ਨਵੀਂ ਦਿੱਲੀ- ਔਰਤਾਂ ਦੇ ਪਸੰਦੀਦਾ ਤਿਉਹਾਰ ਕਰਵਾਚੌਥ ਨੂੰ ਕੁਝ ਹੀ ਦਿਨ ਰਹਿ ਗਏ ਹਨ। ਕਰਵਾਚੌਥ 'ਤੇ ਔਰਤਾਂ ਕੱਪੜੇ, ਗਹਿਣੇ ਅਤੇ ਚੂੜੀਆਂ ਆਦਿ ਖਰੀਦੀਆਂ ਹਨ। ਉਹ ਮੇਕਅਪ, ਆਊਟਫਿਟ ਅਤੇ ਚੂੜੀਆਂ ਵੀ ਪਹਿਲੇ ਹੀ ਪਾ ਕੇ ਪਸੰਦ ਕਰਦੀਆਂ ਹਨ। ਕਰਵਾਚੌਥ ਦੇ ਤਿਉਹਾਰ ਕਾਰਨ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ।
ਜੇਕਰ ਤੁਸੀਂ ਵੀ ਕਰਵਾਚੌਥ 'ਤੇ ਦੁਲਹਨ ਦੀ ਤਰ੍ਹਾਂ ਸੁੰਦਰ ਦਿਖਣਾ ਚਾਹੁੰਦੇ ਹੋ ਤਾਂ ਸੁੰਦਰ ਚੀਜ਼ਾਂ ਖਰੀਦਣ 'ਚ ਜ਼ਰਾ ਵੀ ਦੇਰ ਨਾ ਕਰੋ। ਕਰਵਾਚੌਥ 'ਤੇ ਔਰਤਾਂ ਵਲੋਂ ਸ਼ਿੰਗਾਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਕਰਵਾਚੌਥ ਵਾਲੇ ਦਿਨ ਸਾਰੀਆਂ ਔਰਤਾਂ ਤਿਆਰ ਹੋ ਕੇ ਵਰਤ ਰੱਖਦੀਆਂ ਹਨ ਅਤੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।
ਔਰਤਾਂ ਇਸ ਦਿਨ ਮੈਚਿੰਗ ਸੂਟ ਜਾਂ ਡਰੈੱਸ ਦੇ ਨਾਲ ਮੈਚਿੰਗ ਚੂੜੀਆਂ ਪਹਿਨਦੀਆਂ ਹਨ ਅਤੇ 16 ਸ਼ਿੰਗਾਰ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਚਿਹਰੇ 'ਤੇ ਇਕ ਵੱਖਰਾ ਹੀ ਨੂਰ ਦਿਖਾਈ ਦਿੰਦਾ ਹੈ। ਜੇਕਰ ਤੁਸੀਂ ਵੀ ਕਰਵਾਚੌਥ 'ਤੇ ਮੈਚਿੰਗ ਚੂੜੀਆਂ ਖਰੀਦਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਤੋਂ ਵਧ ਇਕ ਨਵੇਂ ਸਟਾਈਲ ਦੀਆਂ ਚੂੜੀਆਂ ਦੱਸਣ ਜਾ ਰਹੇ ਹਾਂ। ਇਥੇ ਦੇਖੋ ਖੂਬਸੂਰਤ ਚੂੜੀਆਂ ਦੇ ਡਿਜ਼ਾਈਨ...
ਜੇ ਆ ਜਾਵੇ ਮਰਦਾਨਾ ਕਮਜ਼ੋਰੀ ਤਾਂ ਨਾ ਹੋਵੋ ਪ੍ਰੇਸ਼ਾਨ, ਇੰਝ ਕਰੋ ਸਮਾਧਾਨ
NEXT STORY