ਮੁੰਬਈ- ਵੈਸਟਰਨ ਡ੍ਰੈੱਸਾਂ ’ਚ ਮੁਟਿਆਰਾਂ ਨੂੰ ਜ਼ਿਆਦਾਤਰ ਜੀਨਸ ਟਾਪ ’ਚ ਵੇਖਿਆ ਜਾ ਸਕਦਾ ਹੈ। ਮੁਟਿਆਰਾਂ ਜੀਨਸ ਅਤੇ ਹੋਰ ਬਾਟਮ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਟਾਪ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਮੁਟਿਆਰਾਂ ਨੂੰ ਸ਼ਾਰਟ ਕੁੜਤੀ ਟਾਪ, ਸ਼ਾਰਟ ਫਰਾਕ ਟਾਪ, ਸ਼ਰਟ ਟਾਪ, ਟੈਂਕ ਟਾਪ ਅਤੇ ਬੈਲੂਨ ਸ਼ੇਪ ਟਾਪ ’ਚ ਵੇਖਿਆ ਜਾ ਸਕਦਾ ਹੈ। ਵੈਸੇ ਤਾਂ ਹਰ ਤਰ੍ਹਾਂ ਦੇ ਟਾਪ ਸੁੰਦਰ ਹੁੰਦੇ ਹਨ ਪਰ ਬੈਲੂਨ ਸ਼ੇਪ ਟਾਪ ਦੇਖਣ ’ਚ ਕਾਫ਼ੀ ਅਟਰੈਕਟਿਵ ਅਤੇ ਸਟਾਈਲਿਸ਼ ਦਿਸਦੇ ਹਨ। ਬੈਲੂਨ ਸ਼ੇਪ ਟਾਪ ਹਰ ਮੌਸਮ ਲਈ ਮੁਟਿਆਰਾਂ ਦੀ ਬੈਸਟ ਚੁਆਇਸ ਬਣੇ ਹੋਏ ਹਨ, ਖਾਸ ਕਰ ਕੇ ਗਰਮੀਆਂ ਦੇ ਮੌਸਮ ’ਚ ਇਹ ਟਾਪ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ। ਬੈਲੂਨ ਸ਼ੇਪ ਟਾਪ ਹਮੇਸ਼ਾ ਟ੍ਰੈਂਡ ’ਚ ਰਹਿੰਦੇ ਹਨ।
ਬੈਲੂਨ ਸ਼ੇਪ ਟਾਪ ਦਾ ਡਿਜ਼ਾਈਨ ਫੁੱਲਿਆ ਹੋਇਆ ਹੁੰਦਾ ਹੈ, ਜੋ ਇਸ ਨੂੰ ਇਕ ਅਨੋਖਾ ਅਤੇ ਆਕਰਸ਼ਕ ਲੁਕ ਦਿੰਦਾ ਹੈ। ਇਹ ਟਾਪ ਵੱਖ-ਵੱਖ ਡਿਜ਼ਾਈਨ ਦੇ ਹੁੰਦੇ ਹਨ ਜਿਵੇਂ ਸਲੀਵਲੈੱਸ ਬੈਲੂਨ ਸ਼ੇਪ ਟਾਪ ਬਿਨਾਂ ਸਲੀਵਜ਼ ਦੇ ਹੁੰਦੇ ਹਨ ਅਤੇ ਗਰਮੀਆਂ ’ਚ ਕਈ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਹਾਫ ਸਲੀਵ ਬੈਲੂਨ ਸ਼ੇਪ ਟਾਪ, ਫੁਲ ਸਲੀਵ ਬੈਲੂਨ ਸ਼ੇਪ ਟਾਪ ਵੀ ਮੁਟਿਆਰਾਂ ਨੂੰ ਕਾਫ਼ੀ ਪਸੰਦ ਆ ਰਹੇ ਹਨ।
ਕੁਝ ਬੈਲੂਨ ਸ਼ੇਪ ਟਾਪ ਦੀ ਸਲੀਵਜ਼ ਵੀ ਬੈਲੂਨ ਡਿਜ਼ਾਈਨ ਦੀ ਹੁੰਦੀ ਹੈ, ਜੋ ਟਾਪ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਂਦੀ ਹੈ। ਬੈਲੂਨ ਸ਼ੇਪ ਟਾਪ ਨੂੰ ਮੁਟਿਆਰਾਂ ਜੀਨਸ ਤੋਂ ਲੈ ਕੇ ਫਾਰਮਲ ਪੈਂਟ, ਪਲਾਜੋ ਪੈਂਟ, ਫਲੇਅਰ, ਲਾਂਗ ਸਕਰਟ, ਸ਼ਾਰਟ ਸਕਰਟ ਅਤੇ ਸ਼ਾਰਟਸ ਦੇ ਨਾਲ ਪਹਿਨਣਾ ਪਸੰਦ ਕਰ ਰਹੀਆਂ ਹਨ। ਬੈਲੂਨ ਡਿਜ਼ਾਈਨ ਦੀ ਸ਼ੇਪ ਕਾਰਨ ਇਹ ਟਾਪ ਹਰ ਬਾਡੀ ਟਾਈਪ ’ਤੇ ਜੱਚਦੇ ਹਨ। ਇਹੀ ਕਾਰਨ ਹੈ ਕਿ ਇਹ ਟਾਪ ਹਰ ਉਮਰ ਵਰਗ ਦੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਪਸੰਦ ਆ ਰਹੇ ਹਨ।
ਇਨ੍ਹਾਂ ਦੇ ਨਾਲ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਜਿਵੇਂ ਨੈਕਲੇਸ, ਈਅਰਰਿੰਗਸ ਅਤੇ ਬ੍ਰੈਸਲੇਟ ਆਦਿ ਨੂੰ ਸਟਾਈਲ ਕਰ ਰਹੀਆਂ ਹਨ। ਐਕਸੈਸਰੀਜ਼ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਬੈਲਟ, ਕੈਪ, ਸਟੌਲ, ਹੈਂਡਬੈਗ, ਟੈਟ ਬੈਗ, ਕਲੱਚ, ਪਰਸ ਆਦਿ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਅਟਰੈਕਟਿਵ ਬਣਾਉਂਦਾ ਹੈ। ਹੇਅਰ ਸਟਾਈਲ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ।
ਮੁਟਿਆਰਾਂ ਨੂੰ ਮਾਡਲ ਲੁਕ ਦੇ ਰਹੀ ਹੈ ‘ਸੀਕੁਐਂਸ ਡਰੈੱਸ’
NEXT STORY