ਜਲੰਧਰ (ਬਿਊਰੋ) - ਗਰਮੀ ਦੇ ਮੌਸਮ ’ਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਧੁੱਪ ’ਚ ਨਿਕਲਣ ’ਤੇ ਕਿੱਲ, ਮੁਹਾਂਸੇ, ਫਿੰਸੀਆਂ, ਛਾਈਆਂ, ਰੁੱਖੀ ਬੇਜਾਨ ਤਵਚਾ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਧੁੱਪ ਕਰਕੇ ਕਈ ਵਾਰ ਤਵਚਾ ’ਤੇ ਜਲਨ ਅਤੇ ਖੁਜਲੀ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਮਹਿੰਗੀਆਂ ਕਰੀਮਾਂ ਦਾ ਸਹਾਰਾ ਲੈਂਦੇ ਹਨ ਪਰ ਕਈ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਫੇਸਪੈਕ ਦੇ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਚਮੜੀ ’ਤੇ ਹੋਣ ਵਾਲੀ ਜਲਣ ਅਤੇ ਰੁੱਖਾਪਨ ਤੋਂ ਰਾਹਤ ਮਿਲਦੀ ਹੈ।
ਇਨ੍ਹਾਂ ਘਰੇਲੂ ਫੇਸਪੈਕ ਦੀ ਕਰੋ ਵਰਤੋਂ
ਦਹੀਂ ਅਤੇ ਐਲੋਵੇਰਾ ਫੇਸ ਪੈਕ
1 ਚਮਚ ਦਹੀ ਤੇ 4 ਚਮਚ ਐਲੋਵੀਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾ ਕੇ 15 ਮਿੰਟ ਚਿਹਰੇ ’ਤੇ ਲਗਾਓ। ਤਾਜ਼ੇ ਪਾਣੀ ਨਾਲ ਚਿਹਰਾ ਧੋ ਕੇ ਮਾਸਚਰਾਈਜ਼ਰ ਲਗਾਓ। ਤਵਚਾ ਦੀ ਜਲਣ ਤੇ ਮੁਹਾਸੇ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਟਮਾਟਰ ਅਤੇ ਸ਼ਹਿਦ ਫੇਸ ਪੈਕ
ਟਮਾਟਰ ਦੇ ਰਸ ਵਿੱਚ 1 ਚਮਚ ਸ਼ਹਿਦ ਮਿਲਾ ਕੇ ਚਿਹਰੇ ’ਤੇ 20 ਮਿੰਟ ਤੱਕ ਲਗਾ ਕੇ ਰੱਖੋ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋਵੋ। ਇਸ ਫੇਸ ਪੈਕ ਨੂੰ ਹਫ਼ਤੇ ਵਿੱਚ 2-3 ਵਾਰ ਲਗਾਓ। ਚਮੜੀ ਦੀ ਜਲਣ, ਖੁਜਲੀ, ਮੁਹਾਸੇ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆ।
ਬੇਸਣ, ਦੁੱਧ ਅਤੇ ਸ਼ਹਿਦ ਫੇਸ ਪੈਕ
ਚਮੜੀ ’ਤੇ ਹੋਣ ਵਾਲੀ ਜਲਣ ਤੋਂ ਰਾਹਤ ਪਾਉਣ ਲਈ ਵੇਸਣ ਨਾਲ ਬਣਿਆ ਫੇਸ ਪੈਕ ਲਗਾ ਸਕਦੇ ਹੋ। ਇਸ ਲਈ 4 ਚਮਚ ਵੇਸਣ, 1 ਚਮਚ ਦੁੱਧ, ਅੱਧਾ ਚਮਚ ਸ਼ਹਿਦ ਅਤੇ ਅੱਧਾ ਚਮਚ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੇਸ ਪੈਕ ਬਣਾਓ। ਇਸ ਫੇਸ ਪੈਕ ਨੂੰ ਦਸ ਮਿੰਟ ਚਿਹਰੇ ’ਤੇ ਲਗਾਓ ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਫੇਸਪੈਕ ਨੂੰ ਹਫ਼ਤੇ ਵਿੱਚ 2-3 ਵਾਰ ਲਗਾਓ।
ਮੁਲਤਾਨੀ ਮਿੱਟੀ ਅਤੇ ਦਹੀਂ ਫੇਸਪੈਕ
1 ਚਮਚ ਮੁਲਤਾਨੀ ਮਿੱਟੀ, 1 ਚਮਚ ਦਹੀਂ ਅਤੇ 1 ਚਮਚ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ’ਤੇ 10-15 ਮਿੰਟ ਤੱਕ ਲਗਾਓ। ਇਸ ਫੇਸਪੈਕ ਨੂੰ ਹਫ਼ਤੇ ਵਿੱਚ 1 ਵਾਰ ਜ਼ਰੂਰ ਲਗਾਓ। ਇਸ ਵਿੱਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਚਿਹਰੇ ’ਤੇ ਦਾਗ ਧੱਬੇ ਦੂਰ ਕਰਨਗੇ ਅਤੇ ਤਵਚਾ ਨੂੰ ਠੰਡਕ ਵੀ ਦੇਵੇਗਾ।
ਚੰਦਨ ਫੇਸ ਪੈਕ
ਇਹ ਫੇਸਪੈਕ ਤਵਚਾ ਨੂੰ ਅੰਦਰੋ ਠੰਡਕ ਦੇ ਕੇ ਰੈਸ਼ੇਜ਼ ਅਤੇ ਜਲਨ ਘੱਟ ਕਰੇਗਾ। 2 ਚਮਚ ਚੰਦਨ ਪਾਊਡਰ, 1 ਚਮਚ ਕੱਚਾ ਦੁੱਧ ਅਤੇ ਚੁਟਕੀ ਭਰ ਕੇਸਰ ਮਿਲਾ ਕੇ ਚਿਹਰੇ ’ਤੇ 10 ਮਿੰਟ ਲਗਾਓ। ਫਿਰ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ। ਇਸ ਫੇਸਪੈਕ ਨਾਲ ਚਿਹਰੇ ’ਤੇ ਨਿਖਾਰ ਆਵੇਗਾ।
ਖੀਰੇ ਦਾ ਫੇਸ ਪੈਕ
ਗਰਮੀਆਂ ਵਿੱਚ ਚਿਹਰੇ ਤੇ ਚਮਕ ਅਤੇ ਨਿਖਾਰ ਲਿਆਉਣ ਲਈ ਖੀਰੇ ਦੇ ਸਲਾਈਸ ਕੱਟ ਕੇ ਇਨ੍ਹਾਂ ਤੇ ਖੰਡ ਲਗਾ ਕੇ 10-15 ਮਿੰਟ ਫਰਿੱਜ ਵਿੱਚ ਰੱਖੋ । ਫਿਰ ਇਹ ਸਲਾਈਸ ਆਪਣੇ ਚਿਹਰੇ ਤੇ 20 ਮਿੰਟ ਲਈ ਲਗਾ ਕੇ ਰੱਖੋ । ਚਿਹਰੇ ਦੀ ਜਲਣ ਅਤੇ ਚਿਹਰੇ ਤੇ ਗਲੋ ਆ ਜਾਵੇਗਾ ।
Health Tips: ‘ਜੋੜਾਂ ਦੇ ਦਰਦ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾ ਸਕਦੇ ਹੋ ਹਮੇਸ਼ਾ ਲਈ ‘ਛੁਟਕਾਰਾ’
NEXT STORY