ਮੁੰਬਈ— ਮੋਬਾਇਲ ਫੋਨ ਤਾਂ ਹੁਣ ਸਾਡੀ ਜਿੰਦਗੀ ਦਾ ਖਾਸ ਹਿੱਸਾ ਬਣ ਚੁਕਿਆ ਹੈ ਅਤੇ ਇਸਦੇ ਟ੍ਰੈਂਡੀ ਕਵਰ ਦਾ ਵੀ ਬਹੁਤ ਫੈਸ਼ਨ ਚੱਲ ਰਿਹਾ ਹੈ। ਇਹ ਸਾਰੇ ਟ੍ਰੈਂਡੀ ਕਵਰ ਬਜ਼ਾਰ 'ਚ ਬਹੁਤ ਮਹਿੰਗੇ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਫੈਂਸੀ ਕਵਰਸ ਨੂੰ ਬਣਾਉਣ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਸਮੱਗਰੀ
- 1 ਗਿਲਟਰ ਪੇਪਰ
- ਗੂੰਦ
- ਕੈਂਚੀ
- ਚੁੰਬਕੀ ਬਟਨ
- ਸੁੱਕਾ ਸ਼ਿਮਰ
- 1 ਪਤਲਾ ਬਰੱਸ਼
ਵਿਧੀ
1. ਸਭ ਤੋਂ ਪਹਿਲਾਂ ਇੱਕ ਗਿਲਟਰ ਪੇਪਰ ਲਓ ਅਤੇ ਫਿਰ ਇਸਦੇ ਉੱਪਰ ਮੋਬਾਇਲ ਫੋਨ ਦਾ ਕਵਰ ਰੱਖ ਕੇ ਮਾਰਕਰ ਨਾਲ ਆਉਟ ਲਾਈਨ ਲਗਾ ਦਿਓ, ਜਿੱਥੇ ਕਮਰੇ ਦੀ ਜਗ੍ਹਾ ਹੈ ਉੱਥੇ ਵੀ ਨਿਸ਼ਾਨ ਲਗਾ ਲਿਓ।
2.ਹੁਣ ਨਿਸ਼ਾਨ ਲਗਾਏ ਹੋਏ ਸਾਰੇ ਪੇਪਰਾਂ ਨੂੰ ਧਿਆਨ ਨਾਲ ਕੱਟ ਲਓ ਅਤੇ ਫਲਿੱਪ ਦੇ ਲਈ ਬਾਕੀ ਪੇਪਰ ਨੂੰ ਉਸੇ ਤਰ੍ਹਾਂ ਹੀ ਰਹਿਣ ਦਿਓ।
3. ਚਾਰੋਂ ਪਾਸਿਆਂ ਤੋਂ ਮੋਬਾਇਲ ਦੇ ਸਾਈਜ਼ ਵਰਗਾ ਗੋਲਾਈ 'ਚ ਆਕਾਰ ਦਿਓ ਅਤੇ ਸਾਈਡ ਤੋਂ ਕਲਿੱਪ ਕਵਰ ਨੂੰ ਬੰਦ ਕਰਨ ਦੇ ਲਈ ਚੁੰਬਕੀ ਬਟਨਾਂ ਦੇ ਲਈ ਕਾਗਜ਼ ਦਾ ਟੁਕੜਾ ਕੱਟ ਲਓ।
4. ਗੂੰਦ ਦੀ ਮਦਦ ਨਾਲ ਚੁੰਬਕੀ ਬਟਨਾਂ ਨੂੰ ਉਸ ਪੇਪਰ 'ਤੇ ਜੋੜ ਲਓ ਅਤੇ ਇਸ ਨੂੰ ਕਵਰ 'ਤੇ ਲਗਾਉਣ ਲਈ ਟ੍ਰਾਂਸਪੇਰੈਂਟ ਵੈਕ ਪੇਪਰ ਨੂੰ ਗਿਲਟਰ ਪੇਪਰ ਦੀ ਉਲਟੀ ਸਾਈਡ 'ਤੇ ਕੈਮਰੇ ਵਾਲੇ ਨਿਸ਼ਾਨ 'ਤੇ ਰੱਖ ਕੇ ਜੋੜੋ।
5. ਹੁਣ ਚੁੰਬਕੀ ਬਟਨਾਂ ਵਾਲੀ ਜਗ੍ਹਾਂ ਦੇ ਬਾਹਰ ਵਾਲੀ ਸਾਈਡ 'ਤੇ ਗੂੰਦ ਲਗਾਕੇ ਅੱਲਗ ਸ਼ੇਡ ਦਾ ਸ਼ਿਮਾਰ ਲਗਾ ਸਕਦੇ ਹੋ। ਹੁਣ ਇਸ ਨੂੰ ਸੁੱਕਣ ਦਿਓ ਤਾਂ ਫਿਰ ਤੁਹਾਡਾ ਕਲਿੱਪ ਕਬਰ ਵਰਤੋਂ ਕਰਨ ਲਈ ਤਿਆਰ ਹੈ।
6. ਤੁਸੀਂ ਇਸੇ ਤਰ੍ਹਾਂ ਹੀ ਕਲਰ ਫੁਲ ਪੇਪਰਾਂ ਨਾਲ ਘਰ 'ਚ ਹੀ ਮੋਬਾਇਲ ਕਬਰ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਤੁਸੀਂ ਇਨ੍ਹਾਂ ਨੂੰ ਗਿਫਟ ਵੀ ਕਰ ਸਕਦੇ ਹੋ। ਤੁਸੀਂ ਇਨ੍ਹਾਂ ਦੇ ਪਿੱਛੇ ਨਵੇਂ-ਨਵੇਂ ਡਿਜਾਇਨ ਦੇ ਸਟਿਕਰ ਜਾਂ ਫਿਰ ਬਟਨ ਵੀ ਚਿਪਕਾ ਸਕਦੇ ਹੋ।
ਬੇਟੀ ਦੇ ਜਨਮ 'ਤੇ ਰੁੱਖ ਲਗਾਉਂਦੇ ਹਨ ਇਸ ਪਿੰਡ ਦੇ ਲੋਕ
NEXT STORY