ਨਵੀਂ ਦਿੱਲੀ: ਸਰਦੀਆਂ ’ਚ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁਝ ਹੋਰ ਹੰੁਦਾ ਹੈ। ਇਸ ਨਾਲ ਸਰਦੀ ਤੋਂ ਬਚਾਅ ਰਹਿਣ ਦੇ ਨਾਲ ਸੁਆਦ ਵੀ ਬਰਕਰਾਰ ਰਹਿੰਦਾ ਹੈ। ਅਜਿਹੇ ’ਚ ਅੱਜ ਅਸੀਂ ਤੁਹਾਡੇ ਲਈ ਹਰੇ ਮਟਰ ਦਾ ਸ਼ੋਰਬਾ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਬਣਾਉਣ ’ਚ ਆਸਾਨ ਹੋਣ ਦੇ ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੋਵੇਗਾ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਾਰੀਕਾ...
ਇਹ ਵੀ ਪੜ੍ਹੋ:ਘਰ ਦੀ ਰਸੋਈ ’ਚ ਇੰਝ ਬਣਾਓ ਪੁਦੀਨੇ ਵਾਲੇ ਚੌਲ
ਬਣਾਉਣ ਲਈ ਸਮੱਗਰੀ
ਹਰੇ ਮਟਰ-2 ਕੱਪ (ਉਬਲੇ ਹੋਏ)
ਪਾਲਕ-2 ਕੱਪ (ਉਬਲੀ ਹੋਈ)
ਪਿਆਜ਼- 1 (ਬਾਰੀਕ ਕੱਟਿਆ ਹੋਇਆ)
ਅਦਰਕ-1 ਛੋਟਾ ਟੁੱਕੜਾ
ਲਸਣ-4-5 ਕਲੀਆਂ
ਹਰੀ ਮਿਰਚ- 2
ਤੇਜ਼ ਪੱਤਾ-2-3
ਜੀਰਾ-1/2 ਛੋਟਾ ਚਮਚਾ
ਇਲਾਇਚੀ- 1
ਦਾਲਚੀਨੀ-1 ਛੋਟਾ ਟੁੱਕੜਾ
ਤੇਲ ਲੋੜ ਅਨੁਸਾਰ
ਲੂਣ ਲੋੜ ਅਨੁਸਾਰ
ਪਾਣੀ ਲੋੜ ਅਨੁਸਾਰ
ਕ੍ਰੀਮ- 1 ਵੱਡਾ ਚਮਚਾ
ਇਹ ਵੀ ਪੜ੍ਹੋ:Cooking Tips:ਸਰਦੀਆਂ 'ਚ ਬਣਾ ਕੇ ਖਾਓ ਬ੍ਰੋਕਲੀ-ਬਾਦਾਮ ਸੂਪ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਮਿਕਸੀ ’ਚ ਲਸਣ, ਅਦਰਕ ਅਤੇ ਹਰੀ ਮਿਰਚ ਪਾ ਕੇ ਪੇਸਟ ਬਣਾ ਲਓ।
2. ਹੁਣ ਮਟਰ ਅਤੇ ਪਾਲਕ ਦਾ ਪੇਸਟ ਬਣਾਓ।
3. ਪੈਨ ’ਚ ਤੇਲ ਗਰਮ ਕਰਕੇ ਜੀਰਾ, ਦਾਲਚੀਨੀ ਅਤੇ ਤੇਜ਼ ਪੱਤਾ ਹੌਲੀ ਅੱਗ ’ਤੇ ਭੁੰਨੋ।
4. ਇਸ ’ਚ ਪਿਆਜ਼ ਪਾ ਕੇ, ਅਦਰਕ-ਲਸਣ ਦਾ ਪੇਸਟ ਪਾ ਕੇ ਭੁੰਨੋ।
5. ਹੁਣ ਮਟਰ ਅਤੇ ਪਾਲਕ ਦਾ ਪੇਸਟ ਪਾ ਕੇ 5-6 ਮਿੰਟ ਤੱਕ ਪਕਾਓ।
6. ਇਸ ’ਚ ਨਮਕ ਅਤੇ ਪਾਣੀ ਪਾ ਕੇ 2-4 ਮਿੰਟ ਤੱਕ ਉਬਾਲੋ।
7. ਇਸ ਨੂੰ ਖਾਣ ਲਈ ਕੌਲੀ ’ਚ ਕੱਢ ਕੇ ਕ੍ਰੀਮ ਨਾਲ ਗਾਰਨਿਸ਼ ਕਰੋ।
8. ਲਓ ਜੀ ਤੁਹਾਡਾ ਹਰੇ ਮਟਰ ਦਾ ਸ਼ੋਰਭਾ ਬਣ ਕੇ ਤਿਆਰ ਹੈ।
ਚੁਕੰਦਰ 'ਚ ਮਿਲਾ ਕੇ ਲਾਓ ਇਹ ਤਿੰਨ ਚੀਜ਼ਾਂ, ਚਿਹਰੇ 'ਤੇ ਪਈਆਂ ਛਾਹੀਆਂ ਤੋਂ ਮਿਲੇਗਾ ਛੁਟਕਾਰਾ
NEXT STORY