ਨੈਸ਼ਨਲ ਡੈਸਕ - ਦਿਮਾਗ ਯਾਦਾਂ ਨੂੰ ਕਿਸ ਤਰ੍ਹਾਂ ਸਾਂਭਦਾ ਹੈ ਅਤੇ ਨਵੀਆਂ ਯਾਦਾਂ ਪੁਰਾਣੀਆਂ ਯਾਦਾਂ ਨੂੰ ਓਵਰਰਾਈਟ ਕਿਉਂ ਨਹੀਂ ਕਰ ਸਕਦੀਆਂ? ਵਿਗਿਆਨੀਆਂ ਨੇ ਇਸ ਰਹੱਸ ਦਾ ਪਤਾ ਲਾਇਆ ਹੈ। ਖੋਜਕਾਰਾਂ ਦੀ ਇਕ ਟੀਮ ਨੇ ਚੂਹਿਆਂ ਦੇ ਦਿਮਾਗ ’ਤੇ ਕੀਤੇ ਗਏ ਅਧਿਐਨ ਤੋਂ ਇਸ ਦਾ ਪਤਾ ਲਾਇਆ ਹੈ।
ਅਧਿਐਨ ਤੋਂ ਪਤਾ ਲੱਗਾ ਹੈ ਕਿ ਦਿਮਾਗ ਯਾਦਾਂ ਨੂੰ ਨੀਂਦ ਦੇ ਵੱਖ-ਵੱਖ ਪੜਾਵਾਂ ’ਚ ਸਾਂਭਦਾ ਹੈ। ਭਾਵ ਨੀਂਦ ਯਾਦਾਂ ਦੇ ਵਿਚਕਾਰ ਅਲਮਾਰੀ ਦੇ ਵੱਖ-ਵੱਖ ਬਕਸਿਆਂ ਵਾਂਗ ਕੰਮ ਕਰਦੀ ਹੈ। ਯਾਨੀ ਹਰ ਨਵੀਆਂ ਅਤੇ ਪੁਰਾਣੀਆਂ ਯਾਦਾਂ ਵਿਚਾਲੇ ਜਿੰਨੀ ਨੀਂਦ ਅਸੀਂ ਲਈ ਹੈ, ਉਹ ਯਾਦਾਂ ਵੱਖ-ਵੱਖ ਦਿਮਾਗਾਂ ਵਿਚ ਇਕੋ ਕ੍ਰਮ ਵਿਚ ਦਰਜ ਹੁੰਦੀਆਂ ਹਨ। ਇਸ ਤਰ੍ਹਾਂ ਕੋਈ ਵੀ ਨਵੀਂ ਯਾਦ, ਪੁਰਾਣੀ ਯਾਦ ਨੂੰ ਓਵਰਰਾਈਟ ਨਹੀਂ ਕਰ ਸਕਦੀ।
ਨਿਊਯਾਰਕ ਯੂਨੀਵਰਸਿਟੀ ਦੇ ਸਿਸਟਮ ਨਿਊਰੋਸਾਇੰਟਿਸਟ ਜਿਓਰਜੀ ਬੁਜ਼ਸਾਕੀ ਦੇ ਅਨੁਸਾਰ ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਰੋਜ਼ਾਨਾ ਕਮਾਉਣ ਵਾਲੇ ਲੋਕ ਆਪਣੀ ਕਮਾਈ ਦਾ ਹਿਸਾਬ ਰੱਖਦੇ ਹਨ ਕਿ ਅੱਜ ਮੈਂ ਇੰਨਾ ਕਮਾਇਆ ਅਤੇ ਕੱਲ ਓਨਾ ਕਮਾਇਆ ਸੀ। ਅਸਲ ’ਚ ਦਿਮਾਗ ਵੱਲੋਂ ਸਾਡੀਆਂ ਯਾਦਾਂ ਨੂੰ ਸਾਂਭਣ ਦੀ ਸਮਰੱਥਾ ਇਕ ਪ੍ਰਾਚੀਨ ਵਿਕਾਸਵਾਦੀ ਪ੍ਰਣਾਲੀ ਦਾ ਹਿੱਸਾ ਹੈ।
ਨੀਂਦ ’ਚ ਜਦੋਂ ਪੁਤਲੀਆਂ ਸੁੰਗੜ ਰਹੀਆਂ ਹੁੰਦੀਆਂ ਹਨ ਤਾਂ ਯਾਦਾਂ ਬਣ ਰਹੀਆਂ ਹੁੰਦੀਆਂ ਹਨ
ਅਧਿਐਨ ’ਚ ਵਿਗਿਆਨੀਆਂ ਨੇ ਪਾਇਆ ਕਿ ਨੀਂਦ ਦੌਰਾਨ ਚੂਹਿਆਂ ਦੀਆਂ ਪੁਤਲੀਆਂ ਲੱਗਭਗ ਇਕ ਮਿੰਟ ਤੱਕ ਸੁੰਗੜੀਆਂ ਰਹੀਆਂ ਅਤੇ ਉਹ ਫਿਰ ਤੋਂ ਆਮ ਵਾਂਗ ਹੋ ਗਈਆਂ। ਇਕ ਮਿੰਟ ਦਾ ਇਹ ਦੌਰ ਕਈ ਵਾਰ ਚੱਲਿਆ। ਇਸ ਦੌਰਾਨ ਰਿਕਾਰਡ ਕੀਤੀਆਂ ਗਈਆਂ ਨਿਊਰਾਨਸ ਗਤੀਵਿਧੀਆਂ ਤੋਂ ਪਤਾ ਲੱਗਾ ਹੈ ਕਿ ਜਦੋਂ ਵੀ ਪੁਤਲੀਆਂ ਸੁੰਗੜਦੀਆਂ ਹਨ ਤਾਂ ਦਿਮਾਗ ਦਿਨ ਦੇ ਅਨੁਭਵ ਨੂੰ ਦੁਬਾਰਾ ਦੁਹਰਾਅ ਕੇ ਯਾਦਾਂ ਦੇ ਰੂਪ ’ਚ ਸਾਂਭ ਰਿਹਾ ਹੁੰਦਾ ਹੈ।
ਨੀਂਦ ’ਚ ਘਟਨਾਵਾਂ ਨੂੰ ਦੁਹਰਾਉਂਦਾ ਹੈ ਦਿਮਾਗ
ਨੀਂਦ ਦੌਰਾਨ ਸਾਡਾ ਦਿਮਾਗ ਉਸ ਦਿਨ ਦੇ ਅਨੁਭਵਾਂ ਅਤੇ ਘਟਨਾਵਾਂ ਨੂੰ ਦੁਹਰਾਉਂਦਾ ਹੈ। ਇਸ ਪ੍ਰਕਿਰਿਆ ਵਿਚ ਦਿਮਾਗ ਦੇ ਕੁਝ ਨਿਊਰਾਨਸ ਸ਼ਾਮਲ ਹੁੰਦੇ ਹਨ। ਨਿਊਰਾਨਸ ਦੀ ਇਹ ਦੁਹਰਾਉਣ ਵਾਲੀ ਪ੍ਰਕਿਰਿਆ ਕਿਸੇ ਵੀ ਅਨੁਭਵ ਨੂੰ ਮਜ਼ਬੂਤ ਕਰਦੀ ਹੈ ਅਤੇ ਇਸ ਨੂੰ ਇਕ ਯਾਦ ਵਿਚ ਬਦਲ ਦਿੰਦੀ ਹੈ। ਇਸ ਤਰ੍ਹਾਂ ਨਿਊਰਾਨਸ ਦੇ ਪੁਨਰ ਜਨਮ ਨਾਲ ਲੰਬੇ ਸਮੇਂ ਤੱਕ ਰਹਿਣ ਵਾਲੀ ਯਾਦ ਬਣਦੀ ਹੈ। ਨੀਂਦ ਦੇ ਹਿਸਾਬ ਨਾਲ ਦਿਮਾਗ ਇਸ ਯਾਦ ਨੂੰ ਇਕ ਵੱਖਰੇ ਸਮੇਂ ਵਿਚ ਸਾਂਭੀ ਰੱਖਦਾ ਹੈ। ਬਾਅਦ ਵਿਚ ਉਸੇ ਰੂਪ ’ਚ ਯਾਦ ਕਰਦਾ ਹੈ।
ਕਿਤੇ ਤੁਸੀਂ ਤਾਂ ਨਹੀਂ ਖਾਂਦੇ ਜ਼ਿਆਦਾ ਆਂਡੇ?
NEXT STORY