ਨਵੀਂ ਦਿੱਲੀ: ਗਰਮੀਆਂ ’ਚ ਪਸੀਨੇ ਕਾਰਨ ਵਾਲ਼ਾਂ ਨੂੰ ਵਾਰ-ਵਾਰ ਧੋਣ ਤੋਂ ਬਾਅਦ ਵੀ ਉਹ ਜਲਦੀ ਆਇਲੀ, ਚਿਪਚਿਪੇ ਹੋ ਜਾਂਦੇ ਹਨ। ਗਰਮੀ ਕਾਰਨ ਵਾਲ਼ਾਂ ’ਚ ਪਸੀਨਾ ਆਉਣ ਕਾਰਨ ਬਦਬੂ ਆਉਣ ਲੱਗਦੀ ਹੈ। ਮਹਿੰਗੇ ਸ਼ੈਂਪੂ ਦੀ ਵਰਤੋਂ ਕਰਨ ਤੋਂ ਬਾਅਦ ਵੀ ਇਸ ਸਮੱਸਿਆ ਤੋਂ ਨਿਜ਼ਾਤ ਨਹੀਂ ਮਿਲਦੀ ਪਰ ਕੁਝ ਘਰੇਲੂ ਨੁਸਖ਼ੇ ਇਸ ’ਚ ਤੁਹਾਡੀ ਮਦਦ ਕਰ ਸਕਦੇ ਹੋ। ਚੱਲੋਂ ਤੁਹਾਨੂੰ ਕੁਝ ਹੋਮਮੇਡ ਪੈਕ ਦੱਸਦੇ ਹਾਂ ਜਿਸ ਨਾਲ ਗਰਮੀਆਂ ’ਚ ਵੀ ਤੁਹਾਡੇ ਵਾਲ਼ ਚਮਕਦਾਰ ਅਤੇ ਮੁਲਾਇਮ ਬਣੇ ਰਹਿਣਗੇ।
ਵੇਸਣ ਅਤੇ ਦਹੀਂ ਪੈਕ
1 ਕੱਪ ਦਹੀਂ ’ਚ 2 ਚਮਚੇ ਵੇਸਣ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਇਸ ਨੂੰ 10 ਮਿੰਟ ਤੱਕ ਵਾਲ਼ਾਂ ’ਚ ਅਪਲਾਈ ਕਰੋ ਅਤੇ ਫਿਰ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਨਾਲ ਵਾਲ਼ਾਂ ਦੀ ਬਦਬੂ ਵੀ ਖਤਮ ਹੋ ਜਾਵੇਗੀ ਅਤੇ ਉਹ ਮੁਲਾਇਮ ਅਤੇ ਚਮਕਦਾਰ ਵੀ ਹੋਣਗੇ।

ਐਲੋਵੇਰਾ ਜੈੱਲ
ਸ਼ੈਂਪੂ ਕਰਨ ਤੋਂ 15 ਮਿੰਟ ਪਹਿਲਾਂ ਐਲੋਵੇਰਾ ਜੈੱਲ ਨੂੰ ਵਾਲ਼ਾਂ ਦੀਆਂ ਜੜ੍ਹਾਂ ’ਚ ਲਗਾਓ। 15-20 ਮਿੰਟ ਬਾਅਦ ਸ਼ੈਂਪੂ ਕਰ ਲਓ। ਇਸ ਤਰ੍ਹਾਂ 1-2 ਵਾਰ ਕਰਨ ਨਾਲ ਪਸੀਨੇ ਦੀ ਬਦਬੂ ਖਤਮ ਹੋ ਜਾਵੇਗੀ।
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ’ਚ ਦਹੀਂ ਜਾਂ ਲੱਸੀ ਮਿਲਾ ਕੇ ਹਫ਼ਤੇ ’ਚ ਇਕ ਵਾਰ ਵਾਲ਼ਾਂ ’ਚ ਲਗਾਓ। 10 ਮਿੰਟ ਤੱਕ ਵਾਲ਼ਾਂ ’ਚ ਲਗਾਉਣ ਤੋਂ ਬਾਅਦ ਸ਼ੈਂਪੂ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ।
ਇਸ ਨਾਲ ਵੀ ਗਰਮੀਆਂ ’ਚ ਵਾਲ਼ਾਂ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ।

ਗੁਲਾਬ ਜਲ
ਪਾਣੀ ’ਚ ਗੁਲਾਬ ਜਲ ਪਾ ਕੇ ਵਾਲ਼ਾਂ ਨੂੰ ਧੋਵੋ। ਨਿਯਮਿਤ ਅਜਿਹਾ ਕਰਨ ਨਾਲ ਵਾਲ਼ਾਂ ’ਚੋਂ ਖੁਸ਼ਬੂ ਵੀ ਅਤੇ ਸਕੈਲਪ ’ਚ ਪਸੀਨਾ ਵੀ ਨਹੀਂ ਆਵੇਗਾ।

ਨਿੰਬੂ ਦਾ ਰਸ
1 ਡੱਬੇ ਪਾਣੀ ’ਚ ਨਿੰਬੂ ਦਾ ਰਸ ਮਿਲਾਓ। ਫਿਰ ਸ਼ੈਂਪੂ ਕਰਨ ਤੋਂ ਬਾਅਦ ਇਸ ਨੂੰ ਪਾਣੀ ਨਾਲ ਧੋ ਲਓ। ਇਸ ਨਾਲ ਵਾਲ਼ਾਂ ਦੀ ਚਿਕਨਾਹਟ ਨਿਕਲ ਜਾਵੇਗੀ ਅਤੇ ਉਹ ਜਲਦੀ ਗੰਦੇ ਨਹੀਂ ਹੋਣਗੇ।
ਜਾਣੋ ਸਰੀਰ ’ਚ ਕਿੰਨਾ ਹੋਣਾ ਚਾਹੀਦਾ ਆਕਸੀਜਨ ਲੈਵਲ ਅਤੇ ਕਿੰਝ ਰੱਖੀਏ ਇਸ ਨੂੰ ਠੀਕ?
NEXT STORY