ਨਵੀਂ ਦਿੱਲੀ— ਅਦਰਕ ਦਾ ਇਸਤੇਮਾਲ ਅਸੀਂ ਸਾਰੇ ਹੀ ਆਪਣੇ ਘਰਾਂ 'ਚ ਕਰਦੇ ਹਾਂ ਕਿਉਂਕਿ ਕੁਝ ਲੋਕ ਇਸ ਦਾ ਇਸਤੇਮਾਲ ਮਸਾਲੇ ਦੇ ਤੋਰ ਤੇ ਕਰਦੇ ਹਨ। ਕਈ ਲੋਕ ਅਦਰਕ ਦੀ ਵਰਤੋ ਖਾਣੇ ਸਜਾਵਟ ਦੇ ਲਈ ਵੀ ਕਰਦੇ ਹਨ। ਇਸ ਦੇ ਨਾਲ ਖਾਣੇ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਅਦਰਕ ਦੇ ਹੋਰ ਵੀ ਕਈ ਫਾਇਦੇ ਹਨ ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ
1. ਪਾਚਨ ਕ੍ਰਿਰਿਆ 'ਚ ਮਦਦਗਾਰ
ਅਦਰਕ ਵਾਲਾ ਪਾਣੀ ਸਰੀਰ 'ਚ ਡਾਈਜੈਸਟਿਵ ਜੂਸ ਨੂੰ ਵਧਾਉਂਦਾ ਹੈ। ਇਸ ਦੀ ਵਰਤੋ ਨਾਲ ਪਾਚਨ ਕ੍ਰਿਰਿਆ 'ਚ ਸੁਧਾਰ ਆਉਂਦਾ ਹੈ।
2. ਚਮੜੀ ਸੰਬੰਧੀ ਰੋਗਾਂ ਨੂੰ ਦੂਰ ਰੱਖਦਾ ਹੈ
ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਚਮਕਦਾਰ ਹੁੰਦੀ ਹੈ। ਇਹ ਚਮੜੀ ਨੂੰ ਮੁਹਾਸੇ ਅਤੇ ਚਮੜੀ ਦੇ ਇੰਨਫੈਕਸ਼ਨ ਦੇ ਖਤਰਿਆਂ ਤੋਂ ਦੂਰ ਰੱਖਦਾ ਹੈ।
3. ਸ਼ੂਗਰ ਨੂੰ ਕੰਟਰੋਲ ਕਰਦਾ ਹੈ
ਅਦਰਕ ਦਾ ਪਾਣੀ ਸ਼ੂਗਰ ਦੇ ਰੋਗਾਂ ਦੇ ਲਈ ਬਹੁਤ ਲਾਭਕਾਰੀ ਹੈ। ਇਸ ਦੇ ਰੋਜ਼ ਸੋਵਨ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਨ੍ਹਾਂ ਹੀ ਨਹੀਂ ਇਸ ਦੇ ਨਾਲ ਸ਼ੂਗਰ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ।
4. ਦਰਦ ਤੋਂ ਰਾਹਤ
ਅਦਰਕ ਦਾ ਪਾਣੀ ਨਿਯਮਤ ਰੂਪ 'ਚ ਪੀਣ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ। ਸਰੀਰ 'ਚ ਹੋਣ ਵਾਲੇ ਦਰਦਾਂ 'ਤੋਂ ਵੀ ਰਾਹਤ ਮਿਲਦੀ ਹੈ ਅਤੇ ਸਿਰ ਦਰਦ 'ਚ ਵੀ ਇਹ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।
5. ਭਾਰ ਕੰਟਰੋਲ ਕਰਦਾ ਹੈ
ਅਦਰਕ ਦੇ ਪਾਣੀ ਨਾਲ ਸਰੀਰ ਮੈਟਾਬੋਲਿਜ਼ਮ ਠੀਕ ਹੁੰਦਾ ਹੈ। ਇਸ ਨੂੰ ਰੋਜ਼ ਪੀਣ ਨਾਲ ਸਰੀਰ ਦੀ ਫਾਲਤੂ ਚਰਬੀ ਘੱਟ ਹੁੰਦੀ ਹੈ।
6. ਕੈਂਸਰ ਤੋਂ ਸੁਰੱਖਿਆ
ਅਦਰਕ 'ਚ ਕੈਂਸਰ ਨਾਲ ਲੜਣ ਵਾਲੇ ਤੱਤ ਹੁੰਦੇ ਹਨ ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਾਉਂਦਾ ਹੈ।
7. ਬੀਮਾਰੀਆਂ ਨਾਲ ਲੜਣ 'ਚ ਮਦਦ ਕਰਦਾ ਹੈ
ਅਦਰਕ ਦਾ ਪਾਣੀ ਪੀਣ ਨਾਲ ਸਰੀਰ 'ਚ ਰੋਗਾਂ ਨਾਲ ਲੜਣ ਦੀ ਤਾਕਦ ਵਧਦੀ ਹੈ। ਰੋਜ਼ ਇਸ ਨੂੰ ਪੀਣ ਨਾਲ ਸਰਦੀ ਖਾਂਸੀ ਅਤੇ ਹੋਰਾਂ ਬੀਮਾਰੀਆਂ ਤੋ ਰਾਹਤ ਮਿਲਦੀ ਹੈ। ਇਸ ਨਾਲ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਗੋਰੀ ਅਤੇ ਚਮਕਦਾਰ ਚਮੜੀ ਲਈ ਅਪਣਾਓ ਇਹ ਤਰੀਕੇ
NEXT STORY