ਮੁਟਿਆਰਾਂ ਜਿਸ ਤਰ੍ਹਾਂ ਨਾਲ ਵਿਆਹ, ਪਾਰਟੀ ਤੇ ਹੋਰ ਤਿਉਹਾਰਾਂ ਅਤੇ ਮੌਕਿਆਂ ’ਤੇ ਆਪਣੀ ਪਸੰਦੀਦਾ ਡਰੈੱਸ ਅਤੇ ਅਸੈੱਸਰੀਜ਼ ਨੂੰ ਸਟਾਈਲ ਕਰਦੀਆਂ ਹਨ ਉਸੇ ਤਰ੍ਹਾਂ ਜਦੋਂ ਗੱਲ ਦੇਸ਼ਭਗਤੀ ਦੀ ਆਉਂਦੀ ਹੈ ਤਾਂ ਮੁਟਿਆਰਾਂ ਆਪਣੇ ਉਤਸਾਹ ਅਤੇ ਜੋਸ਼ ਨਾਲ ਤਿਰੰਗੇ ਦੇ ਰੰਗਾਂ ਦੇ ਸੂਟ, ਸਾੜ੍ਹੀ, ਅਸੈੱਸਰੀਜ਼ ਆਦਿ ਵਿਚ ਸੱਜ ਕੇ ਇਸ ਭਾਵਨਾ ਨੂੰ ਹੋਰ ਵੀ ਜੀਵੰਤ ਬਣਾ ਦਿੰਦੀਆਂ ਹਨ। ਖਾਸ ਕਰ ਕੇ ਰਾਸ਼ਟਰੀ ਤਿਉਹਾਰਾਂ ਵਿਚ ਮੁਟਿਆਰਾਂ ਨੂੰ ਤਿਰੰਗੇ ਦੇ ਰੰਗਾਂ ਦੇ ਸੂਟ, ਚੂੜੀਆਂ, ਟੋਪੀ, ਦੁਪੱਟਾ ਅਤੇ ਹੋਰ ਅਸੈੱਸਰੀਜ਼ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ। ਦੇਸ਼ ਦੇ ਪ੍ਰਮੁੱਖ ਰਾਸ਼ਟਰੀ ਤਿਉਹਾਰਾਂ ਜਿਵੇਂ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ’ਤੇ ਸਕੂਲਾਂ, ਕਾਲਜਾਂ ਅਤੇ ਭਾਈਚਾਰਕ ਇਕੱਠ ਵਿਚ ਮੁਟਿਆਰਾਂ ਤਿਰੰਗੇ ਦੇ ਰੰਗਾਂ ਵਿਚ ਸਜੀਆਂ ਨਜ਼ਰ ਆਉਂਦੀਆਂ ਹਨ।
ਉਨ੍ਹਾਂ ਦਾ ਪਹਿਰਾਵਾ ਨਾ ਸਿਰਫ ਫੈਸ਼ਨ ਦਾ ਹਿੱਸਾ ਹੁੰਦਾ ਹੈ ਸਗੋਂ ਇਹ ਦੇਸ਼ ਦੇ ਪ੍ਰਤੀ ਉਨ੍ਹਾਂ ਦੇ ਪ੍ਰੇਮ ਅਤੇ ਸਨਮਾਨ ਨੂੰ ਦਰਸਾਉਂਦਾ ਹੈ। ਮੁਟਿਆਰਾਂ ਵੱਲੋਂ ਤਿਰੰਗੇ ਦੇ ਰੰਗ ਕੇਸਰੀ, ਚਿੱਟੇ ਅਤੇ ਹਰੇ ਰੰਗ ਦੇ ਸੂਟ, ਸਲਵਾਰ-ਕਮੀਜ਼ ਜਾਂ ਸਾੜ੍ਹੀ ਇਸ ਮੌਕੇ ’ਤੇ ਖਾਸ ਪਸੰਦ ਕੀਤੇ ਜਾਂਦੇ ਹਨ। ਕੁਝ ਮੁਟਿਆਰਾਂ ਤਿਰੰਗੇ ਦੇ ਤਿੰਨਾਂ ਰੰਗਾਂ ਨੂੰ ਇਕੱਠੇ ਸ਼ਾਮਲ ਕਰਦੀਆਂ ਹਨ ਜਿਵੇਂ ਕੇਸਰੀ ਕੁੜਤਾ, ਚਿੱਟੀ ਸਲਵਾਰ ਅਤੇ ਹਰ ਦੁਪੱਟਾ ਤਾਂ ਕੁਝ ਨੂੰ ਚਿੱਟੇ ਰੰਗ ਦੇ ਸੂਟ ’ਚ ਤਿੰਨੇ ਰੰਗ ਦੇ ਦੁਪੱਟੇ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।
ਦੇਸ਼ਭਗਤੀ ਮੌਕੇ ’ਤੇ ਮੁਟਿਆਰਾਂ ਕੇਸਰੀ, ਚਿੱਟੇ ਅਤੇ ਹਰੇ ਰੰਗ ਦੀਆਂ ਚੂੜੀਆਂ ਵੀ ਪਹਿਨਦੀਆਂ ਹਨ। ਕੁਝ ਚੂੜੀਆਂ (ਕੜਿਆਂ) ’ਤੇ ‘ਜੈ ਹਿੰਦ’ ਜਾਂ ‘ਵੰਦੇ ਮਾਤਰਮ’ ਵਰਗੇ ਨਾਅਰੇ ਲਿਖੇ ਹੁੰਦੇ ਹਨ ਜੋ ਉਨ੍ਹਾਂ ਦੇ ਉਤਸ਼ਾਹ ਨੂੰ ਹੋਰ ਵਧਾਉਂਦੇ ਹਨ। ਇਨ੍ਹਾਂ ਮੌਕਿਆਂ ’ਤੇ ਮੁਟਿਆਰਾਂ ਨੂੰ ਤਿਰੰਗੇ ਦੇ ਰੰਗਾਂ ਵਾਲੀ ਕੈਪ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਤਿਰੰਗੇ ਦੇ ਰੰਗਾਂ ਵਾਲਾ ਦੁਪੱਟਾ, ਭਾਵੇਂ ਉਹ ਕੇਸਰੀ, ਚਿੱਟੇ ਜਾਂ ਹਰੇ ਰੰਗ ਦਾ ਹੋਵੇ, ਮੁਟਿਆਰਾਂ ਦੇ ਪਹਿਰਾਵੇ ਵਿਚ ਚਾਰ ਚੰਦ ਲਗਾਉਂਦੀ ਹੈ। ਕੁਝ ਦੁਪੱਟਿਆਂ ’ਤੇ ਤਿਰੰਗੇ ਦਾ ਡਿਜ਼ਾਈਨ ਜਾਂ ਦੇਸ਼ਭਗਤੀ ਨਾਲ ਜੁੜੇ ਪ੍ਰਤੀਕ ਜਿਵੇਂ ਭਾਰਤ ਮਾਤਾ ਜਾਂ ਆਜ਼ਾਦੀ ਘੁਲਾਟੀਆਂ ਦੀਆਂ ਫੋਟੋਆਂ ਵੀ ਬਣੀਆਂ ਹੁੰਦੀਆਂ ਹਨ। ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਮੌਕੇ ’ਤੇ ਸਕੂਲਾਂ ਵਿਚ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਹੁੰਦੇ ਹਨ ਜਿਨ੍ਹਾਂ ਵਿਚ ਤਿਰੰਗੇ ਦੇ ਰੰਗਾਂ ਵਿਚ ਸਜੇ ਪਹਿਰਾਵੇ ਨਾ ਿਸਰਫ ਉਨ੍ਹਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਸਗੋਂ ਦਰਸ਼ਕਾਂ ਵਿਚ ਵੀ ਦੇਸ਼ਭਗਤੀ ਦੀ ਭਾਵਨਾ ਜਾਗ੍ਰਿਤ ਕਰਦੇ ਹਨ।
ਕਈ ਵਾਰ, ਸਮਾਜਿਕ ਸੰਗਠਨ ਜਾਂ ਸਥਾਨਕ ਭਾਈਚਾਰਾ ਤਿਰੰਗਾ ਯਾਤਰਾ ਜਾਂ ਰੈਲੀਆਂ ਆਯੋਜਿਤ ਕਰਦੇ ਹਨ ਜਿਨ੍ਹਾਂ ਵਿਚ ਮੁਟਿਆਰਾਂ ਅਤੇ ਔਰਤਾਂ ਵੀ ਤਿਰੰਗੇ ਦੇ ਰੰਗਾਂ ਵਿਚ ਸੱਜ ਕੇ ਹਿੱਸਾ ਲੈਂਦੀਆਂ ਹਨ। ਇਹ ਰੈਲੀਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੰਦੀਆਂ ਹਨ। ਦੂਜੇ ਪਾਸੇ ਅੱਜਕੱਲ ਫੈਸ਼ਨ ਡਿਜ਼ਾਈਨਰ ਵੀ ਦੇਸ਼ਭਗਤੀ ਨੂੰ ਆਪਣੇ ਡਿਜ਼ਾਈਨਾਂ ਵਿਚ ਸ਼ਾਮਲ ਕਰ ਰਹੇ ਹਨ। ਤਿਰੰਗੇ ਦੇ ਰੰਗਾਂ ਤੋਂ ਪ੍ਰੇਰਿਤ ਸਾੜ੍ਹੀਆਂ, ਲਹਿੰਗੇ ਅਤੇ ਅਨਾਰਕਲੀ ਸੂਟ ਬਾਜ਼ਾਰ ਵਿਚ ਖੂਬ ਪਸੰਦ ਕੀਤੇ ਜਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਸਰੀਰ ਦਾ ਤਾਪਮਾਨ ਵਧਣ ਨਾਲ ਹੋ ਸਕਦਾ ਹੈ ਵਾਇਰਲ ਬੁਖਾਰ, ਜਾਣੋ ਲੱਛਣ ਤੇ ਇਲਾਜ
NEXT STORY