ਜਲੰਧਰ - ਰਿਸ਼ਤੇ ਨੂੰ ਬਣਾ ਕੇ ਰੱਖਣ ਲਈ ਜਾਂ ਕਿਸੇ ਨੂੰ ਆਪਣਾ ਬਣਾਉਣ ਲਈ ਲੋਕ ਸੱਚ ਦੀ ਥਾਂ ਝੂਠ ਦਾ ਸਹਾਰਾ ਲੈਂਦੇ ਹਨ। ਰਿਸ਼ਤੇ 'ਚ ਕਈ ਵਾਰ ਮੁੰਡਾ ਆਪਣੀ ਸਹੇਲੀ ਨੂੰ ਖੁਸ਼ ਕਰਨ ਲਈ ਉਸ ਨੂੰ ਝੂਠ ਵੀ ਬੋਲ ਦਿੰਦਾ ਹੈ। ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਕਿਸੇ ਝੂਠ ਨਾਲ ਰਿਸ਼ਤਾ ਟੁੱਟਣ ਤੋਂ ਬੱਚਦਾ ਹੈ ਤਾਂ ਉਹ ਗਲਤ ਨਹੀਂ ਹੈ। ਪਰ ਰਿਸ਼ਤੇ ਨੂੰ ਬਚਾਉਣ ਲਈ ਅਜਿਹੇ ਝੂਠ ਨਹੀਂ ਬੋਲਣੇ ਚਾਹੀਦੇ, ਜਿਨ੍ਹਾਂ 'ਚ ਕਿਸੇ ਦਾ ਦਿਲ ਦੁੱਖੇ। ਜ਼ਰੂਰੀ ਗੱਲ ਇਹ ਹੈ ਕਿ ਹਰ ਵਾਰ ਰਿਸ਼ਤੇ ਨੂੰ ਬਚਾਉਣ ਲਈ ਝੂਠ ਨਹੀਂ ਬੋਲਣਾ ਚਾਹੀਦਾ। ਛੋਟੇ-ਮੋਟੇ ਝੂਠ ਰਿਸ਼ਤੇ 'ਚ ਹਰ ਕੋਈ ਬੋਲਦਾ ਹੈ ਤਾਂਕਿ ਉਨ੍ਹਾਂ ਦਾ ਜੀਵਨ ਸਾਥੀ ਉਸ ਤੋਂ ਕਦੀ ਵੀ ਉਦਾਸ ਨਾ ਹੋਵੇ। ਜੀਵਨ ਸਾਥੀ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਲਈ ਝੂਠ ਬੋਲ ਹੋ ਜਾਂਦਾ ਹੈ।
1. ਹਰੇਕ ਗੱਲ ’ਤੇ ਤਾਰੀਫ ਕਰਨਾ
ਕਈ ਵਾਰ ਤੁਸੀਂ ਸੋਹਣੇ ਨਹੀਂ ਵੀ ਲੱਗਦੇ ਤਾਂ ਵੀ ਤੁਹਾਡਾ ਬੁਆਏਫਰੈਂਡ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਹੋ। ਇਸਦੇ ਇਲਾਵਾ ਖਾਣਾ ਸੁਆਦ ਨਾ ਵੀ ਬਣਿਆ ਹੋਵੇ ਤਾਂ ਵੀ ਉਹ ਤੁਹਾਡੇ ਖਾਣੇ ਦੀ ਹਮੇਸ਼ਾ ਤਾਰੀਫ ਕਰੇਗਾ।
2. ਹਰੇਕ ਗੱਲ ਨੂੰ ਸਹੀ ਕਹਿਣਾ
ਜੇਕਰ ਤੁਹਾਡਾ ਤੁਹਾਡੇ ਦੋਸਤ ਨਾਲ ਝਗੜਾ ਹੋ ਜਾਵੇ ਤਾਂ ਉਹ ਤੁਹਾਡੀ ਹਰ ਗੱਲ ਨੂੰ ਸਹੀ ਕਹੇਗਾ। ਚਾਹੇ ਤੁਸੀਂ ਉਸ ਸਮੇਂ ਗਲਤ ਹੀ ਕਿਉਂ ਨਾ ਹੋਵੋਂ। ਇੰਨਾ ਹੀ ਨਹੀਂ, ਬਹਿਸ ਕਰਦੇ ਸਮੇਂ ਇਹ ਵੀ ਬੋਲ ਸਕਦਾ ਹੈ ਕੀ ਤੁਸੀਂ ਹਮੇਸ਼ਾ ਸਹੀ ਬੋਲਦੇ ਹੋ।
3. ਲੜਾਈ ਹੋਣ ’ਤੇ ਦਿੰਦਾ ਹੈ ਤੁਹਾਡਾ ਸਾਥ
ਬਜ਼ਾਰ 'ਚ ਜੇਕਰ ਤੁਹਾਡੀ ਕਿਸੇ ਨਾ ਬਹਿਸ ਹੋ ਜਾਵੇ ਤਾਂ ਉਹ ਸਭ ਦੇ ਸਾਹਮਣੇ ਤੁਹਾਨੂੰ ਹੀ ਸਹੀ ਕਹੇਗਾ। ਤੁਹਾਨੂੰ ਸ਼ਾਂਤ ਕਰਵਾਉਂਦੇ ਹੋਏ ਕਹੇਗਾ ਕਿ ਇਨ੍ਹਾਂ ਲੋਕਾਂ ਦੀ ਆਦਤ ਹੀ ਅਜਿਹੀ ਹੁੰਦੀ ਹੈ। ਇਨ੍ਹਾਂ ਨਾਲ ਝਗੜਾ ਕਰਕੇ ਤੁਸੀ ਆਪਣਾ ਸਮੇਂ ਅਤੇ ਦਿਮਾਗ ਕਿਉਂ ਖਰਾਬ ਕਰ ਰਹੀ ਹੋ।
4. ਬਹਾਨੇ ਲਗਾਉਣੇ
ਜੇਕਰ ਤੁਹਾਡੇ ਬੁਆਏਫਰੈਂਡ ਦਾ ਮਨ ਤੁਹਾਨੂੰ ਮਿਲਣ ਦਾ ਨਾ ਹੋਵੇ ਤਾਂ ਉਹ ਕਈ ਤਰ੍ਹਾਂ ਦੇ ਬਹਾਣੇ ਲਗਾਵੇਗਾ। ਕਿਸੇ ਦੋਸਤ ਦੀ ਸਿਹਤ ਖਰਾਬ ਹੈ, ਉਸਦੇ ਕੋਲ ਜਾਣਾ ਹੈ, ਮੰਮੀ ਨਾਲ ਜ਼ਰੂਰੀ ਕੰਮ 'ਤੇ ਜਾਣਾ ਹੈ। ਉਹ ਅਜਿਹੇ ਬਹਾਨੇ ਇਸ ਲਈ ਲਗਾਉਂਦਾ ਹੈ ਕਿ ਤੁਹਾਨੂੰ ਬੁਰਾ ਨਾ ਲੱਗੇ।
5. ਸੋਹਣੇ ਹੋਣ ਦਾ ਝੂਠ ਬੋਲਣਾ
ਕੁੜੀਆਂ ਨੂੰ ਸ਼ਾਪਿੰਗ ਕਰਨਾ ਬਹੁਤ ਪਸੰਦ ਹੁੰਦਾ ਹੈ। ਉਹ ਉਦਾਸ ਹੈ ਤਾਂ ਸ਼ਾਪਿੰਗ ਕਰ ਸਕਦੀ ਹੈ ਅਤੇ ਖੁਸ਼ ਹੈ ਤਾਂ ਵੀ। ਕੁੜੀ ਸ਼ਾਪਿੰਗ ਨਾਲ ਉਸ ਤਰ੍ਹਾਂ ਪਿਆਰ ਕਰਦੀ ਹੈ, ਜਿੰਨਾ ਮੁੰਡੇ ਕ੍ਰਿਕਟ ਨਾਲ ਕਰਦੇ ਹਨ। ਜਦੋਂ ਕੁੜੀ ਆਪਣੇ ਬੁਆਏਫਰੈਂਡ ਨਾਲ ਸ਼ਾਪਿੰਗ 'ਤੇ ਜਾਂਦੀ ਹੈ ਤਾਂ ਮੁੰਡਾ ਕਹਿੰਦਾ ਹੈ ਕਿ ਤੁਸੀ ਇਕ ਦਮ ਫਿੱਟ ਹੋ ਕੋਈ ਵੀ ਡ੍ਰਰੈੱਸ ਲੈ ਲਓ ਸੋਹਣੀ ਲੱਗੇਗੀ।
ਔਰਤਾਂ ਦੇ ਫੈਸ਼ਨ ਟ੍ਰੇਂਡ ’ਚ ਫਲੌਰੋਸੇਂਟ ਗ੍ਰੀਨ ਦੀ ਹੈ ਖਾਸ ਮਹੱਤਤਾ
NEXT STORY