ਮੁੰਬਈ— ਔਰਤਾਂ ਨੂੰ ਖਰੀਦਦਾਰੀ ਕਰਨ ਦਾ ਬਹੁਤ ਹੀ ਸ਼ੌਕ ਹੁੰਦਾ ਹੈ। ਜਦੋਂ ਕਿਸੇ ਦੁਕਾਨਦਾਰ ਦੇ ਕੋਲ ਉਹ ਖੁਦ ਦੇ ਲਈ ਅੰਡਰਗਾਰਮੇਂਟਸ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਉਹ ਸ਼ਰਮ ਮਹਿਸੂਸ ਕਰਦੀਆਂ ਹਨ। ਔਰਤਾਂ ਦੀ ਇਸੇ ਪਰੇਸ਼ਾਨੀ ਨੂੰ ਦੇਖਦੇ ਹੋਏ ਰਿਚਾ ਕਰ ਨਾਮ ਦੀ ਇੱਕ ਲੜਕੀ ਨੇ ਆਪਣੀ ਇੱਕ ਆਨਲਾਈਨ ਸਾਇਟ ਸ਼ੂਰੂ ਕਰ ਲਈ। ਜਿਸ ਨਾਲ ਲੜਕੀਆਂ ਆਪਣੇ ਲਈ ਬਿਨ੍ਹਾਂ ਕਿਸੇ ਸ਼ਰਮ ਦੇ ਅੰਡਰਗਾਰਮੇਂਟ ਦੀ ਖਰੀਦਦਾਰੀ ਵੀ ਕਰ ਸਕਦੀਆਂ ਹਨ ਅਤੇ ਉਹ ਵੀ ਵੱਖ-ਵੱਖ ਕਿਸਮਾਂ 'ਚ । ਇਹ ਆਨਲਾਇਨ ਸਾਈਟ ਹੈ ਜਿਵਾਮੇ ਕਾਮ। ਰਿਚਾ ਨੇ ਜਦੋਂ ਆਪਣੇ ਇਸ ਵਿਚਾਰ ਦੇ ਬਾਰੇ 'ਚ ਘਰ ਗੱਲ ਕੀਤੀ ਤਾਂ ਉਸ ਦੀ ਮਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਉਸ ਦਾ ਕਹਿਣਾ ਸੀ ਕਿ ਲੋਕਾਂ ਨੂੰ ਕੀ ਦੱਸੇਗੀ ਕਿ ਉਸ ਦੀ ਬੇਟੀ ਬ੍ਰਰਾ ਅਤੇ ਪੈਂਟੀ ਵੇਚਦੀ ਹੈ ਪਰ ਅੱਜ ਉਨ੍ਹਾਂ ਦੀ ਇਹੀ ਬੇਟੀ 270 ਕਰੋੜ ਦੀ ਕੰਪਨੀ ਦੀ ਮਾਲਕ ਹੈ।
1. ਭਾਰਤ ਦੇ ਮੱਧ ਵਰਗ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਰਿਚਾ ਨੇ ਬਿਟਸ ਪਿਲਾਨੀ 'ਚ ਆਪਣੀ ਪੜਾਈ ਕੀਤੀ।
2. ਉਨ੍ਹਾਂ ਦੇ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਇਸ ਤਰ੍ਹਾਂ ਦਾ ਕਾਰੋਬਾਰ ਕਰੇ। ਲੋਕ ਅਤੇ ਰਿਸ਼ਤੇਦਾਰ ਵੀ ਉਸ ਦੇ ਇਸ ਕੰਮ 'ਤੇ ਹੱਸ ਦੇ ਸਨ।
3. ਰਿਚਾ ਨੇ ਇਸ ਕੰਮ ਨੂੰ ਸ਼ੂਰੂ ਕਰਨ ਦੇ ਲਈ ਸ਼ੂਰੂਆਤ 'ਚ 35 ਲੱਖ ਰੁਪਏ ਮੁਸ਼ਕਿਲ ਨਾਲ ਜੋੜੇ।
4. 2011 'ਚ ਇਸ ਆਨਲਾਇਨ ਸ਼ਾਪਿੰਗ ਸਾਇਟ ਦੀ ਸੁਰੂਆਤ ਹੋਈ ਪਰ ਇਸਦੇ ਲਈ ਰਿਚਾ ਨੂੰ ਆਪਣੀ ਨੌਕਰੀ ਛੱਡਣੀ ਪਈ
5. ਅੱਜ ਰਿਚਾ ਦਾ ਇਹ ਕਾਰੋਬਾਰ 207 ਕਰੋੜ ਦੀ ਲਾਗਤ ਤੱਕ ਪਹੁੰਚ ਚੁਕਾ ਹੈ ਅਤੇ ਉਸ ਦੀ ਡਿਲਵਰੀ ਦੇਸ਼ ਦੇ ਹਰ ਪਿਨ ਕੋਡ 'ਤੇ ਕੀਤੀ ਜਾਂਦੀ ਹੈ।
6. ਰਿਚਾ ਦੀ ਇਸ ਸਫਲਤਾ ਦੇ ਲਈ ਉਸ ਨੂੰ 2014 'ਚ ਫਾਚਯੂਨ ਇੰਡੀਆ ਦੀ 'ਅਡੰਰ 40' ਲਿਸਟ 'ਚ ਸ਼ਾਮਿਲ ਕੀਤਾ ਜਾ ਚੁਕਾ ਹੈ।
7. ਜਿਵਾਮੇ 'ਤੇ ਆਪਣੀ 5 ਹਜ਼ਾਰ ਲਗਜਰੀ ਸਟਾਇਲ ,100 ਤੋਂ ਜ਼ਿਆਦਾ ਸਾਇਜ ਅਤੇ 50 ਤਰ੍ਹਾਂ ਦੇ ਬਰਾਂਡ ਆਸਾਨੀ ਨਾਲ ਮਿਲ ਜਾਂਦਾ ਹੈ। ਇਸਦੇ ਇਲਾਵਾ ਕੰਪਨੀ ਲੜਕੀਆਂ ਦੀ ਲੋੜ ਮੁਤਾਬਿਕ ਕਈ ਤਰ੍ਹਾਂ ਦੇ ਆਫਰ ਵੀ ਦੇ ਰਹੀ ਹੈ।
ਲੋਹੜੀ ਦਾ ਬਦਲਦਾ ਰੂਪ
NEXT STORY