ਨਵੀਂ ਦਿੱਲੀ— ਨਰਾਤਿਆਂ ਦੇ ਵਰਤ ਰੱਖੇ ਹਨ ਅਤੇ ਕੁਝ ਸਪੈਸ਼ਲ ਨਮਕੀਨ ਡਿਸ਼ ਖਾਣ ਦਾ ਮਨ ਕਰ ਰਿਹਾ ਹੈ ਤਾਂ ਇਸ ਵਾਰ ਸਵਾਂ ਚੌਲਾਂ ਨਾਲ ਤਿਆਰ ਕੀਤਾ ਹੋਇਆ ਢੋਕਲਾ ਬਣਾ ਕੇ ਖਾਓ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਸਵਾਂ ਚੌਲ 1 ਕੱਪ
- ਦਹੀਂ 1 ਕੱਪ
- ਤੇਲ 2 ਚੱਮਚ
- ਸੇਂਧਾ ਨਮਕ ਸੁਆਦ ਮੁਤਾਬਕ
- ਸੋਡਾ 1/4 ਚੱਮਚ
- ਅਦਰਕ ਪੇਸਟ 1/4 ਚੱਮਚ
- ਖੰਡ ਸੁਆਦ ਮੁਤਾਬਕ
- ਕੜੀ ਪੱਤੇ 5-7
- ਹਰੀ ਮਿਰਚ ਸੁਆਦ ਮੁਤਾਬਕ
- ਧਨੀਏ ਦੇ ਪੱਤੇ ਸੁਆਦ ਮੁਤਾਬਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਸਵਾਂ ਚੌਲਾਂ ਨੂੰ ਮਿਕਸੀ 'ਚ ਦਰਦਰਾ ਪੀਸ ਲਓ।
2. ਇਸ ਨੂੰ ਬਾਊਲ 'ਚ ਕੱਢ ਕੇ ਇਸ 'ਚ ਦਹੀਂ ਅਤੇ ਇਕ ਚੱਮਚ ਤੇਲ ਮਿਲਾ ਕੇ ਗਾੜ੍ਹਾ ਘੋਲ ਤਿਆਰ ਕਰੋ।
3. ਫਿਰ ਨਮਕ ਅਤੇ ਖੰਡ ਮਿਲਾ ਕੇ ਮਿਕਸ ਕਰੋ ਅਤੇ ਇਸ ਨੂੰ ਢੱਕ ਕੇ ਅੱਧੇ ਘੰਟੇ ਲਈ ਇਕ ਸਾਈਡ ਰੱਖ ਦਿਓ।
4. ਫਿਰ ਇਸ 'ਚ ਧਨੀਏ ਦੇ ਪੱਤੇ, ਅਦਰਕ ਦੀ ਪੇਸਟ, ਹਰੀ ਮਿਰਚ ਅਤੇ ਸੋਡਾ ਮਿਲਾ ਲਓ।
5. ਫਿਰ ਇਹ ਘੋਲ ਸਿਟਮਰ 'ਚ ਪਾਓ ਅਤੇ ਇਸ ਨੂੰ ਭਾਫ 'ਚ 10 ਤੋਂ 15 ਮਿੰਟ ਤਕ ਪਕਾਓ।
6. ਇਸ ਤੋਂ ਬਾਅਦ ਠੰਡਾ ਹੋਣ ਤੱਕ ਕੜੀ ਪੱਤੇ ਨੂੰ ਤੜਕਾ ਲਗਾਓ।
7. ਇਸ ਨੂੰ ਚੌਰਸ ਆਕਾਰ 'ਚ ਕੱਟ ਲਓ ਅਤੇ ਤਿਆਰ ਕੀਤੇ ਹੋਏ ਤੜਕੇ ਨਾਲ ਗਾਰਨਿਸ਼ ਕਰਕੇ ਸਰਵ ਕਰੋ।
ਕੇਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ
NEXT STORY