ਮੁੰਬਈ- ਪਾਰਟੀ ਵੀਅਰ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਸੀਕੁਐਂਸ ਡਰੈੱਸ ਬਹੁਤ ਪਸੰਦ ਆ ਰਹੇ ਹਨ। ਇਹ ਮੁਟਿਆਰਾਂ ਨੂੰ ਜਨਮਦਿਨ, ਪਾਰਟੀ, ਈਵਨਿੰਗ ਫੰਕਸ਼ਨ ਅਤੇ ਹੋਰ ਖਾਸ ਮੌਕਿਆਂ ’ਤੇ ਸਪੈਸ਼ਲ ਲੁਕ ਦਿੰਦੇ ਹਨ। ਪਾਰਟੀ ਵੀਅਰ ਸੀਕੁਐਂਸ ਡਰੈੱਸਾਂ ਕਈ ਡਿਜ਼ਾਈਨਾਂ ਵਿਚ ਆਉਂਦੀਆਂ ਹਨ। ਅੱਜਕੱਲ ਹਾਫ ਸੀਕੁਐਂਸ ਹਾਫ ਪਲੇਨ ਡਰੈੱਸ ਬਹੁਤ ਟਰੈਂਡ ਵਿਚ ਹਨ। ਇਹ ਡਰੈੱਸਾਂ ਮੁਟਿਆਰਾਂ ਨੂੰ ਹਰ ਮੌਕੇ ’ਤੇ ਯੂਨੀਕ ਲੁਕ ਦਿੰਦੀਆਂ ਹਨ। ਇਹ ਉਨ੍ਹਾਂ ਨੂੰ ਬਹੁਤ ਸਟਾਈਲਿਸ਼, ਫੈਸ਼ਨੇਬਲ ਅਤੇ ਟਰੈਂਡੀ ਲੁਕ ਦਿੰਦੀਆਂ ਹਨ। ਇਹੋ ਕਾਰਨ ਹੈ ਕਿ ਕਈ ਮੌਕਿਆਂ ’ਤੇ ਮੁਟਿਆਰਾਂ ਨੂੰ ਇਸ ਤਰ੍ਹਾਂ ਦੇ ਪਾਰਟੀ ਵੀਅਰ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ।
ਹਾਫ ਸੀਕੁਐਂਸ ਹਾਫ ਪਲੇਨ ਡਰੈੱਸ ਇਕ ਅਜਿਹੀ ਡਰੈੱਸ ਹੁੰਦੀ ਹੈ ਜਿਸ ਵਿਚ ਅੱਧਾ ਹਿੱਸਾ ਸੀਕੁਐਂਸ ਨਾਲ ਸਜਿਆ ਹੁੰਦਾ ਹੈ ਅਤੇ ਅੱਧਾ ਪਲੇਨ ਹੁੰਦਾ ਹੈ। ਡਰੈੱਸ ਦੇ ਸੀਕੁਐਂਸ ਵਾਲਾ ਅੱਧਾ ਹਿੱਸਾ ਆਮਤੌਰ ’ਤੇ ਚਮਕਦਾਰ ਅਤੇ ਆਕਰਸ਼ਕ ਹੁੰਦਾ ਹੈ, ਜਿਸ ਵਿਚ ਛੋਟੇ-ਛੋਟੇ ਸੀਕੁਐਂਸ ਜਾਂ ਚਮਕੀਲੇ ਮੋਤੀ ਲੱਗੇ ਹੁੰਦੇ ਹਨ। ਇਹ ਹਿੱਸਾ ਆਮਤੌਰ ’ਤੇ ਡਰੈੱਸ ਦੇ ਟਾਪ ਹਿੱਸੇ ਜਾਂ ਇਕ ਬਾਜੂ ’ਤੇ ਹੋ ਸਕਦਾ ਹੈ।
ਡਰੈੱਸ ਦਾ ਪਲੇਨ ਹਿੱਸਾ ਸਾਦਾ ਹੁੰਦਾ ਹੈ। ਇਸ ਤਰ੍ਹਾਂ ਦੀ ਡਰੈੱਸ ਵਿਚ ਕਈ ਤਰ੍ਹਾਂ ਦੇ ਡਿਜ਼ਾਈਨ ਹੋ ਸਕਦੇ ਹਨ। ਕਈ ਡ੍ਰੈਸਿਜ਼ ਵਿਚ ਇਕ ਬਾਜੂ ’ਤੇ ਸੀਕੁਐਂਸ ਅਤੇ ਦੂਜਾ ਪਲੇਨ ਹੋ ਸਕਦਾ ਹੈ ਜਾਂ ਫਿਰ ਡਰੈੱਸ ਵਿਚ ਟਾਪ ਦਾ ਅੱਧਾ ਹਿੱਸਾ ਸੀਕੁਐਂਸ ਅਤੇ ਬਾਟਮ ਦਾ ਅੱਧਾ ਹਿੱਸਾ ਪਲੇਨ ਹੋ ਸਕਦਾ ਹੈ। ਸੀਕੁਐਂਸ ਦਾ ਹਿੱਸਾ ਆਮਤੌਰ ’ਤੇ ਸ਼ਿਫਾਨ, ਨੈੱਟ ਜਾਂ ਸਾਟਨ ਵਰਗੇ ਫੈਬਰਿਕ ਨਾਲ ਬਣਿਆ ਹੁੰਦਾ ਹੈ, ਜਦਕਿ ਪਲੇਨ ਹਿੱਸਾ ਕਾਟਨ, ਲਿਨਨ ਜਾਂ ਜਾਰਜੈੱਟ ਵਰਗੇ ਫੈਬਰਿਕ ਦਾ ਬਣਿਆ ਹੋ ਸਕਦਾ ਹੈ। ਇਹ ਡ੍ਰੈਸਿਜ਼ ਲਾਈਟਵੇਟ ਅਤੇ ਕੰਫਲਟੇਬਲ ਹੁੰਦੇ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਮੁਟਿਆਰਾਂ ਦੀ ਲੁਕ ਨੂੰ ਇਕਦਮ ਨਾਲ ਸਪਾਈਸਅਪ ਕਰਦੀਆਂ ਹਨ। ਸੀਕੁਐਂਸ ਡਰੈੱਸ ਕਿਸੇ ਦੀ ਵੀ ਲੁਕ ਨੂੰ ਨਿਖਾਰ ਸਕਦੀ ਹੈ।
ਸੀਕੁਐਂਸ ਡਰੈੱਸ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਵਨ ਪੀਸ ਡਰੈੱਸ, ਸ਼ਾਰਟ ਡਰੈੱਸ, ਲਾਂਗ ਡਰੈੱਸ, ਸੀਕੁਐਂਸ ਜੈਕੇਟ, ਟਾਪ, ਸਕਰਟ, ਸੀਕੁਐਂਸ ਜੈਕੇਟ ਵਿਦ ਸਕਰਟ, ਸੀਕੁਐਂਸ ਸਾੜ੍ਹੀ ਆਦਿ। ਸੀਕੁਐਂਸ ਡਰੈੱਸ ਫੁੱਲ ਸੀਕੁਐਂਸ ਡਿਜ਼ਾਈਨ ਵਿਚ ਵੀ ਆਉਂਦੀ ਹੈ ਅਤੇ ਹਾਫ ਸੀਕੁਐਂਸ ਵਿਚ ਵੀ। ਜਿਸ ਤਰ੍ਹਾਂ ਨਾਲ ਮੁਟਿਆਰਾਂ ਅੱਜਕਲ ਵਨ ਪੀਸ ਡ੍ਰੈਸਿਜ਼ ਵਿਚ ਹਾਫ ਸੀਕੁਐਂਸ ਹਾਫ ਪਲੇਨ ਡਰੈੱਸ ਨੂੰ ਬਹੁਤ ਪਸੰਦ ਕਰਦੀਆਂ ਹਨ ਉਂਝ ਹੀ ਟੂ ਪੀਸ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਪਲੇਨ ਜੀਨਸ, ਸਕਰਟ, ਸ਼ਾਰਟਸ ਅਤੇ ਹੋਰ ਤਰ੍ਹਾਂ ਦੇ ਬਾਟਮ ਨਾਲ ਸੀਕੁਐਂਸ ਡਿਜ਼ਾਈਨ ਦੇ ਟਾਪ ਨੂੰ ਸਟਾਈਲ ਕੀਤੇ ਦੇਖਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਕੁਝ ਮੁਟਿਆਰਾਂ ਪਲੇਨ ਟਾਪ, ਕ੍ਰੇਪ ਟਾਪ, ਸ਼ਰਟ, ਟੈਂਕ ਟਾਪ ਆਦਿ ਨਾਲ ਸੀਕੁਐਂਸ ਡਿਜ਼ਾਈਨ ਦੀ ਸਕਰਟ ਤੇ ਹੋਰ ਬਾਟਮ ਨੂੰ ਟਰਾਈ ਕਰਨਾ ਪਸੰਦ ਕਰ ਰਹੀਆਂ ਹਨ ਜੋ ਮੁਟਿਆਰਾਂ ਨੂੰ ਬਹੁਤ ਜਚਦੇ ਹਨ। ਇਨ੍ਹਾਂ ਨਾਲ ਮੁਟਿਆਰਾਂ ਲਾਈਟ ਜਿਊਲਰੀ ਨੂੰ ਕੈਰੀ ਕਰਦੀਆਂ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਨੂੰ ਜ਼ਿਆਦਾਤਰ ਖੁੱਲ੍ਹੇ ਵਾਲਾਂ ਵਿਚ ਦੇਖਿਆ ਜਾ ਸਕਦਾ ਹੈ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਸ, ਹਾਈ ਵੈਲੀ ਅਤੇ ਲਾਂਗ ਸ਼ੂਜ ਨੂੰ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਜ਼ਿਆਦਾ ਸਟਾਈਲਿਸ਼ ਬਣਾਉਂਦੇ ਹੈ।
Aadhaar Card ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ...
NEXT STORY