਨ੍ਹਾਂ 9 ਦਿਨਾਂ ’ਚ ਵੱਖ-ਵੱਖ ਰੰਗ, ਲਿਬਾਸ ਅਤੇ ਅਕਸੈੱਸਰੀਜ਼ ਨਾਲ ਸਟਾਈਲਿਸ਼ ਦਿਖਿਆ ਜਾ ਸਕਦਾ ਹੈ। ਲਹਿੰਗਾ ਚੋਲੀ, ਕੁੜਤੀ ਅਤੇ ਰਵਾਇਤੀ ਲਿਬਾਸ ਇਸ ਮੌਕੇ ’ਤੇ ਖਾਸ ਤੌਰ ’ਤੇ ਪਸੰਦ ਕੀਤੇ ਜਾਂਦੇ ਹਨ। ਅਜਿਹੇ ’ਚ ਤੁਸੀਂ ਵੀ ਵੱਖ-ਵੱਖ ਆਊਟਫਿਟਸ ਪਹਿਨ ਕੇ ਨਰਾਤਿਆਂ ਦੌਰਾਨ ਸਟਾਈਲਿਸ਼ ਦਿਖ ਸਕਦੇ ਹੋ।
ਵੱਖਰੇ ਅੰਦਾਜ਼ ’ਚ ਪਹਿਨੋ ਕੁੜਤੀ
ਸਿਰਫ ਲੈਗਿੰਗਸ ਹੀ ਨਹੀਂ, ਇਸ ਵਾਰ ਪਜਾਮਾ, ਪਲਾਜ਼ੋ, ਜੀਨ, ਗਰਾਰਾ ਜਾਂ ਲਹਿੰਗੇ ਨਾਲ ਕੁੜਤੀ ਟ੍ਰਾਈ ਕਰੋ।
ਮਿਰਰ ਵਰਕ ਜੈਕੇਟ ਕਰੋ ਟ੍ਰਾਈ
ਫੈਸਟੀਵਲ ਸੀਜ਼ਨ ’ਚ ਤੁਸੀਂ ਸੂਟ ਜਾਂ ਕੁੜਤੀ ਨਾਲ ਮਿਰਰ ਵਰਕ ਜੈਕੇਟ ਟ੍ਰਾਈ ਕਰ ਸਕਦੇ ਹੋ, ਜੋ ਤੁਹਾਨੂੰ ਸਟਾਈਲਿਸ਼ ਦੇ ਨਾਲ ਟ੍ਰੈਡੀਸ਼ਨਲ ਲੁੱਕ ਵੀ ਦੇਵੇਗੀ।
ਟ੍ਰੈਡੀਸ਼ਨਲ ਆਊਟਫਿਟ ਪਹਿਨੋ
ਤੁਸੀਂ ਚਾਹੋ ਤਾਂ ਨਰਾਤਿਆਂ ਦੌਰਾਨ ਲਹਿੰਗਾ ਚੋਰੀ, ਅਨਾਰਕਲੀ ਸੂਟ, ਸਲਵਾਰ ਸੂਟ, ਬਨਾਰਸੀ ਸਾੜ੍ਹੀ ਪਹਿਨ ਕੇ ਵੀ ਖੂਬਸੂਰਤ ਦਿਖ ਸਕਦੇ ਹੋ। ਦੁਰਗਾ ਪੂਜਾ ਦੇ ਮੌਕੇ ’ਤੇ ਤੁਸੀਂ ਲਾਲ, ਯੈਲੋ ਰੰਗ ਦੇ ਆਊਟਫਿਟਸ ਚੁਣ ਸਕਦੇ ਹੋ।
ਸ਼ਰਾਰਾ ਸੂਟ ਕਰੋ ਟ੍ਰਾਈ
‘ਸ਼ਰਾਰਾ ਸੂਟ’ ਇਕ ਵਾਰ ਫਿਰ ਫੈਸ਼ਨ ’ਚ ਆ ਚੁੱਕਾ ਹੈ। ਟ੍ਰੈਂਡੀ ਹੋਣ ਦੇ ਨਾਲ-ਨਾਲ ਸ਼ਰਾਰਾ ਸੂਟ ਕਾਫੀ ਕੰਫਰਟੇਬਲ ਵੀ ਰਹਿੰਦੇ ਹਨ।
ਫੁਟਵਿਅਰਸ ਵੀ ਹੋਣ ਖਾਸ
ਗੱਲ ਜੇਕਰ ਫੁਟਵਿਅਰਸ ਦੀ ਕਰੀਏ ਤਾਂ ਨਰਾਤਿਆਂ ਲਈ ਤੁਸੀਂ ਸੈਂਡਲਸ ਜਾਂ ਹੀਲਸ ਨਹੀਂ ਸਗੋਂ ਥ੍ਰੈੱਡ ਵਰਕ, ਮਿਰਰ ਵਰਕ ਜਾਂ ਪੰਜਾਬੀ ਜੁੱਤੀ ਟ੍ਰਾਈ ਕਰ ਸਕਦੇ ਹੋ।
ਅਕਸੈੱਸਰੀਜ਼
ਆਪਣੇ ਲੁੱਕ ਨੂੰ ਕੰਪਲੀਟ ਟ੍ਰੈਡੀਸ਼ਨਲ ਟੱਚ ਦੇਣ ਦੇ ਲਈ ਤੁਸੀਂ ਗਜਰਾ ਟ੍ਰਾਈ ਕਰ ਸਕਦੇ ਹੋ। ਉਥੇ ਹੀ ਅੱਜਕਲ ਕਈ ਹੇਅਰ ਅਕਸੈੱਸਰੀਜ਼ ਵੀ ਰੁਝਾਨ ’ਚ ਹਨ। ਇਸ ਦੇ ਨਾਲ ਚੂੜੀਆਂ, ਬਾਲੀਆਂ, ਰਿੰਗਸ ਨਾਲ ਆਪਣੀ ਲੁੱਕ ਨੂੰ ਐਕਸਾਈਜ਼ ਕਰੋ। ਤੁਸੀਂ ਚਾਹੋ ਤਾਂ ਛੋਟੀ ਜਿਹੀ ਬਿੰਦੀ ਵੀ ਲਗਾ ਸਕਦੇ ਹੋ।
ਸ਼ਹਿਨਾਜ਼ ਹੁਸੈਨ : ਚਮਕਦਾਰ ਚਮੜੀ ਲਈ ਨੀਂਦ ਕਿੰਨੀ ਕੁ ਹੈ ਜ਼ਰੂਰੀ, ਜਾਣੋ ਖ਼ਾਸ ਟਿਪਸ
NEXT STORY