ਜਲੰਧਰ— ਬਿਰਿਆਨੀ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ 'ਚ ਤੁਸੀਂ ਆਪਣੀ ਮਨਪਸੰਦ ਦੀਆਂ ਸਬਜ਼ੀਆਂ ਮਿਕਸ ਕਰ ਸਕਦੇ ਹੋ। ਤੁਸੀਂ ਬਜ਼ਾਰ 'ਚ ਬਣੀ ਹੋਈ ਬਿਰਿਆਨੀ ਤਾਂ ਖੂਬ ਖਾਧੀ ਹੋਵੇਗੀ। ਆਓ ਜਾਣਦੇ ਹਾਂ ਪਨੀਰ ਬਰਿਆਨੀ ਦੀ ਰੈਸਿਪੀ ਦੇ ਬਾਰੇ ਜਿਸਨੂੰ ਤੁਸੀਂ ਆਸਾਨੀ ਨਾਲ ਘਰ 'ਚ ਬਣਾ ਸਕਦੇ ਹੋ।
ਸਮੱਗਰੀ
- 1 ਲੀਟਰ ਪਾਣੀ
- 300 ਗ੍ਰਾਮ ਚੌਲ
- 145 ਗ੍ਰਾਮ ਪਿਆਜ਼ (ਕੱਟੇ ਹੋਏ)
- 100 ਗ੍ਰਾਮ ਸ਼ਿਮਲਾ ਮਿਰਚ (ਮੈਰੀਨੇਟ ਕਰਨ ਲਈ)
- 300 ਗ੍ਰਾਮ ਪਨੀਰ
- 100 ਮਿ.ਲੀ ਦਹੀਂ
- 2 ਚਮਚ ਘਿਓ
- 2 ਪਿਆਜ਼ (ਫ੍ਰਾਈ ਕੀਤੇ ਹੋਏ)
- 1 ਚਮਚ ਅਦਰਕ, ਲਸਣ ਪੇਸਟ
- 6 ਲੌਂਗ
- 1 ਤੇਜ ਪੱਤਾ
- 1/2 ਚਮਚ ਨਮਕ
- 1 ਸਟਾਰ ਅਨਾਨਾਸ (ਚੱਕਰ ਫੁਲ)
- 1 ਦਾਲ-ਚੀਨੀ ਸਟਿੱਕ
- 1 ਵੱਡੀ ਇਲਾਇਚੀ
- 1 ਚਮਚ ਬਿਰਿਆਨੀ ਮਸਾਲਾ
- 1/2 ਚਮਚ ਲਾਲ ਮਿਰਚ
- 1/4 ਚਮਚ ਹਲਦੀ
- 1 ਚਮਚ ਗੁਲਾਬ ਜਲ
- ਹਰੀ ਮਿਰਚ
- 2 ਚਮਚ ਧਨੀਆ।
ਵਿਧੀ
1. ਸਭ ਤੋਂ ਪਹਿਲਾਂ ਪਾਣੀ 'ਚ ਚੌਲ ਉਬਾਲ ਲਓ ਅਤੇ ਇਕ ਪਾਸੇ ਰੱਖ ਦਿਓ।
2. ਹੁਣ ਇਕ ਪੈਨ 'ਚ 1 ਚਮਚ ਤੇਲ ਪਾਓ ਅਤੇ ਪਿਆਜ਼ ਨੂੰ ਹਲਕੇ ਭੂਰੇ ਹੋਣ ਤੱਕ ਪਕਾਓ ਅਤੇ ਇਸ ਨੂੰ ਇਕ ਪਾਸੇ ਰੱਖੋ।
3. ਪਨੀਰ ਨੂੰ ਮੈਰੀਨੇਟ ਕਰਨ ਲਈ ਇਕ ਭਾਂਡੇ 'ਚ ਪਨੀਰ, ਘਿਓ, ਅੱਧਾ ਫ੍ਰਾਈ ਕੀਤਾ ਹੋਇਆ ਪਿਆਜ਼, ਅਦਰਕ, ਲਸਣ ਪੇਸਟ, ਲੌਂਗ, ਤੇਜ ਪੱਤਾ, ਨਮਕ, ਸਟਾਰ ਅਨਾਨਾਸ (ਚੱਕਰ ਫੁਲ), ਦਾਲ ਚੀਨੀ ਸਟਿੱਕ, ਵੱਡੀ ਇਲਾਇਚੀ, ਛੋਟੀ ਇਲਾਇਚੀ, ਬਿਰਿਆਨੀ ਮਸਾਲਾ, ਲਾਲ ਮਿਰਚ, ਗੁਲਾਬ ਜਲ, ਹਰੀ ਮਿਰਚ, ਪੁਦੀਨਾ ਅਤੇ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਸਾਰੀ ਸਮੱਗਰੀ ਨੂੰ 15 ਮਿੰਟ ਮੈਰੀਨੇਟ ਹੋਣ ਦਿਓ।
4. ਇਸ ਤੋਂ ਕੜਾਹੀ 'ਚ ਮੈਰੀਨੇਟ ਪਨੀਰ ਸਮੱਗਰੀ ਪਾਓ, ਇਸ ਦੇ ਨਾਲ ਹੀ ਉੱਬਲੇ ਚੌਲ, ਬਚਿਆ ਫ੍ਰਈ ਪਿਆਜ਼ ਅਤੇ ਸ਼ਿਮਲਾ ਮਿਰਚ ਪਾ ਕੇ ਚੰਗੀ ਤਰ੍ਹਾਂ ਸਾਰੀ ਸਮੱਗਰੀ ਮਿਕਸ ਕਰੋ।
5. 10 ਤੋਂ 15 ਮਿੰਟ ਤੱਕ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਸਰਵ ਕਰੋ।
ਇਸ ਪੁਲ 'ਤੇ ਚੜਨ ਲਈ ਹਰ ਕੋਈ ਹੈ ਤਿਆਰ
NEXT STORY