ਨਵੀਂ ਦਿੱਲੀ: ਜਿਥੇ ਤੱਕ ਦੇਸ਼ ’ਚ ਕੋਰੋਨਾ ਵਾਇਰਸ ਨੇ ਕਹਿਰ ਮਚਾ ਰੱਖਿਆ ਹੈ ਉੱਧਰ ਕਈ ਲੋਕ ਸਰੀਰ ’ਚ ਆਕਸੀਜਨ ਦੀ ਘਾਟ ਦੇ ਚੱਲਦੇ ਬਿਮਾਰ ਹੋ ਰਹੇ ਹਨ। ਕੁਝ ਲੋਕ ਤਾਂ ਆਕਸੀਜਨ ਦੀ ਘਾਟ ਕਾਰਨ ਆਪਣੀ ਜਾਨ ਵੀ ਗਵਾ ਚੁੱਕੇ ਹਨ। ਅਜਿਹੇ ’ਚ ਸਰੀਰ ’ਚ ਆਕਸੀਜਨ ਲੈਵਲ ਘੱਟ ਹੋਣਾ ਅਤੇ ਇਸ ਨੂੰ ਠੀਕ ਕਿੰਝ ਕੀਤਾ ਜਾਵੇ ਵਗੈਰਾ... ਇਥੇ ਅਸੀਂ ਤੁਹਾਨੂੰ ਆਕਸੀਜਨ ਲੈਵਲ ਨਾਲ ਜੁੜੀਆਂ ਕੁਝ ਅਜਿਹੀਆਂ ਹੀ ਮੁੱਖ ਗੱਲਾਂ ਬਾਰੇ ਦੱਸਾਂਗੇ ਜੋ ਹਰ ਕਿਸੇ ਲਈ ਜਾਣਨੀਆਂ ਬਹੁਤ ਜ਼ਰੂਰੀ ਹਨ।
ਕੀ ਹੈ ਆਕਸੀਜਨ ਲੈਵਲ?
ਆਇਰਨ ਰਾਹੀਂ ਬਣਨ ਵਾਲਾ ਹੀਮੋਗਲੋਬਿਨ ਫੇਫੜਿਆਂ ਤੋਂ ਆਕਸੀਜਨ ਲੈ ਕੇ ਉਸ ਨੂੰ ਸਰੀਰ ਦੇ ਬਾਕੀ ਅੰਗਾਂ ਤੱਕ ਪਹੁੰਚਾਉਂਦਾ ਹੈ। ਆਕਸੀਜਨ ਲੈਵਲ ਅਸਲ ’ਚ ਤੁਹਾਡੇ ਸਰੀਰ ’ਚ ਆਕਸੀਜਨ ਸੇਚੁਰੇਸ਼ਨ ਦਾ ਪੱਧਰ ਹੁੰਦਾ ਹੈ ਭਾਵ ਤੁਹਾਡੇ ਸਰੀਰ ’ਚ ਆਕਸੀਜਨ ਦੀ ਮਾਤਰਾ ਕਿੰਨੀ ਹੈ।
ਕਿੰਝ ਨਾਪਿਆ ਜਾਂਦਾ ਹੈ ਆਕਸੀਜਨ ਲੈਵਲ?
ਇਹ ਪਰਸਟੇਜ਼ ’ਚ ਨਾਪਿਆ ਜਾਂਦਾ ਹੈ। ਜੇਕਰ ਆਕਸੀਮੀਟਰ ’ਚ ਆਕਸੀਜਨ 94 ਹੋਵੇ ਤਾਂ ਸਮਝ ਲਓ ਕਿ ਬਲੱਡ ਸੈਲਸ ’ਚ 6 ਫੀਸਦੀ ਆਕਸੀਜਨ ਨਹੀਂ ਹੈ। ਆਮ ਤੌਰ ’ਤੇ ਬੁਖ਼ਾਰ, ਕਮਜ਼ੋਰੀ ਜਾਂ ਡਾਕਟਰ ਦੇ ਕਹੇ ’ਤੇ ਆਕਸੀਜਨ ਲੈਵਲ ਨੂੰ ਮਾਨੀਟਰ ਕਰਨਾ ਚਾਹੀਦਾ।
ਕਿੰਨਾ ਆਕਸੀਜਨ ਲੈਵਲ ਹੁੰਦਾ ਹੈ ਆਮ?
ਆਮ ਤੌਰ ’ਤੇ ਖ਼ੂਨ ’ਚ 94-95 ਤੋਂ 100 ਫੀਸਦੀ ਦੇ ਵਿਚਕਾਰ ਆਕਸੀਜਨ ਸੇਚੁਰੇਸ਼ਨ ਲੈਵਲ ਆਮ ਸਮਝਿਆ ਜਾਂਦਾ ਹੈ। ਜੇਕਰ ਆਕਸੀਜਨ ਲੈਵਲ 95 ਫੀਸਦੀ ਤੋਂ ਘੱਟ ਹੋਵੇ ਤਾਂ ਇਹ ਫੇਫੜਿਆਂ ’ਚ ਹੋਣ ਵਾਲੀ ਪ੍ਰੇਸ਼ਾਨੀ ਵੱਲ ਇਸ਼ਾਰਾ ਹੋ ਸਕਦਾ ਹੈ। ਜਦੋਂ 90 ਫੀਸਦੀ ਤੋਂ ਹੇਠਾਂ ਦੇ ਆਕਸੀਜਨ ਲੈਵਲ ਨੂੰ ਅਲਰਮਿਗ ਸਾਈਨ ਸਮਝਿਆ ਜਾਂਦਾ ਹੈ।
ਆਕਸੀਜਨ ਲੈਵਲ ਘੱਟ ਹੋਣ ਦੇ ਲੱਛਣ
- ਸਾਹ ਲੈੈਣ ’ਚ ਕਠਿਨਾਈ
-ਐਕਿਊਟ ਕੈਸਿਪਰੈਟਰੀ ਡਿਸਟ੍ਰੇਸ ਸਿੰਡਰੋਮ ਹੋ ਸਕਦਾ ਹੈ
-ਬੁੱਲ੍ਹਾ ਅਤੇ ਚਮੜੀ ਦਾ ਨੀਲਾ ਹੋਣਾ
-ਛਾਤੀ ਜਾਂ ਫੇਫੜਿਆਂ ’ਚ ਦਰਦ
-ਖਾਂਸੀ, ਬੇਚੈਨੀ ਅਤੇ ਸਿਰਦਰਦ
ਕੀ ਕਰੀਏ ਜੇਕਰ ਆਕਸੀਜਨ ਲੈਵਲ ਹੋ ਜਾਵੇ ਘੱਟ
-ਜੇਕਰ ਆਕਸੀਜਨ ਲੈਵਲ 90 ਫੀਸਦੀ ਤੋਂ ਘੱਟ ਹੋਵੇ ਤਾਂ ਬਿਨਾਂ ਦੇਰ ਕੀਤੇ ਡਾਕਟਰ ਤੋਂ ਸਲਾਹ ਲਓ।
-ਸਰੀਰ ’ਚ ਆਕਸੀਜਨ ਲੈਵਲ ਵਧਾਉਣ ਲਈ ਹੀਮੋਗਲੋਬਿਨ ਦੀ ਮਾਤਰਾ ਵਧਾਓ। ਇਸ ਲਈ ਆਇਰਨ, ਵਿਟਾਮਿਨ ਸੀ ਅਤੇ ਜਿੰਕ ਨਾਲ ਭਰਪੂਰ ਆਹਾਰ ਲਓ।
-ਪ੍ਰੋਨ ਬ੍ਰੀਦਿੰਗ ਕਸਰਤ ਕਰੋ। ਇਸ ਲਈ ਢਿੱਡ ਦੇ ਭਾਰ ਲੇਟ ਕੇ ਲੰਬਾ-ਲੰਬਾ ਸਾਹ ਲਓ। ਐਕਟਿਵ ਰਹੋ ਅਤੇ ਯੋਗਾ ਅਤੇ ਕਸਰਤ ਕਰਦੇ ਰਹੋ।
-ਜੇਕਰ ਕੋਰੋਨਾ ਦੇ ਲੱਛਣ ਦਿਖ ਰਹੇ ਹਨ ਤਾਂ ਹਰ 5-6 ਘੰਟੇ ’ਚ ਆਕਸੀਜਨ ਲੈਵਲ ਦੀ ਜਾਂਚ ਕਰਦੇ ਰਹੇ। ਇਸ ਲਈ ਤੁਸੀਂ ਆਕਸੀਮੀਟਰ ਦੀ ਵਰਤੋਂ ਕਰ ਸਕਦੇ ਹੋ।
ਸਾਵਧਾਨ! ਦੇਸ਼ ’ਚ ਬਲੈਕ ਫੰਗਸ ਤੋਂ ਬਾਅਦ ਹੁਣ ਵ੍ਹਾਈਟ ਫੰਗਸ ਦੀ ਵੀ ਹੋਈ ਪੁਸ਼ਟੀ, ਸਰੀਰ ’ਤੇ ਇੰਝ ਕਰਦਾ ਹੈ ਅਟੈਕ
NEXT STORY