ਜਲੰਧਰ- ਠੰਡ ਤੋਂ ਬਚਣ ਲਈ ਔਰਤਾਂ ਅਤੇ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਵਿੰਟਰ ਡਰੈੱਸ ਟਰਾਈ ਕਰ ਰਹੀਆਂ ਹਨ। ਕੁਝ ਡਰੈੱਸਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਔਰਤਾਂ ਹਰ ਵਾਰ ਠੰਡ ਵਿਚ ਪਹਿਨਦੀਆਂ ਹਨ ਪਰ ਮਾਰਕੀਟ ਵਿਚ ਕੁਝ ਅਜਿਹੀਆਂ ਡਰੈੱਸਾਂ ਵੀ ਮੁਹੱਈਆ ਹਨ ਜਿਨ੍ਹਾਂ ਨੂੰ ਔਰਤਾਂ ਬੀਤੇ 2-3 ਸਾਲਾਂ ਤੋਂ ਟਰਾਈ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਕਸ਼ਮੀਰੀ ਕੋਟ, ਜੋ ਔਰਤਾਂ ਨੂੰ ਬਹੁਤ ਟ੍ਰੈਡੀਸ਼ਨਲ ਲੁਕ ਦਿੰਦੇ ਹਨ। ਕਸ਼ਮੀਰੀ ਕੋਟ ਦੇਖਣ ਵਿਚ ਬਹੁਤ ਹੀ ਸੋਹਣੇ ਅਤੇ ਅਟ੍ਰੈਕਟਿਵ ਹੁੰਦੇ ਹਨ। ਇਸਨੂੰ ਔਰਤਾਂ ਇੰਡੀਅਨ ਅਤੇ ਵੈਸਟਰਨ ਦੋਵਾਂ ਤਰ੍ਹਾਂ ਪਹਿਨ ਸਕਦੀਆਂ ਹਨ। ਕਸ਼ਮੀਰੀ ਕੋਟ ਕਸ਼ਮੀਰੀ ਕੁਰਤੇ ਵਾਂਗ ਹੀ ਲੱਗਦੇ ਹਨ, ਪਰ ਇਹ ਨੈੱਕ ਤੋਂ ਕਾਲਰ ਡਿਜ਼ਾਈਨ ਦੇ ਹੁੰਦੇ ਹਨ ਅਤੇ ਕੋਟ ਦੇ ਦੋਹਾਂ ਸਾਈਟਾਂ ਵਿਚ ਵੱਡੀ ਪਾਕੇਟ ਹੁੰਦੀ ਹੈ। ਕਈ ਔਰਤਾਂ ਨੂੰ ਜੀਨਸ ਟਾਪ ਨਾਲ ਕਸ਼ਮੀਰੀ ਕੋਟ ਨੂੰ ਫਰੰਟ ਤੋਂ ਓਪਨ ਪਹਿਨੇ ਦੇਖਿਆ ਜਾ ਸਕਦਾ ਹੈ, ਉਥੋਂ ਜ਼ਿਆਦਾਤਰ ਔਰਤਾਂ ਕਸ਼ਮੀਰੀ ਕੋਟ ਨੂੰ ਫਰੰਟ ਤੋਂ ਬੰਦ ਕਰ ਕੇ ਪਹਿਨਣਾ ਪਸੰਦ ਕਰ ਰਹੀਆਂ ਹਨ।
ਕਸ਼ਮੀਰੀ ਕੋਟ ਔਰਤਾਂ ਨੂੰ ਸਰਦੀ ਤੋਂ ਬਚਾਉਣ ਦੇ ਨਾਲ-ਨਾਲ ਬਹੁਤ ਸਟਾਈਲਿਸ਼ ਅਤੇ ਸ਼ਾਹੀ ਲੁਕ ਦਿੰਦਾ ਹੈ। ਇਸ ਨੂੰ ਸਿਰਫ ਜੰਮੂ-ਕਸ਼ਮੀਰ ਦੀਆਂ ਹੀ ਨਹੀਂ ਸਗੋਂ ਹੋਰ ਸੂਬਿਆਂ ਦੀਆਂ ਔਰਤਾਂ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ। ਇਨ੍ਹਾਂ ਕਸ਼ਮੀਰੀ ਕੋਟਾਂ ’ਤੇ ਕਸ਼ਮੀਰੀ ਕਢਾਈ ਕੀਤੀ ਗਈ ਹੁੰਦੀ ਹੈ ਜੋ ਇਨ੍ਹਾਂ ਨੂੰ ਚਾਰ ਚੰਦ ਲਗਾਉਂਦੀ ਹੈ। ਮਾਰਕੀਟ ਵਿਚ ਕਈ ਤਰ੍ਹਾਂ ਦੇ ਕਸ਼ਮੀਰੀ ਕਢਾਈ ਦੇ ਡਿਜ਼ਾਈਨਰ ਕੋਟ ਮੁਹੱਈਆ ਹਨ, ਜਿਨ੍ਹਾਂ ਨੂੰ ਔਰਤਾਂ ਆਪਣੀ ਪਸੰਦ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੀਨਸ ਖਰੀਦਣ ਸਮੇਂ ਕੁੜੀਆਂ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ , ਮਿਲੇਗੀ Perfect Fitting
NEXT STORY