ਨਵੀਂ ਦਿੱਲੀ— ਬੱਚਿਆਂ ਨੂੰ ਲੌਕੀ ਦੀ ਸਬਜ਼ੀ ਕੁਝ ਖਾਸ ਪਸੰਦ ਨਹੀਂ ਹੁੰਦੀ। ਅਜਿਹੇ 'ਚ ਤੁਸੀਂ ਕਸ਼ਮੀਰੀ ਲੌਕੀ ਬਣਾ ਸਕਦੇ ਹੋ। ਕਸ਼ਮੀਰੀ ਦਹੀਂ ਲੌਕੀ ਖਾਣ 'ਚ ਵੀ ਬਹੁਤ ਹੀ ਟੇਸਟੀ ਹੁੰਦੀ ਹੈ ਨਾਲ ਹੀ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾਂ ਸੁਆਦੀ ਕਸ਼ਮੀਰੀ ਦਹੀਂ ਲੌਕੀ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਲੌਕੀ 1 ਕਿਲੋਗ੍ਰਾਮ
- ਨਮਕ 1/4 ਚੱਮਚ
- ਦਹੀਂ 1.3 ਕਿਲੋਗ੍ਰਾਮ
- ਨਮਕ 1 ਚੱਮਚ
- ਇਲਾਇਚੀ 1 ਚੱਮਚ
- ਦਾਲਚੀਨੀ 1 ਇੰਚ
- ਲਸਣ 5-6 ਕਲੀਆਂ
- ਵੇਸਣ 1 ਚੱਮਚ
- ਅੰਡਾ 1
- ਸੌਂਫ ਦੇ ਬੀਜ ਪਾਊਡਰ 1 ਚੱਮਚ
- ਪਾਣੀ 440 ਮਿਲੀਲੀਟਰ
- ਪੁਦੀਨਾ 1 ਚੱਮਚ
- ਤੇਲ 2 ਚੱਮਚ
- ਪਾਣੀ 110 ਮਿਲੀਲੀਟਰ
- ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਇਕ ਕਿਲੋਗ੍ਰਾਮ ਲੌਕੀ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਸੁੱਕਾ ਲਓ। ਫਿਰ ਇਸ ਦਾ ਛਿਲਕਾ ਉਤਾਰ ਕੇ ਇਸ ਨੂੰ 1-1/2 ਇੰਚ ਦੇ ਆਕਾਰ 'ਚ ਛੋਟੇ-ਛੋਟੇ ਪੀਸ 'ਚ ਕੱਟ ਲਓ। ਇਸ 'ਚੋਂ ਸਾਰੇ ਬੀਜ ਬਾਹਰ ਕੱਢ ਦਿਓ।
2. ਇਕ ਭਾਂਡੇ 'ਚ ਤੇਲ ਗਰਮ ਕਰੋ ਅਤੇ ਇਸ 'ਚ 1/4 ਚੱਮਚ ਨਮਕ ਪਾਓ। ਫਿਰ ਇਸ 'ਚ ਲੌਕੀ ਨੂੰ ਤਲ ਲਓ।
3. ਕਿਸੇਂ ਦੂਜੇ ਭਾਂਡੇ 'ਚ 1.3 ਕਿਲੋਗ੍ਰਾਮ ਦਹੀਂ, 1 ਚੱਮਚ ਨਮਕ, 1 ਚੱਮਚ ਇਲਾਇਚੀ, 1 ਇੰਚ ਦਾਲਚੀਨੀ, 5-6 ਲਸਣ, 1 ਚੱਮਚ ਵੇਸਣ, 1 ਅੰਡਾ ਪਾ ਕੇ ਚੰਗੀ ਤਰ੍ਹਾਂ ਨਾਲ ਗ੍ਰਾਇੰਡ ਕਰੋ।
4. ਫਿਰ ਇਸ ਮਿਸ਼ਰਣ ਨੂੰ ਭਾਂਡੇ 'ਚ ਪਾ ਕੇ 20-25 ਮਿੰਟ ਲਈ ਪਕਾਓ।
5. ਇਕ ਭਾਰੀ ਤਲੇ ਵਾਲੀ ਕੜਾਈ 'ਚ ਫ੍ਰਾਈ ਕੀਤੀ ਹੋਈ ਲੌਕੀ, 1 ਚੱਮਚ ਸੌਂਫ ਪਾਊਡਰ, 440 ਮਿਲੀਲੀਟਰ ਪਾਣੀ ਪਾ ਕੇ ਢੱਕਣ ਨਾਲ ਕਵਰ ਕਰ ਲਓ ਅਤੇ 5 ਮਿੰਟ ਪੱਕਣ ਦਿਓ।
6. ਫਿਰ ਇਸ 'ਚ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਦਹੀਂ ਦਾ ਮਿਸ਼ਰਣ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਫਿਰ ਇਸ 'ਚ 1 ਚੱਮਚ ਧਨੀਆ, 2 ਚੱਮਚ ਤੇਲ, 110 ਮਿਲੀਲੀਟਰ ਪਾਣੀ ਪਾ ਕੇ ਢੱਕਣ ਨਾਲ ਕਵਰ ਕਰੋ ਅਤੇ 25 ਮਿੰਟ ਤਕ ਪਕਾਓ ਜਦੋਂ ਤਕ ਕਿ ਗ੍ਰੇਵੀ ਗਾੜ੍ਹੀ ਨਾ ਹੋ ਜਾਵੇ।
8. ਧਨੀਏ ਨਾਲ ਗਾਰਨਿਸ਼ ਕਰੋ ਅਤੇ ਰੋਟੀ ਨਾਲ ਗਰਮਾ-ਗਰਮ ਸਰਵ ਕਰੋ।
ਸਰਦੀਆਂ 'ਚ ਵਾਲਾਂ ਅਤੇ ਸਕਿਨ ਦੀ ਇਸ ਤਰ੍ਹਾਂ ਕਰੋ ਕੇਅਰ
NEXT STORY