ਨਵੀਂ ਦਿੱਲੀ— ਰਿਸ਼ਤਿਆਂ ''ਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰ ਛੋਟੀ ਜਹੀ ਗਲਤਫਹਿਮੀ ਦੇ ਕਾਰਨ ਰਿਸ਼ਤਿਆਂ ''ਚ ਦੂਰੀ ਆ ਜਾਂਦੀ ਹੈ। ਜੇਕਰ ਤੁਹਾਡੇ ਰਿਸ਼ਤੇ ''ਚ ਵੀ ਅਜਿਹਾ ਕੁਝ ਚਲ ਰਿਹਾ ਹੈ ਤਾਂ ਇਸਦੇ ਬਾਰੇ ''ਚ ਆਪਣੇ ਦੌਸਤਾਂ ਨਾਲ ਗੱਲ ਨਾ ਕਰੋ। ਬਲਕਿ ਆਪਣੇ ਵਿਚਲੀ ਦੂਰੀ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋ। ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੇ ਸਾਥੀ ਦੇ ਕਰੀਬ ਆ ਸਕਦੇ ਹੋ।
1. ਹਰ ਸਮੱਸਿਆ ਦਾ ਹਲ ਗੱਲ ਕਰਨ ਨਾਲ ਹੀ ਹੁੰਦਾ ਹੈ। ਇਸ ਲਈ ਆਪਣੇ ਸਾਥੀ ਨਾਲ ਗੱਲ ਕਰੋ। ਹੋ ਸਕਦਾ ਹੈ ਕਿ ਗੱਲਬਾਤ ਕਰਨ ਨਾਲ ਸਾਰੀਆਂ ਗੱਲਾਂ ਕਲੀਅਰ ਹੋ ਜਾਣ ਅਤੇ ਤੁਹਾਡਾ ਰਿਸ਼ਤਾ ਪਹਿਲਾਂ ਵਰਗਾ ਬਣ ਜਾਵੇ।
2. ਤੁਹਾਡੇ ਮਨ ''ਚ ਜੋ ਵੀ ਗੱਲ ਹੈ ਆਪਣੇ ਸਾਥੀ ਨਾਲ ਕਰੋ। ਕਈ ਲੋਕ ਆਪਣੇ ਸਾਥੀ ਨੂੰ ਹਿੰਟ ਦਿੰਦੇ ਹਨ ਅਤੇ ਸੋਚਦੇ ਹਨ ਕਿ ਉਹ ਪੂਰੀ ਗੱਲ ਸਮਝ ਜਾਣਗੇ। ਜ਼ਰੂਰੀ ਨਹੀਂ ਕਿ ਅਜਿਹਾ ਹੀ ਹੋਵੇ। ਇਸ ਲਈ ਆਪਣੇ ਸਾਥੀ ਨਾਲ ਖੁਲ ਕੇ ਗੱਲ ਕਰੋ।
4. ਕਿਸੇ ਵੀ ਰਿਸ਼ਤੇ ''ਚ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਕ-ਦੂਸਰੇ ''ਤੇ ਵਿਸ਼ਵਾਸ । ਆਪਣੇ ਸਾਥੀ ਦੇ ਨਾਲ ਜ਼ਿਆਦਾ ਸਮਾਂ ਬਿਤਾਓ ਅਤੇ ਸਾਰੀਆਂ ਦੂਰੀਆਂ ਨੂੰ ਖਤਮ ਕਰਨ ਦੀ ਕੋਸ਼ਿਸ ਕਰੋ।
5. ਜੇਕਰ ਤੁਹਾਡੇ ਰਿਸ਼ਤੇ ''ਚ ਕੁਝ ਠੀਕ ਨਹੀਂ ਚੱਲ ਰਿਹਾ ਤਾਂ ਇਸਦਾ ਮਤਲਬ ਇਹ ਨਹੀਂ ਕੇ ਕੁਝ ਵੀ ਠੀਕ ਨਹੀਂ ਹੈ। ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਇਨ੍ਹਾਂ ਟਿਪਸ ਨਾਲ ਪਤੀ-ਪਤਨੀ ਬੱਚੇ ਦੇ ਜਨਮ ਤੋਂ ਬਾਅਦ ਵੀ ਰੋਮਾਂਸ 'ਚ ਨਹੀਂ ਆਉਣ ਦੇਣਗੇ ਕਮੀ
NEXT STORY