ਵੈੱਬ ਡੈਸਕ- ਕੁਝ ਲੋਕ ਅਦਰਕ ਜਾਂ ਮਸਾਲੇ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ, ਜਦੋਂ ਕਿ ਕੁਝ ਲੋਕ ਅਜਿਹੇ ਵੀ ਹਨ, ਜੋ ਹਰਬਲ, ਗ੍ਰੀਨ ਜਾਂ ਲੈਮਨ ਟੀ ਪਸੰਦ ਕਰਦੇ ਹਨ। ਸਰਦੀਆਂ ਦੌਰਾਨ ਜ਼ਿਆਦਾਤਰ ਲੋਕ ਗੁੜ ਦੀ ਚਾਹ ਪੀਣਾ ਪਸੰਦ ਕਰਦੇ ਹਨ। ਗੁੜ ਸਿਹਤ ਅਤੇ ਲਾਭਾਂ ਲਈ ਭਰਪੂਰ ਮੰਨਿਆ ਜਾਂਦਾ ਹੈ। ਗੁੜ ਨਾ ਸਿਰਫ਼ ਸਰੀਰ ਨੂੰ ਗਰਮੀ ਦਿੰਦਾ ਹੈ ਸਗੋਂ ਸਰਦੀ ਅਤੇ ਖੰਘ ਤੋਂ ਵੀ ਰਾਹਤ ਦਿਵਾਉਂਦਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਲੋਕ ਸਰਦੀਆਂ 'ਚ ਇਸ ਦਾ ਸੇਵਨ ਕਰਦੇ ਹਨ। ਹਾਲਾਂਕਿ ਕੁਝ ਲੋਕਾਂ ਲਈ ਪਰਫੈਕਟ ਗੁੜ ਦੀ ਚਾਹ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ, ਜਿਸ ਨਾਲ ਤੁਹਾਡੀ ਗੁੜ ਦੀ ਚਾਹ ਹਰ ਵਾਰ ਇਕਦਮ ਸਹੀ ਬਣੇ।
ਗੁੜ ਦੀ ਚਾਹ ਬਣਾਉਣ ਦੇ ਟਿਪਸ
1- ਪਹਿਲਾਂ ਸੋਚੋ ਕਿੰਨੇ ਕੱਪ ਚਾਹ ਬਣਾਉਣ ਦੀ ਲੋੜ ਹੈ
ਚਾਹ ਬਣਾਉਣ ਤੋਂ ਪਹਿਲਾਂ ਸੋਚੋ ਕਿ ਤੁਹਾਨੂੰ ਕਿੰਨੇ ਕੱਪ ਚਾਹ ਬਣਾਉਣ ਦੀ ਲੋੜ ਹੈ। ਚਾਹ ਦੇ ਇਕ ਬਿਹਤਰੀਨ ਕੱਪ ਲਈ ਮਾਪ ਸਰਲ ਹੈ : ਇਕ ਕੱਪ ਪਾਣੀ ਅਤੇ ਇਕ ਕੱਪ ਦੁੱਧ
2- ਇੰਝ ਬਣਾਓ
ਇਕ ਪੈਨ 'ਚ ਇਕ ਕੱਪ ਪਾਣੀ ਪਾ ਕੇ ਉਸ 'ਚ 1 ਛੋਟੀ ਇਲਾਇਚੀ, ਥੋੜ੍ਹਾ ਜਿਹਾ ਅਦਰਕ (ਸੁਆਦ ਅਨੁਸਾਰ) ਅਤੇ ਕੁਝ ਤੁਸਲੀ ਦੇ ਪੱਤੇ ਪਾਓ। ਜਦੋਂ ਇਹ ਉਬਲਣ ਲੱਗੇ ਤਾਂ ਚਾਹ ਪੱਤੀ ਪਾਓ ਅਤੇ ਇਸ ਨੂੰ ਥੋੜ੍ਹਾ ਪਕਣ ਦਿਓ। ਹੁਣ ਸਵਾਦ ਲਈ ਗੁੜ ਪਾਓ ਅਤੇ ਇਸ ਨੂੰ ਪੂਰੀ ਤਰ੍ਹਾਂ ਘੁਲਣ ਦਿਓ।
2- ਹਮੇਸ਼ਾ ਗਰਮ ਦੁੱਧ ਦਾ ਇਸਤੇਮਾਲ ਕਰੋ
ਦੁੱਧ ਨੂੰ ਦੂਜੇ ਪੈਨ 'ਚ ਵੱਖ ਤੋਂ ਗਰਮ ਕਰੋ। ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਨੂੰ ਚਾਹ ਦੇ ਮਿਸ਼ਰਨ 'ਚ ਮਿਲਾ ਦਿਓ। ਇੱਥੇ ਮੁੱਖ ਗੱਲ ਇਹ ਹੈ ਕਿ ਗੁੜ ਦੀ ਚਾਹ ਬਣਾਉਂਦੇ ਸਮੇਂ ਹਮੇਸ਼ਾ ਗਰਮ ਜਾਂ ਉਬਲਿਆ ਹੋਇਆ ਦੁੱਧ ਇਸਤੇਮਾਲ ਕਰੋ। ਇਸ ਨਾਲ ਤੁਹਾਡੀ ਚਾਹ ਫਟਣ ਤੋਂ ਬਚ ਜਾਂਦੀ ਹੈ।
4- ਕਦੇ ਵੀ ਠੰਡਾ ਦੁੱਧ ਨਾ ਕਰੋ ਇਸਤੇਮਾਲ
ਗੁੜ ਦੀ ਚਾਹ ਫਟਣ ਦਾ ਸਭ ਤੋਂ ਆਮ ਕਾਰਨ ਠੰਡ ਦੁੱਧ ਮਿਲਾਉਣਾ ਹੈ। ਠੰਡਾ ਦੁੱਧ ਅਤੇ ਗੁੜ ਚੰਗੀ ਤਰ੍ਹਾਂ ਨਹੀਂ ਮਿਲਦੇ, ਇਸ ਲਈ ਹਮੇਸ਼ਾ ਪਹਿਲਾਂ ਤੋਂ ਗਰਮ ਜਾਂ ਉਬਲਿਆ ਹੋਇਆ ਦੁੱਧ ਇਸਤੇਮਾਲ ਕਰੋ।
5- ਇਸ ਨੂੰ ਜ਼ਿਆਦਾ ਨਾ ਉਬਾਲੋ
ਚਾਹ 'ਚ ਦੁੱਧ ਪਾਉਣ ਤੋਂ ਬਾਅਦ ਇਸ ਨੂੰ ਜ਼ਿਆਦਾ ਦੇਰ ਤੱਕ ਉਬਲਣ ਨਾ ਦਿਓ। ਜਿਵੇਂ ਹੀ ਇਹ ਹਲਕਾ ਉਬਲਣ ਲੱਗੇ, ਗੈਸ ਬੰਦ ਕਰ ਦਿਓ। ਨਾਲ ਹੀ ਗੁੜ ਅਤੇ ਦੁੱਧ ਨੂੰ ਕਦੇ ਵੀ ਇਕੱਠੇ ਨਾ ਪਾਓ। ਅਜਿਹਾ ਕਰਨ ਨਾਲ ਚਾਹ ਫਟ ਸਕਦੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਜ਼ਾਨਾ ਖਾਓ ਭਿੱਜੇ ਹੋਏ ‘ਛੋਲੇ', ਸਰੀਰ ਨੂੰ ਮਿਲਣਗੇ ਇਹ ਜ਼ਬਰਦਸਤ ਫਾਇਦੇ
NEXT STORY