ਨਵੀਂ ਦਿੱਲੀ— ਅੱਜ-ਕਲ੍ਹ ਦੁਨੀਆ 'ਚ ਹੈਕਰ ਇੰਨੇ ਚਲਾਕ ਹੋ ਗਏ ਹਨ ਕਿ ਇਹ ਤੁਹਾਡਾ ਸਭ ਕੁਝ ਹੈਕ ਕਰ ਸਕਦੇ ਹਨ। ਭਾਵੇਂ ਇਹ ਤੁਹਾਡੇ ਮੇਲ ਹੋਣ, ਫੋਨ ਹੋਣ ਜਾਂ ਹੈੱਡਫੋਨ। ਇਸ ਬਾਰੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। ਅਸੀਂ ਗੱਲ ਕਰ ਰਹੇ ਹਾਂ ਹੈੱਡਫੋਨ ਹੈਕਰ ਦੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ-ਕਲ੍ਹ ਹੈਡਫੋਨ ਵੀ ਹੈਕ ਹੋ ਰਹੇ ਹਨ। ਇਕ ਵਿਦੇਸ਼ੀ ਸਮਾਚਾਰ ਏਜੰਸੀ ਵਾਇਰਡ ਦੀ ਇਕ ਰਿਪੋਰਟ ਮੁਤਾਬਕ ਇਸਰਾਈਲੀ ਖੋਜਕਾਰਾਂ ਨੇ ਹੈੱਡਫੋਨ ਹੈਕਿੰਗ ਦੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।
ਮੈਸਵੇਅਰ ਸੋਫਟਵੇਅਰ ਦੁਆਰਾ ਪਹਿਲਾਂ ਤੁਹਾਡੇ ਹੈੱਡਫੋਨ ਨੂੰ ਮਾਈਕ੍ਰੋਫੋਨ 'ਚ ਬਦਲ ਦਿੱਤਾ ਜਾਂਦਾ ਹੈ ਅਤੇ ਫਿਰ ਇਸ ਦੇ ਦੁਆਰਾ ਤੁਹਾਡੀ ਗੱਲਬਾਤ ਰਿਕਾਰਡ ਹੁੰਦੀ ਹੈ।
ਇਜਰਾਈਲ ਦੀ ਬੇਨ ਗਯੂਰਿਓਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਪਰੂਫ ਆਫ ਕਾਨਸੇਪਟ(ਧਾਰਨਾ ਦਾ ਸਬੂਤ) ਤਿਆਰ ਕੀਤਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਹੈਕਰ ਕਿਵੇਂ ਤੁਹਾਡੇ ਹੈੱਡਫੋਨ ਨੂੰ ਹੈਕ ਕਰ ਸਕਦੇ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੈਕਰਸ ਉਦੋਂ ਵੀ ਤੁਹਾਡੀ ਗੱਲਬਾਤ ਸੁਣ ਸਕਦੇ ਹਨ ਜਦੋਂ ਤੁਹਾਡਾ ਹੈੱਡਫੋਨ ਕੰਪਿਊਟਰ ਨਾਲ ਕਨੈਕਟ ਨਹੀਂ ਹੁੰਦਾ ਅਤੇ ਡਿਸੇਬਲ (ਅਯੋਗ) ਕੀਤਾ ਹੋਵੇਗਾ।
ਮੈਲੇਵੇਅਰ ਦੁਆਰਾ ਇਅਰਬੱਡ 'ਚ ਲੱਗੇ ਸਪੀਕਰ ਨੂੰ ਮਾਈਕ੍ਰੋਫੋਨ 'ਚ ਬਦਲ ਦਿੱਤਾ ਜਾਂਦਾ ਹੈ, ਜਿਸ ਨਾਲ ਤੁਸੀਂ ਨੇੜੇ ਦੇ ਆਡਿਓ ਹੈਕਰਸ ਕੋਲ ਜਾ ਸਕਦੇ ਹੋ। ਇਸ ਨਾਲ ਲਗਭਗ ਇਕ ਪੂਰੇ ਕਮਰੇ 'ਚ ਕੀਤੀ ਜਾ ਰਹੀ ਗੱਲਬਾਤ ਨੂੰ ਕਵਰ ਕੀਤਾ ਜਾ ਸਕਦਾ ਹੈ।
ਈਅਰ ਬਡਸ ਨੂੰ ਮਾਈਕ੍ਰੋਫੋਨ ਦੇ ਤੌਰ 'ਤੇ ਤੁਸੀਂ ਵਰਤ ਸਕਦੇ ਹੋ। ਖੋਜਕਾਰਾਂ ਨੇ ਹੈੱਡਫੋਨ ਹੈਕਿੰਗ ਲਈ ਪਹਿਲਾਂ ਕੰਪਿਊਟਰ ਦੇ ਆਡਿਓ ਕੋਡੇਕ ਚਿਪਸੈੱਟ ਨੂੰ ਹੈਕ ਕੀਤਾ। ਇਕ ਵਾਰੀ ਆਡਿਓ ਚਿਪ ਹੈਕ ਹੋ ਗਿਆ ਫਿਰ ਇਨਪੁੱਟ ਅਤੇ ਆਊਟਪੁੱਟ ਨੂੰ ਸਵਿੱਚ ਕਰ ਦਿੱਤਾ ਜਾਂਦਾ ਹੈ ਅਤੇ ਇਸ ਕਾਰਨ ਹੈੱਡਫੋਨ ਇਨਪੁੱਟ ਡਿਵਾਈਸ ਦੇ ਤੌਰ 'ਤੇ ਕੰਮ ਕਰਨ ਲੱਗਦਾ ਹੈ।
ਮਤਲਬ ਜੇ ਤੁਹਾਡੇ ਹੈੱਡਫੋਨ 'ਚ ਇਨਬਿਲਟ ਮਾਈਕ੍ਰੋਫੋਨ ਹੈ ਤਾਂ ਹੈਕਰਾਂ ਦਾ ਕੰਮ ਸੌਖਾ ਹੋ ਜਾਵੇਗਾ।
ਗਰਭ ਅਵਸਥਾ ਦੌਰਾਨ ਜ਼ਰੂਰ ਪੀਓ ਇਹ ਡ੍ਰਿੰਕ, ਮਿਲੇਗਾ ਫਾਇਦਾ
NEXT STORY