ਜਲੰਧਰ— ਬਾਲੀਵੁੱਡ ਦੀ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੀ ਲੁਕ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ। ਬਹੁਤ ਸਮਾਂ ਪਹਿਲਾਂ ਸੋਨਾਕਸ਼ੀ ਦਾ ਸਰੀਰ ਜ਼ਿਆਦਾ ਪਤਲਾ ਨਹੀਂ ਸੀ ਅਤੇ ਉਹ ਜ਼ਿਆਦਾਤਰ ਗਾਊਨ 'ਚ ਹੀ ਨਜ਼ਰ ਆਉਂਦੀ ਸੀ। ਹੁਣ ਸੋਨਾਕਸ਼ੀ ਨੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਫਿਟ ਕਰ ਲਿਆ ਹੈ। ਇਸ ਗੱਲ ਦਾ ਪਤਾ ਸਾਨੂੰ ਉਸ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ।
ਹਵਾਈ ਅੱਡਾ ਹੋਵੇ ਜਾਂ ਫਿਰ ਕੋਈ ਪਾਰਟੀ ਸੋਨਾਕਸ਼ੀ ਹਮੇਸ਼ਾ ਹੀ ਸਟਾਈਲਿਸ਼ ਹੀ ਦਿਖਾਈ ਦਿੰਦੀ ਹੈ। ਉਸ ਦੇ ਸਰੀਰ ਨੂੰ ਦੇਖ ਕੇ ਲੱਗਦਾ ਹੈ ਕਿ ਸੋਨਾਕਸ਼ੀ ਨੇ ਬਹੁਤ ਮਿਹਨਤ ਕੀਤੀ ਹੈ। ਉਸ ਦੀ ਲੁਕ 'ਚ ਆਏ ਬਦਲਾਅ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਨ੍ਹੀ ਦਿਨੀਂ ਇੰਸਟਾਗ੍ਰਾਮ 'ਤੇ ਸੋਨਾਕਸ਼ੀ ਹਰ ਦਿਨ ਆਪਣੀ ਨਵੀਂ ਤਸਵੀਰ ਸ਼ੇਅਰ ਕਰਦੀ ਹੈ, ਜਿਸ 'ਚ ਉਹ ਕਾਫੀ ਪਤਲੀ ਦਿਖਾਈ ਦਿੰਦੀ ਹੈ। ਸੋਨਾਕਸ਼ੀ ਦਾ ਡਰੈਸਿੰਗ ਸੇਂਸ ਵੀ ਕਾਫੀ ਬਦਲ ਚੁੱਕਾ ਹੈ। ਉਸ ਦੀਆਂ ਕਈ ਤਸਵੀਰਾਂ ਇਸ ਤਰ੍ਹਾਂ ਦੀਆਂ ਹਨ ਜਿਸ 'ਚ ਸੋਨਾਕਸ਼ੀ ਦੀਆਂ ਅੱਖਾਂ ਦਾ ਮੇਕਅੱਪ ਬਹੁਤ ਖੂਬਸੂਰਤ ਹੈ। ਹੁਣ ਜ਼ਿਆਦਾਤਰ ਸੋਨਾਕਸ਼ੀ ਡੈਨਿਮ ਅਤੇ ਸ਼ਾਟਸ 'ਚ ਦਿਖਾਈ ਦਿੰਦੀ ਹੈ।
ਸੋਨਾਕਸ਼ੀ ਦੇ ਇਸ ਨਵੇਂ ਲੁਕ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਲੜਕੀਆਂ ਸੋਨਾਕਸ਼ੀ ਦੀ ਇਸ ਲੁਕ ਨੂੰ ਫੁਲ ਆਨ ਕਾਪੀ ਕਰ ਰਹੀਆਂ ਹਨ। ਰਵਾਇਤੀ ਹੋਵੇ ਜਾਂ ਵੈਸਟਨ ਸੋਨਾਕਸ਼ੀ ਹਰ ਲੁਕ 'ਚ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਅੱਜ ਅਸੀਂ ਤੁਹਾਨੂੰ ਸੋਨਾਕਸ਼ੀ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ 'ਚ ਉਸਦੀ ਫਿੱਟਨੈੱਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ।
ਇਹ ਲੜਕੀ ਰੋਂਦੀ ਹੈ ਖੂਨ ਦੇ ਹੰਝੂ
NEXT STORY