ਜਲੰਧਰ- ਬੱਚੇ ਕਈ ਵਾਰ ਬਹੁਤ ਜ਼ਿੱਦੀ ਅਤੇ ਅੜੀਅਲ ਬਣ ਜਾਂਦੇ ਹਨ। ਖਾਸ ਕਰਕੇ ਕਿਸੇ ਵੀ ਮਹਿਮਾਨ ਆਦਿ ਦੇ ਸਾਹਮਣੇ ਆਪਣੀ ਗੱਲ ਨੂੰ ਮਨਵਾਉਣ ਲਈ ਬੱਚੇ ਤਰ੍ਹਾਂ-ਤਰ੍ਹਾਂ ਦੀ ਜ਼ਿੱਦ ਕਰਨ ਲੱਗ ਜਾਂਦੇ ਹਨ। ਕਈ ਮਾਪੇ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਪਿਆਰ ਨਾਲ ਸਮਝਾਉਣ ਦੇ ਬਾਵਜੂਦ ਵੀ ਬੱਚੇ ਨਹੀਂ ਸੁਣਦੇ। ਜੇਕਰ ਤੁਸੀਂ ਬੱਚੇ ਅਤੇ ਮਾਤਾ-ਪਿਤਾ ਦਾ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ ਬੱਚੇ ‘ਤੇ ਜ਼ਿਆਦਾ ਗੁੱਸਾ ਨਾ ਕਰੋ। ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ ਬਾਰੇ ਵੀ ਨਾ ਸੋਚੋ।
ਕਈ ਮਾਪੇ ਇਸ ਦੁਬਿਧਾ ਵਿੱਚ ਰਹਿੰਦੇ ਹਨ ਕਿ ਬੱਚਿਆਂ ਦੀ ਅਣਚਾਹੀ ਜ਼ਿੱਦ ਵੀ ਪੂਰੀ ਨਹੀਂ ਹੋ ਸਕਦੀ ਪਰ ਉਸ ਨੂੰ ਸਮਝਾਇਆ ਕਿਵੇਂ ਜਾਵੇ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਹਰ ਵਾਰ ਜ਼ਿੱਦ ਕਰਨ ਲੱਗ ਜਾਵੇਗਾ, ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਪੇਰੇਂਟਿੰਗ ਦੇ ਕੁਝ ਟਿਪਸ ਦੀ ਵਰਤੋਂ ਕਰ ਕੇ ਬੱਚੇ ਦੇ ਦਿਲ ‘ਚ ਆਪਣੇ ਲਈ ਜਗ੍ਹਾ ਬਣਾਈ ਜਾ ਸਕਦੀ ਹੈ ਅਤੇ ਨਾਲ ਹੀ ਮਾਤਾ-ਪਿਤਾ ਵੀ ਆਪਣੀ ਗੱਲ ਬੜੀ ਆਸਾਨੀ ਨਾਲ ਮਨਵਾ ਸਕਦੇ ਹਨ।
ਇਨ੍ਹਾਂ ਖਾਸ ਟਿਪਸ ਨੂੰ ਅਜ਼ਮਾਓ
- ਬੱਚੇ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ।
- ਅਜਿਹੇ ਪਿਆਰੇ ਮਾਪਿਆਂ ਦੀ ਜੇ ਉੱਹ ਗੱਲ ਨਹੀਂ ਮੰਨੇਗਾ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਲੱਗੇਗਾ, ਇਹ ਸਭ ਆਪਣੇ ਬੱਚੇ ਨੂੰ ਜ਼ਰੂਰ ਸਮਝਾਓ।
- ਜਦੋਂ ਬੱਚਾ ਜ਼ਿੱਦ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਦਾ ਧਿਆਨ ਕਿਸੇ ਹੋਰ ਚੀਜ਼ ‘ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰੋ।
- ਬੱਚੇ ਨਾਲ ਉਸ ਦੀ ਪਸੰਦ ਦੀ ਖੇਡ ਖੇਡਣਾ ਸ਼ੁਰੂ ਕਰੋ, ਤਾਂ ਜੋ ਉਹ ਜ਼ਿੱਦ ਭੁੱਲ ਜਾਵੇ।
- ਕੋਈ ਵਿਸ਼ੇਸ਼ ਸ਼ਬਦ ਜਾਂ ਕੋਡ ਸ਼ਬਦ ਰੱਖੋ। ਜੇਕਰ ਉਸ ਚੀਜ਼ ਦਾ ਨਾਮ ਵਾਰ-ਵਾਰ ਨਾ ਸੁਣਿਆ ਜਾਵੇ ਤਾਂ ਬੱਚੇ ਨੂੰ ਉਹ ਚੀਜ਼ ਘੱਟ ਯਾਦ ਹੋ ਸਕਦੀ ਹੈ।
- ਕੁਝ ਨਿਯਮ ਬਣਾਓ।
- ਬੱਚੇ ਨੂੰ ਆਗਿਆਕਾਰੀ ਹੋਣਾ ਸਿਖਾਓ।
- ਉਨ੍ਹਾਂ ਨੂੰ ਦੱਸੋ ਕਿ ਜੋ ਮਰਜ਼ੀ ਹੋ ਜਾਵੇ, ਇਨ੍ਹਾਂ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ।
- ਬੱਚੇ ਨੂੰ ਵਿਸ਼ਵਾਸ ਕਰਨਾ ਸਿਖਾਓ। ਉਨ੍ਹਾਂ ਨੂੰ ਦੱਸੋ ਕਿ ਉਹ ਜ਼ਿੱਦ ਕਿਉਂ ਪੂਰੀ ਨਹੀਂ ਹੋ ਰਹੀ ਜਾਂ ਇਸ ਲਈ ਕੁਝ ਦਿਨਾਂ ਦਾ ਸਮਾਂ ਕਿਉਂ ਮੰਗਿਆ ਜਾ ਰਿਹਾ ਹੈ। ਉਨ੍ਹਾਂ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਦਿਵਾਓ ਕਿ ਇਹ ਉਨ੍ਹਾਂ ਦੀ ਭਲਾਈ ਲਈ ਹੈ ਅਤੇ ਕੁਝ ਦਿਨਾਂ ਬਾਅਦ ਤੁਸੀਂ ਇਹ ਵਾਅਦਾ ਜ਼ਰੂਰ ਪੂਰਾ ਕਰੋਗੇ।
ਪਤੀ ਪਤਨੀ ਦਾ ਰਿਸ਼ਤਾ ਦੋਸਤੀ ਦਾ ਜੋ ਮਹਿਕਾ ਦਿੰਦਾ ਹੈ ਜ਼ਿੰਦਗੀ
NEXT STORY