ਵੈੱਬ ਡੈਸਕ - ਗਰਮੀਆਂ ਦੇ ਮੌਸਮ 'ਚ ਜਦੋਂ ਕੁਝ ਹਲਕਾ ਅਤੇ ਠੰਢਾ ਖਾਣ ਦਾ ਮਨ ਹੋਵੇ, ਤਾਂ ਅਮਰੂਦ ਦਾ ਰਾਇਤਾ ਇਕ ਬਿਹਤਰੀਨ ਵਿਕਲਪ ਹੈ। ਇਹ ਨਾ ਸਿਰਫ਼ ਸੁਆਦ 'ਚ ਲਾਜਵਾਬ ਹੁੰਦਾ ਹੈ, ਸਗੋਂ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਕਬਜ਼ ਅਤੇ ਐਸੀਡਿਟੀ ਲਈ ਕਿਸੇ 'ਰਾਮਬਾਣ' ਤੋਂ ਘੱਟ ਨਹੀਂ ਹੈ। ਪੇਟ ਨੂੰ ਠੰਢਾ ਰੱਖਣ ਅਤੇ ਪਾਚਨ ਤੰਤਰ (ਗਟ ਹੈਲਥ) ਨੂੰ ਸਹੀ ਰੱਖਣ ਲਈ ਦਹੀ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਲੋੜੀਂਦੀ ਸਮੱਗਰੀ :-
ਅਮਰੂਦ - 2 ਦਰਮਿਆਨੇ ਆਕਾਰ ਦੇ
ਦਹੀ - 2 ਕੱਪ
ਭੁੰਨਿਆ ਜੀਰਾ ਪਾਊਡਰ - 1 ਛੋਟਾ ਚਮਚ
ਕਾਲਾ ਨਮਕ - ਸੁਆਦ ਅਨੁਸਾਰ
ਹਰੀ ਮਿਰਚ - 1-2 (ਬਾਰੀਕ ਕੱਟੀਆਂ ਹੋਈਆਂ)
ਹਰਾ ਧਨੀਆ - ਬਾਰੀਕ ਕੱਟਿਆ ਹੋਇਆ
ਲਾਲ ਮਿਰਚ ਪਾਊਡਰ - ਇਕ ਚੁਟਕੀ
ਚੀਨੀ : ½ ਛੋਟਾ ਚਮਚ
ਬਣਾਉਣ ਦੀ ਵਿਧੀ :-
ਅਮਰੂਦ ਤਿਆਰ ਕਰੋ
- ਅਮਰੂਦ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ। ਤੁਸੀਂ ਚਾਹੋ ਤਾਂ ਇਸ ਦਾ ਛਿਲਕਾ ਉਤਾਰ ਸਕਦੇ ਹੋ, ਪਰ ਛਿਲਕੇ ਦੇ ਨਾਲ ਇਹ ਜ਼ਿਆਦਾ ਪੌਸ਼ਟਿਕ ਹੁੰਦਾ ਹੈ। ਅਮਰੂਦ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
ਦਹੀ ਨੂੰ ਫੈਂਟੋ
- ਇਕ ਵੱਡੇ ਬਾਊਲ 'ਚ ਦਹੀ ਨੂੰ ਉਦੋਂ ਤੱਕ ਫੈਂਟੋ ਜਦੋਂ ਤੱਕ ਉਹ ਮੁਲਾਇਮ ਨਾ ਹੋ ਜਾਵੇ।
ਮਸਾਲੇ ਮਿਲਾਓ
- ਫੈਂਟੇ ਹੋਏ ਦਹੀ 'ਚ ਕਾਲਾ ਨਮਕ, ਭੁੰਨਿਆ ਜੀਰਾ ਪਾਊਡਰ, ਚੀਨੀ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਅਮਰੂਦ ਪਾਓ
- ਹੁਣ ਕੱਟੇ ਹੋਏ ਅਮਰੂਦ ਦੇ ਟੁਕੜਿਆਂ ਨੂੰ ਦਹੀ ਦੇ ਮਿਸ਼ਰਣ 'ਚ ਪਾਓ ਅਤੇ ਹਲਕੇ ਹੱਥਾਂ ਨਾਲ ਮਿਲਾਓ।
ਗਾਰਨਿਸ਼ਿੰਗ
- ਉੱਪਰੋਂ ਕੱਟਿਆ ਹੋਇਆ ਹਰਾ ਧਨੀਆ ਅਤੇ ਚੁਟਕੀ ਭਰ ਲਾਲ ਮਿਰਚ ਪਾਊਡਰ ਛਿੜਕੋ।
ਠੰਢਾ ਪਰੋਸੋ
- ਇਸ ਨੂੰ 10-15 ਮਿੰਟ ਲਈ ਫਰਿੱਜ ਵਿੱਚ ਰੱਖ ਦਿਓ ਅਤੇ ਫਿਰ ਖਾਣੇ ਦੇ ਨਾਲ ਠੰਢਾ-ਠੰਢਾ ਸਰਵ ਕਰੋ।
ਇਹ ਰਾਇਤਾ ਨਾ ਸਿਰਫ਼ ਤੁਹਾਡੇ ਖਾਣੇ ਦਾ ਸੁਆਦ ਵਧਾਏਗਾ, ਸਗੋਂ ਗਰਮੀ 'ਚ ਤੁਹਾਡੀ ਸਿਹਤ ਦਾ ਵੀ ਖਿਆਲ ਰੱਖੇਗਾ।
ਚਿਹਰੇ ਦੇ ਦਾਗ-ਧੱਬੇ ਸਾਫ਼ ਕਰਨਗੇ ਸੰਤਰੇ ਦੇ ਛਿਲਕੇ, ਜਾਣੋ ਵਰਤਣ ਦਾ ਸਹੀ ਤਰੀਕਾ
NEXT STORY