ਮੁੰਬਈ— ਭਾਰਤੀ ਮੂਲ ਦੀ ਅਮਰੀਕੀ ਮਾਡਲ ਅਤੇ ਲੇਖਕ ਪਦਮ ਲਕਸ਼ਮੀ ਇਕ ਫਰਵਰੀ ਤੋਂ ਸ਼ੁਰੂ ਹੋਣ ਵਾਲੇ 'ਲੈਕਮੇ ਫੈਸ਼ਨ ਵੀਕ' (ਐੱਲ. ਐੱਫ. ਡਬਲਯੂ) 'ਚ ਮਸ਼ਹੂਰ ਡਿਜ਼ਈਨਰ ਤਰੁਣ ਤਹਿਲਿਯਾਨੀ ਦੇ ਲਈ ਰੈਂਪ ਵਾਕ 'ਤੇ ਬਤੌਰ ਸ਼ੋਸਟਾਪਰ ਉਤਰਨ ਲਈ ਤਿਆਰ ਹੈ।
'ਟਾਪ ਸ਼ੋਅ' ਦੀ ਮੇਜਬਾਨੀ ਕਰਨ ਲਈ ਪਹਿਚਾਣੀ ਜਾਣ ਵਾਲੀ ਲਕਸ਼ਮੀ ਮੁਗਲਾਂ ਤੋਂ ਪ੍ਰੇਰਿਤ ਤਹਿਲਿਯਾਨੀ ਦੀ ਕਲੈਕਸ਼ਨ 'ਚਸ਼ਮੇ ਸ਼ਾਹੀ' ਦਾ ਹਿੱਸਾ ਬਣੇਗੀ। ਪਹਿਲੀ ਵਾਰ ਇਸ ਸਮਾਰੋਹ 'ਚ ਰੈਂਪ 'ਤੇ ਚਲਣ ਜਾ ਰਹੀ ਹੈ 46 ਸਾਲ ਦੀ ਮਾਡਲ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤ ਦੇ ਲਈ ਰੈਂਪ 'ਤੇ ਚਲਣ ਨੂੰ ਲੈ ਕੇ ਬਹੁਤ ਉਤਸਾਹਿਤ ਹੈ। ਲਕਸ਼ਮੀ ਨੇ ਇਕ ਬਿਆਨ 'ਚ ਕਿਹਾ, '' ਮੈ ਕਾਫੀ ਉਤਸਾਹਿਤ ਹਾਂ ਕਿ ਮੈ ਆਪਣੇ ਦੋਸਤ ਤਰੁਣ ਤਹਿਲਿਯਾਨੀ ਦੇ ਲਈ ਰੈਂਪ ਵਾਕ ਕਰਾਗੀ। ਮੈ ਕਈ ਵਾਰ 'ਐੱਲ. ਐੱਫ. ਡਬਲਯੂ' ਸਮਾਰੋਹ 'ਚ ਸ਼ਿਕਾਇਤ ਕੀਤੀ ਸੀ ਕਿ ਰੈਂਪ ਵਾਕ ਕਰਨ ਦਾ ਮੌਕਾ ਮੈਨੂੰ ਕਦੀ ਨਹੀਂ ਮਿਲਿਆ ਅਤੇ ਮੈ ਇਸ ਸ਼ਾਨਦਾਰ ਸਮਾਰੋਹ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।''
ਤਹਿਲਿਯਾਨੀ ਨੇ ਕਿਹਾ ਕਿ ਲਕਸ਼ਮੀ ਉਨ੍ਹਾਂ ਦੇ ਕਲੈਕਸ਼ਨ ਦੇ ਲਈ ਇਕ ਦਮ ਉਚਿਤ ਹੈ। ਲਕਸ਼ਮੀ ਤਹਿਲਿਯਾਨੀ 4 ਫਰਬਰੀ ਸ਼ਨੀਵਾਰ ਨੂੰ ਰੈਂਪ ਵਾਕ 'ਤੇ ਚੱਲੇਗੀ।
ਬਲੈਕ ਕੌਫੀ ਦੇ ਫਾਇਦੇ
NEXT STORY