ਮੁੰਬਈ— ਬੱਚਿਆਂ ਦੀ ਨਜ਼ਰ ਕਮਜ਼ੋਰ ਹੋਣਾ, ਇੱਕ ਆਮ ਸਮੱਸਿਆ ਹੈ ਕਿਉਂਕਿ ਬੱਚੇ ਆਪਣਾ ਜ਼ਿਆਦਾ ਸਮਾਂ ਟੀ.ਵੀ, ਕੰਪਿਊਟਰ ਜਾਂ ਫਿਰ ਵੀਡੀਓ ਗੇਮ ਖੇਡਣ 'ਚ ਕੱਢਦੇ ਹਨ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਘਰੇਲੂ ਉਪਾਅ ਜਿਨ੍ਹਾਂ ਨਾਲ ਬੱਚਿਆਂ ਦੀ ਕਮਜ਼ੋਰ ਨਜ਼ਰ ਨੂੰ ਠੀਕ ਕੀਤਾ ਜਾ ਸਕਦਾ ਹੈ।
1. ਗਾਜਰ ਦਾ ਜੂਸ
ਕਮਜ਼ੋਰ ਨਜ਼ਰ ਨੂੰ ਠੀਕ ਕਰਨ ਲਈ ਗਾਜਰ ਦਾ ਜੂਸ ਲਾਭਕਾਰੀ ਹੈ। ਇਸ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ ਜੋ ਅੱਖਾਂ ਲਈ ਬਹੁਤ ਫਾਇਦੇ ਮੰਦ ਹੁੰਦਾ ਹੈ। ਨਿਯਮਿਤ ਰੂਪ 'ਚ ਇਸ ਵਰਤੋਂ ਕਰਨ ਨਾਲ ਅੱਖਾਂ ਦੀ ਰੋਜ਼ਨੀ ਤੇਜ ਹੁੰਦੀ ਹੈ।
2. ਮੱਖਣ
1 ਕੱਪ ਗਰਮ ਦੁੱਧ 'ਚ ਅੱਧਾ ਛੋਟਾ ਚਮਚ ਮੱਖਣ, ਅੱਧਾ ਚਮਚ ਮੁਲੇਠੀ ਪਾਊਡਰ ਅਤੇ 1 ਚਮਚ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਦੀ ਵਰਤੋਂ ਰਾਤ ਨੂੰ ਸੌਂਣ ਤੋਂ ਪਹਿਲਾ ਕਰੋ।
3. ਇਲਾਇਚੀ
ਦੁੱਧ ਨੂੰ ਉਬਾਲ ਦੇ ਸਮੇਂ 2 ਛੋਟੀਆਂ ਇਲਾਇਚੀਆਂ ਨੂੰ ਪੀਸ ਕੇ ਦੁੱਧ 'ਚ ਪਾ ਦਿਓ। ਇਹ ਦੁੱਧ ਨੂੰ ਰਾਤ ਨੂੰ ਬੱਚਿਆਂ ਨੂੰ ਪੀਣ ਨੂੰ ਦਿਓ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ।
4. ਹਥੇਲੀ
ਬੱਚਿਆਂ ਨੂੰ ਉਨ੍ਹਾਂ ਦੀ ਹਥੇਲੀ ਆਪਸ 'ਚ ਰਗੜਨ ਨੂੰ ਕਹੋ ਜਦੋਂ ਤਕ ਹਥੇਲੀ ਗਰਮ ਨਾ ਹੋ ਜਾਵੇ ਅਤੇ ਫਿਰ ਗਰਮ ਹਥੇਲੀ ਨੂੰ ਅੱਖਾਂ 'ਤੇ ਰਗੜਨ ਨੂੰ ਕਹੋ। ਇਸ ਤਰ੍ਹਾਂ ਕਰਨ ਨਾਲ ਅੱਖਾਂ ਦੇ ਪੱਠਿਆ ਨੂੰ ਅਰਾਮ ਮਿਲਦਾ ਹੈ।
5. ਭੋਜਨ
ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਭੋਜਨ 'ਚ ਵਿਟਾਮਿਨ ਏ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰੋ। ਜਿਸ ਤਰ੍ਹਾਂ ਕਿ ਪਪੀਤਾ, ਸੰਤਰਾ, ਧਨੀਆ, ਆਲੂ ਅਤੇ ਮਾਸਾਹਾਰੀ ਭੋਜਨ ਆਦਿ।
ਫੁੱਲ ਗੋਭੀ ਦੇ ਰਸ ਨਾਲ ਕਰੋ 6 ਰੋਗਾਂ ਨੂੰ ਦੂਰ
NEXT STORY