ਵੈੱਬ ਡੈਸਕ - ਘਰਾਂ 'ਚ ਆਮ ਤੌਰ 'ਤੇ ਲੋਕ ਸੂਜੀ, ਮੂੰਗਦਾਲ ਅਤੇ ਸੋਹਨ ਦਾ ਹਲਵਾ ਸਭ ਤੋਂ ਵੱਧ ਬਣਾਉਂਦੇ ਅਤੇ ਖਾਂਦੇ ਹਨ। ਭਾਰਤੀਆਂ 'ਚ ਚੰਗੇ ਕੰਮ ਤੋਂ ਪਹਿਲਾਂ ਮਿੱਠਾ ਜ਼ਰੂਰ ਬਣਾਉਂਦੇ ਹਨ ਅਤੇ ਅਜਿਹੇ 'ਚ ਤੁਸੀਂ ਜੇਕਰ ਕੁਝ ਨਵਾਂ ਟਰਾਈ ਕਰਨਾ ਚਾਹੁੰਦੇ ਹੋ 'ਤਾਂ ਰਾਜਸਥਾਨੀ ਗੁਆਬ ਹਨਵਾ ਬਣਾਓ। ਰਾਜਸਥਾਨ ਦੇ ਪਾਲੀ ਜਿਲ੍ਹੇ ਦਾ ਗੁਲਾਬ ਹਲਵਾ ਆਪਣੀ ਅਨੋਖੀ ਖੁਬਬੂ, ਮੁਸਾਇਮ ਟੈਕਸਚਰ ਅਤੇ ਬਾਹੀ ਸੁਆਦ ਲਈ ਜਾਣਿਆ ਜਾਂਦਾ ਹੈ। ਇਸ ਰਵਾਇਤੀ ਮਠਿਆਈ 'ਚ ਗੁਲਾਬ ਦੀਆਂ ਪੱਤੀਆਂ ਅਤੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ, ਜੇ ਇਸ ਨੂੰ ਬਾਕੀ ਹਲਕਿਆਂ ਤੋਂ ਵੱਖਰਾ ਬਣਾਉਂਦਾ ਹੈ।
ਸਮੱਗਰੀ :-
ਤਾਜ਼ੀਆਂ ਗੁਲਾਬ ਦੀਆਂ ਪੱਤੀਆਂ - 1 ਕੱਪ, ਫੁੱਲ ਕਰੀਮ ਦੁੱਧ - 2 ਕੱਪ, ਖੋਇਆ - 150 ਗ੍ਰਾਮ, ਖੰਡ- ਕੱਪ (ਸੁਆਦ ਅਨੁਸਾਰ), ਘਿਓ-2 ਵੱਡੇ ਚੱਮਚ, ਕੋਰਨਫਲੌਰ - 1 ਵੱਡਾ ਚੱਮਚ, ਦੁੱਧ- 2 ਵੱਡੇ ਚਮਚ (ਕੌਰਨਫਲੋਰ ਘੋਲਣ ਲਈ), ਇਲਾਇਚੀ ਪਾਊਡਰ, ਛੋਟਾ ਚੱਮਚ, ਗੁਲਾਬ ਜਲ, 1 ਛੋਟਾ ਚਮਚ, ਕੱਟੇ ਹੋਏ ਪਿਸਤਾ ਅਤੇ ਬਦਾਮ
ਵਿਧੀ :-
ਸਭ ਤੋਂ ਪਹਿਲਾਂ ਗੁਲਾਬ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ। ਮਿਕਸਰ 'ਚ ਪੱਤੀਆਂ ਨਾਲ ਥੋੜਾ-ਜਿਹਾ ਦੁੱਧ ਪਾ ਕੇ ਸਮੂਦ ਪੇਸਟ ਬਣਾ ਲਓ। ਇਕ ਕੜ੍ਹਾਈ 'ਚ ਘਿਓ ਗਰਮ ਕਰੋ ਅਤੇ ਉਸ 'ਚ ਗੁਲਾਬ ਦਾ ਪੇਸਟ ਪਾ ਕੇ ਦੋ ਤੋਂ ਤਿੰਨ ਮਿੰਟ ਤੱਕ ਮੱਠੀ ਅੱਗ 'ਤੇ ਭੁੰਨੋ। ਹੁਣ ਇਸ 'ਚ ਬਚਿਆ ਹੋਇਆ ਦੁੱਧ ਅਤੇ ਕੱਦੂਕਸ ਕੀਤਾ ਹੋਇਆ ਮਾਵਾ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਪਕਾਓ। ਚੀਨੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਚੀਨੀ ਘੁਲਣ ਤੋਂ ਬਾਅਦ ਮਿਸ਼ਰਣ ਥੋੜ੍ਹਾ ਪਤਲਾ ਹੋ ਜਾਵੇਗਾ।
ਕੋਰਨਫਲੋਰ ਨੂੰ 2 ਵੱਡੇ ਚੱਮਚ ਦੁੱਧ 'ਚ ਘੋਲੂ ਕੇ ਹਲਵੇ 'ਚ ਪਾਓ। ਇਸ ਨਾਲ ਹਲਵਾ ਜਲਦੀ ਗਾੜ੍ਹਾ ਹੋ ਜਾਵੇਗਾ। ਇਲਾਇਚੀ ਪਾਊਡਰ ਅਤੇ ਗੁਲਾਬ ਜਲ ਪਾ ਕੇ ਚਾਰ ਤੋਂ ਪੰਜ ਮਿੰਟ ਤੱਕ ਹਿਲਾਉਂਦੇ ਰਹੇ, ਜਦੋਂ ਤੱਕ ਮਿਸ਼ਰਣ ਕੜ੍ਹਾਈ ਛੱਡਣ ਨਾ ਲੱਗੇ। ਤਿਆਰ ਹਲਕੇ ਨੂੰ ਸਰਵਿੰਗ ਬਾਊਲ ਦੇ ਬੱਚੇ ਅਤੇ ਉੱਪਰੋਂ ਕੱਟੇ ਹੋਏ ਬਦਾਮ-ਪਿਸਤਾ ਪਾ ਕੇ ਸਜਾਓ।
'ਨੇਲ ਆਰਟ' ਨਾਲ ਸਜਾਓ 'ਨਹੁੰ’
NEXT STORY