ਮੁੰਬਈ— ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਰੀਤੀ-ਰਿਵਾਜ਼ ਸੁਣਨ ਨੂੰ ਮਿਲਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦੇਸ਼ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿੱਥੇ ਇੱਕ ਮਰਦ ਨੂੰ ਦੋ ਅੋਰਤਾਂ ਨਾਲ ਵਿਆਹ ਕਰਵਾਉਣਾ ਪੈਂਦਾ ਹੈ। ਜੇਕਰ ਉਹ ਇੰਝ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਜੇਲ ਜਾਣਾ ਪੈ ਸਕਦਾ ਹੈ ਜੀ ਹਾਂ, ਅਫਰੀਕਾ ਦੇਸ਼ ਇਰੀਟਰੀਆ 'ਚ ਹਰ ਮਰਦ ਨੂੰ ਦੋ ਵਿਆਹ ਕਰਵਾਉਣੇ ਪੈਂਦੇ ਹਨ।
ਇਸ ਦੇਸ਼ 'ਚ ਅਜਿਹੇ ਹਾਲਾਤ ਪੈਦਾ ਹੋ ਗਏ ਹਨ। ਕਿ ਹਰ ਮਰਦ ਨੂੰ ਮਜ਼ਬੂਰੀ 'ਚ ਇਹ ਕੰਮ ਕਰਨਾ ਹੀ ਪੈਂਦਾ ਹੈ। ਇੱਥੇ ਮਰਦਾਂ ਦੀ ਗਿਣਤੀ ਘੱਟ ਹੋਣ ਕਰਨ ਹਰ ਮਰਦ ਨੂੰ ਦੋ ਔਰਤਾਂ ਨਾਲ ਵਿਆਹ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਥੋਂ ਦੀ ਸਰਕਾਰ ਨੇ ਇਹ ਕਾਨੂੰਨ ਜਾਰੀ ਕੀਤਾ ਹੈ। ਇਸ ਕਾਨੂੰਨ ਨੂੰ ਜੇ ਕੋਈ ਨਹੀਂ ਮੰਨਦਾ ਤਾਂ ਉਸ ਨੂੰ ਸਾਰੀ ਉਮਰ ਜੇਲ 'ਚ ਰਹਿਣਾ ਪੈਂਦਾ ਹੈ। ਜੇਕਰ ਕਿਸੇ ਦੀ ਪਹਿਲੀ ਪਤਨੀ ਨੂੰ ਪਤੀ ਦੇ ਦੂਜੇ ਵਿਆਹ ਦਾ ਵਿਰੋਧ ਕਰਦੀ ਹੈ। ਤਾਂ ਉਸ ਨੂੰ ਉਮਰ ਕੈਦ ਹੋ ਸਕਦੀ ਹੈ। ਇਸ ਦੇਸ਼ 'ਚ ਅਜਿਹੇ ਮਰਦਾਂ ਦੀ ਗਿਣਤੀ ਵੱਧ ਗਈ ਹੈ ਜਿਨ੍ਹਾਂ ਦੀਆਂ 2-2 ਪਤਨੀਆਂ ਹੁੰਦੀਆਂ ਹਨ।
ਵੈਸੇ ਇਸ ਕਾਨੂੰਨ ਦੀ ਦੁਨੀਆ ਭਰ 'ਚ ਅਲੋਚਨਾ ਹੋ ਰਹੀ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਲੋਕ ਇੱਕ ਵਿਆਹ ਤੋਂ ਦੂਰ ਭੱਜਦੇ ਹਨ ਅਤੇ ਇਸ ਦੇਸ਼ ਦੇ ਮਰਦ ਦੋ ਔਰਤਾਂ ਨਾਲ ਵਿਆਹ ਕਰਵਾਉਂਦੇ ਹਨ।