ਨਵੀਂ ਦਿੱਲੀ- ਸਕਿਨ 'ਤੇ ਪੈਣ ਵਾਲੀਆਂ ਝੁਰੜੀਆਂ ਅਤੇ ਚਿੱਟੇ ਵਾਲ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਤੁਹਾਡੀ ਉਮਰ ਵੱਧ ਗਈ ਹੈ। ਹਾਲਾਂਕਿ ਉਮਰ ਵਧਣ ਦੇ ਨਾਲ ਹੋਣ ਵਾਲੇ ਇਨ੍ਹਾਂ ਬਦਲਾਵਾਂ ਨੂੰ ਕੋਈ ਰੋਕ ਨਹੀਂ ਸਕਦਾ ਹੈ ਪਰ ਉਨ੍ਹਾਂ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਤੁਹਾਡੀ ਸੁੰਦਰਤਾ ਅਤੇ ਵਿਅਕਤੀਤੱਵ ਨੂੰ ਪ੍ਰਭਾਵਿਤ ਕਰਦੇ ਹਨ। ਖਾਸ ਤੌਰ 'ਤੇ ਮਹਿਲਾਵਾਂ ਇਨ੍ਹਾਂ ਬਦਲਾਵਾਂ ਨੂੰ ਜਲਦੀ ਸਵੀਕਾਰ ਨਹੀਂ ਕਰ ਪਾਉਂਦੀਆਂ ਹਨ ਅਤੇ ਇਸ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਲੱਭਣ ਲੱਗ ਜਾਂਦੀਆਂ ਹਨ। ਬਾਜ਼ਾਰ 'ਚ ਵੀ ਤੁਹਾਨੂੰ ਬਹੁਤ ਸਾਰੇ ਸੌਂਦਰਯ ਪ੍ਰਾਡੈਕਟ ਮਿਲ ਜਾਣਗੇ ਜੋ ਏਜਿੰਗ ਹੋਣ ਦਾ ਦਾਅਵਾ ਕਰਦੇ ਹਨ। ਇਨ੍ਹਾਂ 'ਚ ਕੁਝ ਉਤਪਾਦ ਬਹੁਤ ਪ੍ਰਭਾਵਸ਼ਾਲੀ ਵੀ ਹੁੰਦੇ ਹਨ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੀ ਖੁਰਾਕ ਨੂੰ ਬਿਹਤਰ ਬਣਾਓ। ਜੇਕਰ ਤੁਸੀਂ ਆਪਣੀ ਖੁਰਾਕ ਨੂੰ ਚੰਗਾ ਰੱਖਦੇ ਹੋ ਤਾਂ ਤੁਹਾਡੇ ਚਿਹਰੇ ਅਤੇ ਵਾਲਾਂ 'ਤੇ ਉਮਰ ਦੇ ਨਾਲ ਹੋਣ ਵਾਲੇ ਬਦਲਾਵਾਂ ਦਾ ਅਸਰ ਘੱਟ ਨਜ਼ਰ ਆਵੇਗਾ।
ਮਹਿਲਾਵਾਂ ਜਦੋਂ ਮੇਨੋਪੋਜ਼ ਦੇ ਪੜ੍ਹਾਅ 'ਚ ਪਹੁੰਚਦੀਆਂ ਹਨ ਤਾਂ ਐਸਟ੍ਰੋਜਨ ਹਾਰਮੋਨ ਦਾ ਪੱਧਰ ਘੱਟ ਹੋ ਕੇ ਵਾਲ ਆਪਣੇ ਆਪ ਪਤਲੇ ਹੋਣੇ ਸ਼ੁਰੂ ਹੋ ਜਾਂਦਾ ਹੈ। ਵਰਤਮਾਨ ਸਮੇਂ 'ਚ ਸਾਡੇ ਕੋਲ ਬਹੁਤ ਸਾਰੀਆਂ ਤਕਨੀਕਾਂ ਹਨ ਜੋ ਵੱਧਦੀ ਉਮਰ 'ਚ ਵਾਲਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰ ਸਕਦੀਆਂ ਹਨ। ਹੇਅਰ ਕਲਰ ਅਤੇ ਡਾਈ, ਆਰਗੈਨਿਕ ਸ਼ੈਂਪੂ, ਕਾਲੇ ਵਾਲਾਂ ਲਈ ਹੇਅਰ ਆਇਲ (ਸਿੰਥੈਟਿਕ ਕਲਰ ਦੇ ਨਾਲ) ਅਤੇ ਹੇਅਰ ਸੀਰਮ ਵਰਗੇ ਉਤਪਾਦ ਤੁਹਾਡੇ ਵਾਲਾਂ ਦੀ ਸਮੱਸਿਆ ਨੂੰ ਖਤਮ ਕਰਦੇ ਹਨ ਅਤੇ ਵਾਲਾਂ ਨੂੰ ਸੰਘਣਾ ਬਣਾਏ ਰੱਖਣ ਲਈ ਮਦਦ ਕਰਦੇ ਹਨ। ਉਮਰ ਵਧਣ ਦੇ ਨਾਲ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਲਈ ਤੁਸੀਂ ਆਪਣੀ ਖੁਰਾਕ ਅਤੇ ਲਾਈਫਸਟਾਈਲ 'ਚ ਛੋਟੇ-ਛੋਟੇ ਬਦਲਾਅ ਕਰ ਸਕਦੇ ਹੋ। ਇਸ ਲਈ ਤੁਹਾਨੂੰ ਨਿਯਮਿਤ ਰੂਪ ਨਾਲ ਆਪਣੀ ਖੁਰਾਕ 'ਚ ਤਾਜ਼ੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜਿੰਨਾ ਹੋ ਸਕੇ ਪੱਤੇਦਾਰ ਸਬਜ਼ੀਆਂ ਖਾਓ। ਆਪਣੇ ਆਹਾਰ 'ਚ ਸੋਇਆਬੀਨ ਅਤੇ ਦਹੀਂ ਨੂੰ ਵੀ ਸ਼ਾਮਲ ਕਰੋ। ਸਪ੍ਰਾਊਟਸ 'ਚ ਅਮੀਨੋ ਐਸਿਡ ਹੁੰਦਾ ਹੈ। ਇਹ ਵਾਲਾਂ ਲਈ ਬਹੁਤ ਹੀ ਚੰਗਾ ਆਹਾਰ ਹੈ। ਡਾਕਟਰ ਦੀ ਸਲਾਹ 'ਤੇ ਤੁਸੀਂ ਵਿਟਾਮਿਨ ਬੀ ਅਤੇ ਆਇਰਨ ਨਾਲ ਭਰਪੂਰ ਆਹਾਰ ਵੀ ਲੈ ਸਕਦੇ ਹੋ। ਔਲਿਆਂ ਦਾ ਜੂਸ ਤੁਹਾਨੂੰ ਨਿਯਮਿਤ ਰੂਪ ਨਾਲ ਪੀਣਾ ਚਾਹੀਦਾ ਹੈ।
ਸਫੈਦ ਵਾਲਾਂ ਨੂੰ ਜੇਕਰ ਕਾਲਾ ਕਰਨ ਲਈ ਜੇਕਰ ਤੁਸੀਂ ਵਾਲਾਂ 'ਚ ਕੈਮੀਕਲ ਟ੍ਰੀਟਮੈਂਟ ਕਰਵਾਉਂਦੇ ਹੋ ਤਾਂ ਤੁਹਾਨੂੰ ਜੈੱਟ ਬਲੈਕ ਕਲਰ ਨਹੀਂ ਕਰਵਾਉਣਾ ਚਾਹੀਦਾ। ਇਸ ਨਾਲ ਤੁਹਾਡੇ ਵਾਲ ਕੁਦਰਤੀ ਨਹੀਂ ਲੱਗਦੇ ਇਸ ਦੀ ਜਗ੍ਹਾ ਡਾਰਕ ਬਰਾਊਨ, ਬਰਾਊਨ ਬਲੈਕ ਜਾਂ ਫਿਰ ਕੋਈ ਹਲਕੇ ਰੰਗ ਦੀ ਚੋਣ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਵਾਲਾਂ ਦੀ ਉਚਿਤ ਦੇਖਭਾਲ ਜਿਵੇਂ ਆਇਲਿੰਗ, ਹੇਅਰ ਕੰਡੀਸ਼ਨਿੰਗ ਆਦਿ ਵੀ ਸਮੇਂ-ਸਮੇਂ 'ਤੇ ਕਰਦੇ ਰਹਿਣਾ ਚਾਹੀਦਾ ਹੈ।
ਪਾਰਲਰ 'ਚ ਤੁਹਾਨੂੰ ਹੇਅਰ ਸਪਾ, ਪ੍ਰੋਟੀਨ ਟਰੀਟਮੈਂਟ ਅਤੇ ਦੂਜੇ ਕਈ ਹੇਅਰ ਟਰੀਟਮੈਂਟ ਮਿਲ ਜਾਣਗੇ ਜੋ ਤੁਹਾਡੇ ਡੈਮੇਜ ਵਾਲਾਂ ਨੂੰ ਰਿਪੇਅਰ ਕਰਨਗੇ ਅਤੇ ਵਾਲਾਂ ਦੇ ਪਤਲੇਪਨ ਨੂੰ ਘੱਟ ਕਰਨਗੇ। ਇਸ ਤੋਂ ਇਲਾਵਾ ਤੁਸੀਂ ਆਪਣੀ ਖੁਰਾਕ 'ਚ ਵੀ ਪ੍ਰੋਟੀਨ ਦੀ ਉਮਚ ਮਾਤਰਾ ਨੂੰ ਸ਼ਾਮਲ ਕਰਕੇ ਵਾਲਾਂ ਦੀ ਚੰਗੀ ਸਿਹਤ ਬਣਾ ਸਕਦੇ ਹੋ। ਇਸ ਲਈ ਤੁਸੀਂ ਖੁਰਾਕ 'ਚ ਦਾਲਾਂ, ਸੋਇਆਬੀਨ, ਦਹੀਂ ਆਦਿ ਨੂੰ ਸ਼ਾਮਲ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਵਾਲ ਕੈਰੋਟੀਨ ਨਾਲ ਬਣੇ ਹੁੰਦੇ ਹਨ ਜੋ ਇਕ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਹੈ। ਜੇਕਰ ਵਾਲਾਂ ਤੋਂ ਪ੍ਰੋਟੀਨ ਘੱਟ ਹੁੰਦਾ ਹੈ ਤਾਂ ਉਨ੍ਹਾਂ ਦਾ ਖਰਾਬ ਹੋਣਾ ਤੈਅ ਹੁੰਦਾ ਹੈ। ਮੇਨੋਪੋਜ਼ ਦੇ ਦੌਰਾਨ ਮਹਿਲਾਵਾਂ ਤਣਾਅ 'ਚ ਰਹਿੰਦੀਆਂ ਹਨ। ਇਸ ਨਾਲ ਵੀ ਵਾਲ ਖਰਾਬ ਹੁੰਦੇ ਹਨ ਅਤੇ ਉਹ ਝੜਣੇ ਸ਼ੁਰੂ ਹੋ ਜਾਂਦੇ ਹਨ। ਤਣਾਅ ਦੂਰ ਕਰਨ ਲਈ ਨਿਯਮਿਤ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹੇਅਰ ਸਟਾਈਲ 'ਚ ਬਦਲਾਅ ਕਰੋ। ਵਾਲਾਂ ਦੀ ਸਮੇਂ-ਸਮੇਂ 'ਤੇ ਟ੍ਰਿਮਿੰਗ ਬਹੁਤ ਜ਼ਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਵਾਲ ਜੇਕਰ ਲੰਬੇ ਹਨ ਪਰ ਪਤਲੇ ਹਨ ਤਾਂ ਤੁਹਾਨੂੰ ਉਸ ਨੂੰ ਇਕ ਨਵਾਂ ਹੇਅਰ ਕੱਟ ਦੇਣਾ ਚਾਹੀਦਾ ਹੈ ਜੋ ਤੁਹਾਡੇ 'ਤੇ ਸੂਟ ਵੀ ਕਰੇ ਅਤੇ ਤੁਹਾਡੇ ਵਾਲਾਂ ਨੂੰ ਸੰਘਣਾ ਵੀ ਦਿਖਾਏ।
ਇਨ੍ਹਾਂ ਨੁਕਤਿਆਂ ਨੂੰ ਅਪਣਾ ਕੇ ਦੂਰ ਭਜਾਓ ਰਸੋਈ 'ਚੋਂ ਕਾਕਰੋਚ
NEXT STORY