ਜਲੰਧਰ - ਹਰੇਕ ਇਨਸਾਨ ਦਾ ਵੱਖਰਾ ਸੁਭਾਅ ਹੁੰਦਾ ਹੈ। ਵੱਖਰੇ ਸੁਭਾਅ ਕਰਕੇ ਹੀ ਇਨਸਾਨ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਵਿਅਕਤੀ ਦਾ ਸੁਭਾਅ, ਉਸ ਦੀ ਪਸੰਦ ਅਤੇ ਨਾਪਸੰਦ, ਆਦਤਾਂ ਆਦਿ ਸਭ ਕੁਝ ਉਸ ਦੇ ਨਾਂ ਤੋਂ ਪਤਾ ਲੱਗ ਜਾਂਦੀਆਂ ਹਨ। ਵਿਅਕਤੀ ਦੇ ਨਾਂ ਦੀ ਰਾਸ਼ੀ ਉਸ ਦੇ ਜੀਵਨ ਦੀ ਹਰ ਇਕ ਗੱਲ ਨੂੰ ਸੌਖੇ ਢੰਗ ਨਾਲ ਬਿਆਨ ਕਰ ਦਿੰਦੀ ਹੈ। ਇਸੇ ਲਈ ਹਰ ਸ਼ਖਸ ਦੇ ਨਾਂ ਦਾ ਪਹਿਲਾਂ ਅੱਖਰ ਉਸ ਦੇ ਸੁਭਾਅ ’ਤੇ ਰੌਸ਼ਨੀ ਪਾਉਂਦਾ ਹੈ, ਜਿਸ ਸਦਕਾ ਉਸ ਦੇ ਕਈ ਰਾਜ ਸਾਹਮਣੇ ਆ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅੰਗਰੇਜ਼ੀ ਦੇ ‘G’ ਨਾਂ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਬਾਰੇ ਦੱਸਣ ਜਾ ਰਹੇ ਹਾਂ...
ਦਿਲ ਦੀਆਂ ਸਾਫ
ਅੰਗਰੇਜ਼ੀ ਦੇ ‘G’ ਅੱਖਰ ਨਾਮ ਦੀਆਂ ਕੁੜੀਆਂ ਹਰ ਗੱਲ ਨੂੰ ਲੈ ਕੇ ਸੱਚੀਆਂ ਅਤੇ ਸਪੱਸ਼ਟ ਹੁੰਦੀਆਂ ਹਨ। ਇਹ ਦਿਲ ਦੀਆਂ ਬਹੁਤ ਸਾਫ ਹੁੰਦੀਆਂ ਹਨ। ਇਹ ਕੁੜੀਆਂ ਕਿਸੇ ਨਾਲ ਵੀ ਘੁੰਮਾ-ਫਿਰਾ ਕੇ ਗੱਲ ਨਹੀਂ ਕਰਦੀਆਂ, ਜੋ ਇਨ੍ਹਾਂ ਨੇ ਕਹਿਣਾ ਹੁੰਦਾ ਹੈ, ਉਹ ਕਹਿ ਦਿੰਦੀਆਂ ਹਨ। ਇਹ ਸਭ ਦੇ ਸਾਹਮਣੇ ਸਾਰੀ ਗੱਲ ਸਪੱਸ਼ਟ ਤੌਰ ’ਤੇ ਕਹਿ ਦਿੰਦਿਆਂ ਹਨ।
ਇਮਾਨਦਾਰੀ ਨਾਲ ਨਿਭਾਉਂਦੀਆਂ ਹਨ ਹਰ ਰਿਸ਼ਤਾ
ਜਿਨ੍ਹਾਂ ਲੋਕਾਂ ਦੇ ਸਾਥੀ ਦਾ ਨਾਂ ‘G’ ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਆਪਣੇ ਆਪ ਨੂੰ ਕਿਸਮਤ ਵਾਲੇ ਸਮਝ ਸਕਦੇ ਹਨ। ਇਸ ਅੱਖਰ ਦੀਆਂ ਕੁੜੀਆਂ, ਜਿਸ ਨਾਲ ਆਪਣਾ ਰਿਸ਼ਤਾ ਰੱਖਦੀਆਂ ਹਨ, ਉਸ ਨੂੰ ਬੜੇ ਇਮਾਨਦਾਰੀ ਨਾਲ ਨਿਭਾਉਂਦੀਆਂ ਹਨ। ਉਹ ਆਪਣੀ ਸਾਰੀ ਜ਼ਿੰਦਗੀ ਆਪਣੇ ਸਾਥੀ ਦੇ ਨਾਂ ਕਰ ਦਿੰਦੀਆਂ ਹਨ ਅਤੇ ਉਸ ਦੀ ਛੋਟੀ ਤੋਂ ਛੋਟੀ ਖੁਸ਼ੀ ਦਾ ਧਿਆਨ ਰੱਖਦੀਆਂ ਹਨ। ਜੀਵਨ ਸਾਥੀ ਦੀ ਹਰ ਪਰੇਸ਼ਾਨੀ ਨੂੰ ਆਪ ਹੱਲ ਕਰਦੀਆਂ ਹਨ।
ਪਰਿਵਾਰ ਲਈ ਕੁਝ ਵੀ ਕਰਨ ਨੂੰ ਰਹਿੰਦੀਆਂ ਹਨ ਤਿਆਰ
ਇਸ ਅੱਖਰ ਦੀਆਂ ਕੁੜੀਆਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀਆਂ ਹਨ। ਇਹ ਉਨ੍ਹਾਂ ਦੇ ਵਾਸਤੇ ਅਤੇ ਉਨ੍ਹਾਂ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੀਆਂ ਹਨ। ਇਹ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਨੂੰ ਸਭ ਤੋਂ ਪਹਿਲੇ ਨੰਬਰ ’ਤੇ ਰੱਖਦੀਆਂ ਹਨ।
ਸਥਿਤੀ ਦੇ ਹਿਸਾਬ ਨਾਲ ਲੈਂਦੀਆਂ ਹਨ ਹਰ ਫੈਸਲਾਂ
ਇਸ ਅੱਖਰ ਦੀਆਂ ਕੁੜੀਆਂ ਸਮਝਦਾਰ ਹੁੰਦੀਆਂ ਹਨ। ਇਹ ਹਰ ਫੈਸਲਾ ਸੋਚ ਵਿਚਾਰ ਕਰਕੇ ਲੈਂਦੀਆਂ ਹਨ। ਇਹ ਹਰ ਸਥਿਤੀ ਨੂੰ ਬੜੀ ਸਮਝਦਾਰੀ ਨਾਲ ਸੰਭਾਲ ਲੈਂਦੀਆਂ ਹਨ। ਇਸੇ ਕਰਕੇ ਇਨ੍ਹਾਂ ਦੀ ਇਸ ਖੂਬੀ ਦੇ ਕਰਕੇ ਸਾਰੇ ਲੋਕ ਇਨ੍ਹਾਂ ਨੂੰ ਪਸੰਦ ਕਰਦੇ ਹਨ।
ਸੋਚ ਸਮਝ ਕੇ ਕਰਦੀਆਂ ਹਨ ਖਰਚਾ
ਪੈਸੇ ਦੇ ਮਾਮਲੇ ’ਚ ਇਹ ਕੁੜੀਆਂ ਬਹੁਤ ਸੋਚ ਸਮਝ ਕੇ ਫੈਸਲਾ ਲੈਂਦੀਆਂ ਹਨ।
ਪੜ੍ਹੋ ਇਹ ਵੀ ਖਬਰ - ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’
ਪੜ੍ਹੋ ਇਹ ਵੀ ਖਬਰ - ਤਾਲਾਬੰਦੀ 'ਚ ਵੱਧਦੇ ਭਾਰ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਨਾਸ਼ਤੇ 'ਚ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ
ਮਦਦ ਕਰਨ ਵਾਲੀਆਂ
ਭਾਵੁਕ ਅਤੇ ਦਿਲ ਦੀਆਂ ਸਾਫ ਹੋਣ ਕਰਕੇ ਇਹ ਕੁੜੀਆਂ ਹਰ ਕਿਸੇ ਨਾਲ ਮਜਬੂਤ ਰਿਸ਼ਤਾ ਬਣਾਉਣ ਵਿਚ ਕਾਮਯਾਬ ਹੁੰਦੀਆਂ ਹਨ। ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਇਹ ਕੁੜੀਆਂ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਥਾਂ ਉਸ ਦੀ ਮਦਦ ਕਰਨ ਨੂੰ ਤਿਆਰ ਰਹਿੰਦੀਆਂ ਹਨ। ਇਹ ਕੁੜੀਆਂ ਆਪਣੇ ਪਰਿਵਾਰ ਅਤੇ ਜੀਵਨ ਸਾਥੀ ਦਾ ਹਰ ਮੁਸੀਬਤ ਵਿਚ ਸਾਥ ਦਿੰਦੀਆਂ ਹਨ।
ਗਲਤੀਆਂ ਤੋਂ ਕੁਝ ਸਿੱਖਣ ਵਾਲੀਆਂ
ਇਨ੍ਹਾਂ ਕੁੜੀਆਂ ਨੂੰ ਆਪਣੇ ਜੀਵਨ ਨਾਲ ਸਬੰਧਿਤ ਕਈ ਮੁਸ਼ਕਲਾਂ ਤੋਂ ਗੁਜ਼ਰਨਾ ਪੈਦਾ ਹੈ। ਇਹ ਆਪਣੀ ਸਮਝਦਾਰੀ ਅਤੇ ਸੂਝ-ਬੁਝ ਕਾਰਨ ਕੋਈ ਗਲਤੀ ਨਹੀਂ ਕਰਦੀਆਂ। ਜੇਕਰ ਇਨ੍ਹਾਂ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਇਹ ਦੁੱਖੀ ਹੋਣ ਦੀ ਥਾਂ ਉਸ ਤੋਂ ਕੁਝ ਸਿੱਖਦੀਆਂ ਹਨ।
ਪੜ੍ਹੋ ਇਹ ਵੀ ਖਬਰ - ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ
Beauty Tips : ਭੁੱਲ ਕੇ ਵੀ ਆਪਣੇ ਚਿਹਰੇ ''ਤੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਨੁਕਸਾਨ
ਚਮੜੀ ਦੀਆਂ ਸਮੱਸਿਆਵਾਂ ਤੋਂ ਨਿਜ਼ਾਤ ਪਾਉਣ ਲਈ ਇਸਤੇਮਾਲ ਕਰੋ ‘ਨਿੰਮ ਦਾ ਘਿਓ’, ਜਾਣੋ ਹੋਰ ਵੀ ਫਾਇਦੇ
NEXT STORY