ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਦੇ ਵੈਸਟਰਨ ਵੀਅਰ ’ਚ ਕੋਟ ਸੈੱਟ ਅੱਜ-ਕੱਲ ਔਰਤਾਂ ਦੇ ਫੇਵਰੇਟ ਆਊਟਫਿਟਸ ’ਚ ਸ਼ਾਮਲ ਹਨ। ਵੱਖ-ਵੱਖ ਤਰ੍ਹਾਂ ਦੇ ਸਟਾਈਲ ਅਤੇ ਡਿਜ਼ਾਈਨਜ਼ ਮਾਰਕੀਟ ’ਚ ਅਵੇਲੇਬਲ ਹਨ, ਇਨ੍ਹਾਂ ਕੋਟ ਸੈੱਟਸ ’ਚ ਇੰਡੀਅਨ ਲੁੱਕ ਕੋਟ ਸੈਟਸ ਅਤੇ ਵੈਸਟਰਨ ਲੁੱਕ ਕੋਟ ਸੈਟਸ ਦੋਵੇਂ ਤਰ੍ਹਾਂ ਦੇ ਕੋਟ ਸੈੱਟਸ ਕਾਫੀ ਜ਼ਿਆਦਾ ਪ੍ਰਚੱਲਿਤ ਹੋ ਰਹੇ ਹਨ।
ਇਸ ਤੋਂ ਇਲਾਵਾ ਅੱਜ-ਕੱਲ ਗਰਮੀਆਂ ਦੌਰਾਨ ਔਰਤਾਂ ’ਚ ਲੂਜ਼ਰ ਸ਼ਰਟ ਐਂਡ ਲੂਜ਼ਰ ਲੋਅਰ ਕੋਟ ਸੈੱਟਸ ਔਰਤਾਂ ਖੂਬ ਪਸੰਦ ਕਰਦੀਆਂ ਹਨ ਕਿਉਂਕਿ ਇਨ੍ਹਾਂ ’ਚ ਕੰਫਰਟ ਫੈਕਟਰ ਬਹੁਤ ਜ਼ਿਆਦਾ ਹਨ, ਜੋ ਗਰਮੀ ਦੇ ਅਹਿਸਾਸ ਨੂੰ ਕਾਫੀ ਘੱਟ ਕਰ ਦਿੰਦੇ ਹਨ। ਇਸ ਤਰ੍ਹਾਂ ਦੇ ਕੋਟ ਸੈੱਟਸ ਦਾ ਫੈਬ੍ਰਿਕ ਲਿਲਨ ਜਾਂ ਫਿਰ ਕਾਟਨ ਦੀ ਵਜ੍ਹਾ ਨਾਲ ਇਸ ਦਾ ਕੰਫਰਟ ਲੈਵਲ ਹੋਰ ਵੀ ਵੱਧ ਜਾਂਦਾ ਹੈ, ਜੋ ਔਰਤਾਂ ਦੀ ਕੰਫਰਟ ਦੇ ਨਾਲ-ਨਾਲ ਸਟਾਈਲ ਦੇ ਰਿਹਾ ਹੈ।
ਅੱਜ-ਕੱਲ ਇਹ ਔਰਤਾਂ ਲਈ ਪਹਿਲ ਬਣ ਚੁੱਕਾ ਹੈ ਕਿਉਂਕਿ ਜਿੱਥੇ ਔਰਤਾਂ ਨੂੰ ਸਟਾਈਲ ਪਸੰਦ ਹੈ, ਉੱਥੇ ਔਰਤਾਂ ਨੂੰ ਅਜਿਹੇ ਆਊਟਫਿੱਟਸ ਹੀ ਪਸੰਦ ਆਉਂਦੇ ਹਨ, ਜੋ ਪਹਿਨਣ ’ਚ ਸਟਾਈਲਿਸ਼ ਦੇ ਨਾਲ-ਨਾਲ ਕੰਫਰਟੇਬਲ ਵੀ ਹੋਣ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜ-ਕੱਲ ਇਸ ਤਰ੍ਹਾਂ ਦੇ ਕੰਫਰਟੇਬਲ ਲੂਜ਼ਰ ਫਿੱਟ ਕੋਟ ਪਹਿਨਣਾ ਬਹੁਤ ਪਸੰਦ ਕਰ ਰਹੀਆਂ ਹਨ ਅਤੇ ਇਸੇ ਦੌਰਾਨ ਅੰਮ੍ਰਿਤਸਰ ’ਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ’ਚ ਇਸ ਤਰ੍ਹਾਂ ਦੇ ਲੂਜ਼ਰ ਫਿੱਟ ਕੋਟ ਸੈੱਟਸ ’ਚ ਪੁੱਜ ਰਹੀਆਂ ਹਨ, ਜੋ ਉਨ੍ਹਾਂ ਨੂੰ ਕੰਫਰਟ ਦੇ ਨਾਲ-ਨਾਲ ਸਟਾਈਲ ਵੀ ਦੇ ਰਹੇ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰ ’ਚ ਔਰਤਾਂ ਦੇ ਆਰਕਸ਼ਕ ਲੂਜ਼ਰ ਫਿਟ ਕੋਟ ਸੈੱਟਸ ਪਹਿਨੇ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ ਹਨ।
ਜੇ ਤੁਸੀਂ ਵੀ ਹੋ ਮੋਕਿਆਂ ਤੋਂ ਪਰੇਸ਼ਾਨ ਤਾਂ ਵਰਤੋ ਇਹ ਘਰੇਲੂ ਨੁਸਖ਼ੇ, ਦਿਨਾਂ 'ਚ ਮਿਲੇਗਾ ਆਰਾਮ
NEXT STORY